ਮਾਸੁ ਮਾਸੁ ਕਰਿ ਮੂਰਖੁ ਝਗੜੇ
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ਗੁਰਬਾਣੀ ਮੁਤਾਬਿਕ ਚਾਰੇ ਸ਼੍ਰੇਣੀਆਂ ਦੇ ਜੀਵ ਇੱਕੋ
ਬਰਾਬਰ ਹਨ| ਪਰ ਮਨੁੱਖ ਆਪਣੀ ਤੰਗ ਸੋਚ ਕਰਕੇ ਸਿਰਫ ਅੰਡਜ ਅਤੇ ਜੇਰਜ ਨੂੰ ਹੀ ਰਬ ਦਾ ਜੀਵ ਸਮਝਦਾ ਹੈ|
ਮੁਰਗੇ ਜਾਂ ਬਕਰੇ ਦੇ ਮਾਸ ਨੂੰ ਵੇਖ ਕੇ ਨੱਕ ਮੂੰਹ ਚੜਾਉਣ ਵਾਲੇ ਦਹੀਂ ਦਾ ਕੌਲਾ ਫਟਾ ਫੱਟ ਚੜਾ
ਜਾਂਦੇ ਹਨ ਤੇ ਇਹ ਸੋਚਦੇ ਵੀ ਨਹੀਂ ਕੇ ਓਹ ਕਿੰਨੇ ਜੀਵ ਖਾ ਰਹੇ ਹੁੰਦੇ ਹਨ| ਮਾਸ ਦਾ ਰੇੜਕਾ ਪਾਉਣ
ਵਾਲੇ ਸਭ ਤੋਂ ਜਿਆਦਾ ਮਾਸ ਖਾਂਦੇ ਹਨ ਅਤੇ ਓਹਨਾ ਨੂੰ ਪਤਾ ਵੀ ਨਹੀਂ ਲਗਦਾ| ਗੁਰੁ ਨਾਨਕ ਸਾਹਿਬ
ਨੇ ਇਸ ਸਵਾਲ ਨੂੰ ਬਹੁਤ ਪਹਲਾਂ ਹੱਲ ਕਰ ਦਿੱਤਾ ਸੀ ਪਰ ਅਸੀਂ ਸੋਚਦੇ ਹਾਂ ਕੇ ਓਹ ਉਪਦੇਸ਼ ਸ਼ਾਇਦ
ਸਿਰਫ ਪਾਂਡੇ ਵਾਸਤੇ ਹੀ ਹੈ ਸਾਡੇ ਵਾਸਤੇ ਨਹੀਂ| “ਪਾਂਡੇ ਤੂ ਜਾਣੈ ਹੀ ਨਾਹੀ,
ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ,
ਤੋਇਅਹੁ ਤ੍ਰਿਭਵਣੁ ਗੰਨਾ” (ਪੰ: 1289) ਅਰਥ : ਗੁਰੁ ਨਾਨਕ ਸਾਹਿਬ ਪਾਂਡੇ ਨੂੰ ਸਮਝਾ
ਰਹੇ ਹਨ ਕੇ ਤੈਨੂੰ ਪਤਾ ਹੀ ਨਹੀਂ ਕੇ ਮਾਸ ਦੀ ਉਤਪਦੀ ਕਿਵੇਂ ਹੋਈ, ਜਿਸ ਤਰਾਂ ਅੰਨ, ਕਮਾਦ, ਕਪਾਹ
ਆਦਿ ਪਾਣੀ ਤੋਂ ਬਣਦੇ ਹਨ ਉਸੇ ਤਰਾਂ ਮਾਸ ਅਤੇ ਗੰਨਾ ਵੀ ਪਾਣੀ ਤੋਂ ਬਣਦਾ ਹੈ, ਇਸ ਵਾਸਤੇ “ਕਉਣੁ ਮਾਸੁ,
ਕਉਣੁ ਸਾਗੁ ਕਹਾਵੈ, ਕਿਸੁ ਮਹਿ ਪਾਪ ਸਮਾਣੇ” ਦੋਵੇਂ ਇੱਕੋ ਸਮਾਨ ਹਨ ਪਾਪ ਤੇ ਪੁੰਨ ਵਾਲਾ
ਕੋਈ ਚੱਕਰ ਨਹੀਂ ਹੈ| “ਮਾਸੁ ਮਾਸੁ ਕਰਿ ਮੂਰਖੁ ਝਗੜੇ,
ਗਿਆਨੁ ਧਿਆਨੁ ਨਹੀ ਜਾਣੈ” ਇਸ ਵਾਸਤੇ ਮਾਸ ਦਾ ਝਗੜਾ ਬੇਲੋੜਾ ਹੈ ਅਤੇ
ਝਗੜਨ ਵਾਲਾ ਮੂਰਖ ਹੈ ਕਿਉਂਕੇ ਉਸ ਨੂੰ ਇਸ ਦਾ ਗਿਆਂਨ ਹੀ ਨਹੀਂ ਹੈ|
ਆਓ
ਦੇਖਣ ਦਾ ਜਤਨ ਕਰੀਏ ਕੇ ਕੀ ਅਸੀਂ ਜੀਵ ਹਤਿਆ ਤੋਂ ਬਿਨਾ ਰਹ ਸਕਦੇ ਹਾਂ? :-
ਪਾਣੀ
ਹਰ ਜੀਵ ਦੀ ਜਰੂਰਤ ਹੈ ਅਤੇ ਗੁਰਬਾਣੀ ਦਾ ਵਾਕ ਹੈ “ਪਹਿਲਾ
ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥“ ਜੇ ਟੈਲੀਸਕੋਪ ਲੈ ਕੇ ਦੇਖਿਆ ਜਾਵੇ
ਤਾਂ ਤੁਹਾਨੂੰ ਪਾਣੀ ਵਿੱਚ ਅਨੇਕਾਂ ਜੀਵ ਤੁਰਦੇ ਨਜ਼ਰ ਆਉਣਗੇ ਅਤੇ ਓਹੀ ਜੀਵ ਸਾਡੀ ਪਿਆਸ ਮਿਟਾਉਣ
ਦਾ ਕਾਰਨ ਹੁੰਦੇ ਹਨ| ਕਿਹੜਾ ਮਨੁੱਖ ਹੈ ਜੋ ਪਾਣੀ ਤੋਂ ਬਿਨਾ ਰਹ ਸਕਦਾ ਹੋਵੇ?
ਮਾਸ
ਨੂੰ ਗਲਤ ਕਹਨ ਵਾਲੇ ਫਰੂਟ ਅਤੇ ਸਬਜੀਆਂ ਤਾਂ ਜਰੂਰ ਖਾਂਦੇ ਹੋਣਗੇ, ਪਹਲੀ ਗਲ ਤਾਂ ਇਹ ਹੈ ਕੇ
ਗੁਰਬਾਣੀ ਮੁਤਾਬਿਕ ਓਹਨਾ ਵਿੱਚ ਵੀ ਓਨੀ ਹੀ ਜਾਣ ਹੈ ਜਿੰਨੀ ਇੱਕ ਬਕਰੇ ਜਾਂ ਮੁਰਗੇ ਵਿੱਚ “ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥“ | ਦੂਸਰੀ ਗਲ
ਇਹ ਕੇ ਫਰੂਟ ਅਤੇ ਸਬਜੀਆਂ ਦੇ ਅੰਦਰ ਵੀ ਅਨੇਕਾਂ ਕੀੜੇ ਹੁੰਦੇ ਹਨ ਜਿਹਨਾ ਵਿਚੋਂ ਕੁਝ ਸਾਨੂੰ
ਦਿਖਾਈ ਦੇਂਦੇ ਹਨ ਅਤੇ ਕੁਝ ਨਹੀਂ| ਉਸ ਨੂੰ ਖਾਨ
ਲਗਿਆਂ ਸਾਨੂੰ ਜੀਵ ਹਤਿਆ ਕਿਉਂ ਨਹੀਂ ਦਿਖਦੀ?
ਹਰ
ਮਾਸ ਵਿਰੋਧੀ ਸਜਣ ਦਹੀਂ, ਪਨੀਰ ਅਤੇ ਓਹਨਾ ਤੋਂ ਬੰਨਣ ਵਾਲੇ ਪਦਾਰਥ ਵਰਤਦਾ ਹੈ, ਇਹ ਪਦਾਰਥ
ਬੈਕਟੀਰਿਆ ਪੈਦਾ ਹੋਣ ਕਰਕੇ ਬੰਨਦੇ ਹਨ, ਕੀ ਇਹ ਜੀਵ ਹਤਿਆ ਨਹੀਂ ?
ਕਿਸਾਨ
ਫਸਲ ਬੀਜਦਾ ਹੈ ਅਤੇ ਉਸ ਉਤੇ ਸਪ੍ਰੇ ਕਰਦਾ ਹੈ ਦਵਾਈ ਪਾਉਂਦਾ ਹੈ ਤਾਂ ਕੇ ਕੋਈ ਸੁੰਡੀ ਜਾਂ ਕੀੜਾ
ਨਾ ਲਗੇ| ਅਸੀਂ ਸਾਰੇ ਓਹ ਫਸਲ ਖਾਂਦੇ ਹਾਂ, ਕੀ ਓਹ ਜੀਵ ਹਤਿਆ ਨਹੀਂ?
ਗਰਮੀਆਂ
ਵਿੱਚ ਮੱਛਰ ਮਾਰਨ ਵਾਲੀ ਸਪ੍ਰੇ ਕੀਤੀ ਜਾਂਦੀ ਹੈ, ਡੀ ਡੀ ਟੀ ਦਾ ਛੜਕਾ ਕੀਤਾ ਜਾਂਦਾ ਹੈ ਤਾਂ ਕੇ
ਮਲੇਰਿਆ ਤੋਂ ਬਚਿਆ ਜਾ ਸਕੇ| ਚੂਹਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਰਖੀਆਂ ਜਾਂਦੀਆਂ ਹਨ ਤਾਂ ਕੇ
ਪਲੇਗ ਨਾ ਫੈਲ ਜਾਵੇ| ਕਪੜਿਆਂ ਵਿੱਚ ਗੋਲੀਆਂ ਰਖੀਆਂ ਜਾਂਦੀਆਂ ਹਨ, ਕੀ ਇਹ ਜੀਵ ਹਤਿਆ ਨਹੀਂ?
ਜੇ
ਕੋਈ ਬੀਮਾਰ ਹੋ ਜਾਵੇ ਤਾਂ ਡਾਕਟਰ ਕੋਲ ਜਾਇਆ ਜਾਂਦਾ ਹੈ ਤਾਂ ਕੇ ਐਂਟੀ ਬਾਓਟਿਕ ਦੀ ਦਵਾਈ ਲਈ ਜਾ
ਸਕੇ ਜੋ ਬੈਕਟੀਰਿਆ ਨੂੰ ਮਾਰ ਦਵੇ, ਕੀ ਇਹ ਜੀਵ ਹਤਿਆ ਨਹੀਂ?
ਰੇਸ਼ਮ
ਦਾ ਕਪੜਾ ਹਰ ਕੋਈ ਬੜੇ ਚਾ ਨਾਲ ਪਾਉਂਦਾ ਹੈ, ਰੇਸ਼ਮ ਲੈਣ ਵਾਸਤੇ ਪਤਾ ਨਹੀਂ ਕਿੰਨੇ ਕੂ ਕੀੜਿਆਂ
ਨੂੰ ਇੱਕ ਬਕਸੇ ਵਿੱਚ ਪਾ ਕੇ ਪ੍ਰੈਸ਼ਰ ਦੇ ਕੇ ਮਾਰਿਆ ਜਾਂਦਾ ਹੈ, ਕੀ ਇਹ ਜੀਵ ਹਤਿਆ ਨਹੀਂ?
ਦਾਲਾਂ,
ਕਣਕ, ਚੌਲ ਵਗੈਰਾ ਨੂੰ ਸੁਸਰੀ, ਘੁਣ, ਖਪਰਾ, ਜਾਂ ਢੋਰਾ ਲਗ ਜਾਵੇ ਤਾਂ ਧੁੱਪ ਵਿੱਚ ਰੱਖ ਕੇ ਓਹਨਾ
ਨੂੰ ਸਾੜ ਸਾੜ ਕੇ ਮਾਰਿਆ ਜਾਂਦਾ ਹੈ, ਕੀ ਇਹ ਜੀਵ ਹਤਿਆ ਨਹੀਂ?
ਕੋਈ
ਜਹਰੀਲਾ ਜਾਨਵਰ, ਸੱਪ, ਬਿਛੂ, ਆ ਜਾਵੇ ਤਾਂ ਅਸੀਂ ਮਾਰਨ ਲਗਿਆਂ ਸਕੋਚ ਨਹੀਂ ਕਰਦੇ, ਕੀ ਓਹ ਜੀਵ
ਹਤਿਆ ਨਹੀਂ?
ਅਨੇਕਾਂ
ਬੈਗ, ਜੈਕਟਾਂ, ਬੂਟ,ਦਸਤਾਨੇ,ਕੋਟੀਆਂ ਜਾਨਵਰ ਦੀ ਖੱਲ ਤੋਂ ਤਿਆਰ ਹੁੰਦੀਆਂ ਹਨ, ਓਹਨਾ ਨੂੰ ਪਾਉਣ
ਲਗਿਆਂ ਅਸੀਂ ਕਦੇ ਸੰਕੋਚ ਨਹੀਂ ਕਰਦੇ?
ਗੁਰਦਵਾਰੇ
ਵਿੱਚ ਵਰਤੇ ਜਾਣ ਵਾਲੇ ਵਾਜੇ, ਤਬਲੇ, ਰਬਾਬ, ਮਿਰਦੰਗ ਵਗੈਰਾ ਜਾਨਵਰ ਦੇ ਸਰੀਰ ਤੋਂ ਹੀ ਬਣਦੇ ਹਨ,
ਕੀ ਫਿਰ ਓਹ ਠੀਕ ਹੈ?
ਇਹਨਾ
ਗਲਾਂ ਤੋਂ ਇਹ ਸਿਧ ਹੁੰਦਾ ਹੈ ਕੇ ਕੋਈ ਵੀ ਜੀਵ ਮਾਸ ਦਾ ਤਿਆਗੀ ਨਹੀਂ ਹੋ ਸਕਦਾ, ਗੁਰਬਾਣੀ ਦਾ
ਫੁਰਮਾਨ ਹੈ “ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ
ਕੋਇ” ਅਕਾਲਪੁਰਖ ਤਾਂ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਫਿਰ
ਇਹ ਸਵਾਲ ਹੀ ਨਹੀਂ ਰਹ ਜਾਂਦਾ ਕੇ ਕਿਸ ਵਿੱਚ ਪ੍ਰਮਾਤਮਾ ਦਾ ਅੰਸ਼ ਹੈ ਅਤੇ ਕਿਸ ਵਿੱਚ ਨਹੀਂ| ਮਾਸ
ਖਾਣਾ ਜਾਂ ਨਾ ਖਾਣਾ ਹਰ ਕਿਸੇ ਦਾ ਜਾਤੀ ਮਸਲਾ ਹੈ, ਧਰਮ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ| ਮਾਸ ਖਾਣਾ
ਚਾਹੀਦਾ ਹੈ ਜਾਂ ਨਹੀਂ ਆਪਣੇ ਡਾਕਟਰ ਨੂੰ ਪੁਛੀਏ ਨਾ ਕੇ ਪ੍ਰਚਾਰਕਾਂ ਜਾਂ ਧਾਰਮਿਕ ਲੀਡਰਾਂ ਨੂੰ| ਇਸ
ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ, ਜਿਵੇ ਬਾਕੀ ਚੀਜਾਂ ਹਰ ਕੋਈ ਆਪਣੀ ਮਰਜ਼ੀ ਨਾਲ ਖਾਂਦਾ ਹੈ (“ਕਿਸੇ
ਨੂੰ ਮਾਂਹ ਸਵਾਦੀ ਤੇ ਕਿਸੇ ਨੂੰ ਮਾਂਹ ਬਾਦੀ”) ਉਸੇ ਤਰਾਂ ਸਰੀਰ ਦੀ ਲੋੜ ਮੁਤਾਬਿਕ ਮਾਸ ਵੀ
ਖਾ ਸਕਦਾ ਹੈ| ਸਿੱਖ ਨੂੰ ਸਿਰਫ ਕੁੱਠਾ(ਮੁਸਲਮਾਨੀ ਤਰੀਕੇ ਨਾਲ ਬਣਾਇਆ ਮਾਸ) ਖਾਨ ਦੀ ਮਨਾਹੀ ਹੈ ਹੋਰ
ਕੋਈ ਨਹੀਂ| ਆਓ ਗੁਰੁ ਦੀ ਮੱਤ ਧਾਰਣ ਕਰਕੇ ਇੱਕ ਸਚਿਆਰੇ ਮਨੁੱਖ ਬਣੀਏ ਤੇ ਇਹਨਾ ਬੇਲੋੜੇ ਝਗੜਿਆਂ
ਵਿਚੋਂ ਨਿਕਲੀਏ|
ਭੁੱਲ
ਚੁੱਕ ਦੀ ਖਿਮਾ.....ਵਰਿੰਦਰ ਸਿੰਘ (ਗੋਲਡੀ)
No comments:
Post a Comment