ਹੁਕਮ ਰਜਾਈ ਚਲਨਾ
ਗੁਰੂ ਗਰੰਥ ਸਾਹਿਬ ਵਿਚ
੩੫ ਮਹਾਂਪੁਰਸ਼ਾਂ ਦੀ ਬਾਨੀ ਇਕੋ ਇਕ ਸੰਦੇਸ਼ ਦੇਂਦੀ ਹੈ ਕੇ ਅਸੀਂ ਆਪਣੇ ਜੀਵਨ ਨੂ ਸਚਿਆਰਾ ਕਿਵੇਂ
ਬਣਾਉਣਾ ਹੈ ਅਤੇ ਇਹ ਕੂੜ ਦੀ ਕੰਧ ਜੋ ਸਾਡੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹੈ ਉਸ ਨੂ ਕਿਸ
ਤਰਾਂ ਗਰਾਉਣਾ ਹੈ| ਜਪੁਜੀ ਸਾਹਿਬ ਦੀ ਬਾਨੀ ਨੂ ਗੁਰੂ ਗਰੰਥ ਸਾਹਿਬ ਜੀ ਦੀ ਬਾਨੀ ਦਾ ਸਾਰ ਕਿਹਾ
ਜਾਂਦਾ ਹੈ| ਪਹਲੀ ਪੋੜੀ ਦੇ ਵਿਚ ਹੀ ਗੁਰੂ ਸਾਹਿਬ ਇਹ ਸਵਾਲ ਉਠਾਉਂਦੇ ਹਨ ਕੇ ਕਿਵੇਂ ਸਚਿਆਰਾ
ਹੋਈਏ ? ਅਤੇ ਕੂੜ ਦੀ ਕੰਧ ਕਿਵੇਂ ਢਾਈ ਜਾਵੇ ? “ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ।।“ ਅਗਲੀ ਤੁੱਕ ਵਿਚ ਇਸ ਦਾ ਜਵਾਬ ਵੀ ਦੇਂਦੇ ਹਨ
ਕੇ ਸਿਰਫ ਉਸ ਦੇ ਹੁਕਮ ਵਿਚ ਚਲਣ ਨਾਲ ਹੀ ਇਹ ਹੋ ਸਕਦਾ ਹੈ| “ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ ।।“ ਬਾਕੀ ਦੇ ੧੪੩੦ ਪੰਨੇ ਇਸੇ ਵਿਚਾਰ ਨੂ
ਵਿਸਥਾਰ ਨਾਲ ਸਮਝਾਉਂਦੇ ਹਨ|
ਕੀ
ਹੈ ਹੁਕਮ ਰਜਾਈ ਚਲਣਾ? ਕਿਸੇ ਨੂ ਕਹੋ ਕੇ ਸਿੰਘ ਸੱਜ ਜਾਓ... ਅਗੋ ਕਹੇਗਾ ਹਾਲੇ ਹੁਕਮ ਨਹੀਂ ਹੋਇਆ
! ਸ਼ਰਾਬ ਪੀਣੀ ਛੱਡ ਦਿਓ ....ਅਜੇ ਹੁਕਮ ਨਹੀਂ ਹੋਇਆ ! ਬਾਨੀ ਪੜਿਆ ਅਤੇ ਸਮਝਿਆ ਕਰੋ ...ਅਜੇ
ਹੁਕਮ ਨਹੀਂ ਹੋਇਆ ! ਦੇਖੋ ਜੀ ਬਾਨੀ ਵਿਚ ਬਾਰ ਬਾਰ ਲਿਖਿਆ
ਹੈ ਕੇ ਉਸ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਿਸ ਦਿਨ ਉਸ ਦਾ ਹੁਕਮ ਹੋਇਆ ਉਸ
ਦਿਨ ਸਭ ਕੁਝ ਛੱਡ ਦੇਵਾਂਗੇ ! ਸਾਰੀ ਜਿੰਦਗੀ ਅਸੀਂ ਇਸੇ ਧੋਖੇ ਵਿਚ ਹੀ ਲੰਗਾ ਦੇਂਦੇ ਹਾਂ ਕੇ
ਸ਼ਾਇਦ ਕਦੇ ਨਾ ਕਦੇ ਹੁਕਮ ਹੋਵੇਗਾ ਅਤੇ ਅਸੀਂ ਆਪਣੇ ਆਪ ਨੂ ਬਦਲ ਲਵਾਂਗੇ (ਦਾਸ ਵੀ ਓਹਨਾ ਵਿਚੋਂ
ਇਕ ਹੈ ਜਿਸ ਨੇ ਆਪਣੀ ਜਿੰਦਗੀ ਦੇ ੪੩ ਸਾਲ ਇਸੇ ਗਲਤਫਹਿਮੀ ਵਿਚ ਲੰਗਾ ਦਿੱਤੇ)|
ਹੁਕਮਿ
ਰਜਾਈ ਜੋ ਚਲੈ ਸੋ ਪਵੈ ਖਜਾਨੈ ।। ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ।। ਪੰ.421
ਉਸ
ਦੇ ਹੁਕਮ ਵਿਚ ਚਲਣ ਵਾਲੇ ਨੂ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ | ਓਹ ਵੱਡੀ ਤੋਂ ਵੱਡੀ ਮੁਸੀਬਤ ਨੂ
ਵੀ ਹੱਸ ਕੇ ਸਹਾਰ ਲੈਂਦਾ ਹੈ | ਓਹ ਕਦੇ ਹਉਮੇ ਵਿਚ ਨਹੀਂ ਆਉਂਦਾ ਕਿਉਂਕੇ ਉਸ ਨੂ ਪਤਾ ਲਗ ਜਾਂਦਾ
ਹਾਈ ਕੇ ਕਰਨ ਕਰਾਵਣ ਵਾਲਾ ਓਹ ਅਕਾਲਪੁਰਖ ਹੀ ਹੈ |
ਗੁਰਮੁਖਿ
ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ।।
ਹੁਕਮੋ
ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ।।
ਹੁਕਮੁ
ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ।। {ਅੰ: ੧੪੨੩}
ਉਸ ਨੂ ਸਮਝ ਆ ਜਾਂਦੀ ਹੈ
ਕੇ ਉਸ ਦੇ ਹੁਕਮ ਵਿਚ ਚਲਣ ਨਾਲ ਹੀ ਅਸਲੀ ਖੁਸ਼ੀ ਮਿਲਦੀ ਹੈ | ਅੱਜ ਅਸੀਂ ਖੁਸ਼ੀ ਦੀ ਖਾਤਰ ਕੀ ਕੀ
ਕਰ ਰਹੇ ਹਾਂ ..ਕਈ ਤਰਾਂ ਦੇ ਪਾਠ, ਕਰਮ ਕਾਂਡ, ਪਾਖੰਡੀ ਬਾਬਿਆਂ ਦੇ ਡੇਰਿਆਂ ਦੇ ਚੱਕਰ, ਮੂਰਤੀਆਂ
ਦੀ ਪੂਜਾ, ਜੋ ਕਿਸੇ ਨੇ ਕਿਹਾ ਬੱਸ ਓਹ ਸਾਰਾ ਕੁਝ ਕੀਤਾ| ਕੀ ਸਾਨੂ ਖੁਸ਼ੀ ਮਿਲੀ ? ਬਿਲਕੁਲ ਨਹੀਂ
ਸਗੋਂ ਅਗੇ ਨਾਲੋਂ ਵੀ ਵੱਧ ਦੁਖੀ ..ਘਰ ਦੇ ਕਲੇਸ਼ , ਬਿਜਨੈਸ ਦੇ ਘਾਟੇ, ਬਿਮਾਰੀ , ਅਤੇ ਹੋਰ ਬਹੁਤ
ਸਾਰੀਆਂ ਮੁਸੀਬਤਾਂ| ਕਿਉਂਕੇ ਸਾਨੂ ਹੁਕਮ ਦੀ ਸਮਝ ਹੀ ਨਹੀਂ ਆਈ !
ਸਦਾ
ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ।।
ਨਾਨਕ, ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ।।
ਉਸ
ਦੇ ਬਨਾਏ ਹੋਏ ਕੁਦਰਤ ਦੇ ਨਿਯਮਾ ਵਿਚ ਚਲਣਾ ਹੀ ਉਸ ਦੇ ਹੁਕਮ ਨੂ ਮੰਨਣਾ ਹੈ | ਬੱਸ ਖੁਸ਼ੀ ਦਾ ਅਤੇ
ਸਚਿਆਰਾ ਬਣਨ ਦਾ ਏਹੀ ਇਕੋ ਇਕ ਤਰੀਕਾ ਹੈ | ਉਸ ਦੇ ਹੁਕਮ ਵਿਚ ਚਲਣ ਵਾਲਾ ਸਦਾ ਸਾਬਤ ਸੂਰਤ ਰਵੇਗਾ
ਕਿਉਂਕੇ ਇਹ ਹੀ ਕੁਦਰਤ ਦਾ ਨਿਯਮ ਹੈ ...ਨਹੀਂ ਤਾਂ ਕੇਸਾਂ ਦੀ ਕੀ ਲੋੜ ਸੀ ? ਕੰਨਾ ਜਾਂ ਨੱਕ ਵਿਚ
ਮੁੰਦਰਾਂ ਪਾਉਣੀਆਂ , ਪੀਰਸਿੰਗ ਕਰਵਾਉਣੀ ਗੁਰਮਤ ਵਿਚ ਇਸੇ ਲਈ ਪ੍ਰਵਾਨ ਨਹੀਂ ਹੈ ਕਿਉਂਕੇ ਇਹ
ਕੁਦਰਤ ਦੇ ਨਿਯਮਾ ਦੇ ਖਿਲਾਫ਼ ਹੈ | ਤੁਸੀਂ ਬਾਹਰਲੇ ਮੁਲਖਾਂ ਵਿਚ ਕੋਈ ਟ੍ਰੈਫਿਕ ਦਾ ਨਿਯਮ ਤੋੜੋ
ਉਸੇ ਵੇਲੇ ਟਿਕਟ ਮਿਲਦੀ ਹੈ| ਪਰ ਕਿਨੀ ਹੈਰਾਨੀ ਦੀ ਗਲ ਹੈ ਕੇ ਅਸੀਂ ਕੁਦਰਤ ਦੇ ਨਿਯਮਾ ਨੋ ਤੋੜਨ
ਲਗੇ ਇਕ ਵਾਰ ਵੀ ਨਹੀਂ ਸੋਚਦੇ| ਗੁਰੂ ਨਾਨਕ ਸਾਹਿਬ ਸਿਧ ਗੋਸ਼ਟ ਵਿਚ ਸਿਧਾਂ ਨਾਲ ਵਾਰਤਾਲਾਪ ਵਿਚ
ਵੀ ਸਪਸ਼ਟ ਕਰਦੇ ਹਨ ਕੇ ਉਸ ਦੇ ਹੁਕਮ ਵਿਚ ਚਲਣ ਵਾਲਾ ਮਨੁਖ ਕਿਵੇਂ ਸਚਿਆਰਾ ਬਣਦਾ ਹੈ | ਉਸ ਦੀ
ਰਜਾ ਵਿਚ ਚਲਣ ਨਾਲ ਹੀ ਮਨੁਖ ਉਸ ਅਕਾਲਪੁਰਖ ਦੇ ਨੇੜੇ ਹੋ ਸਕਦਾ ਹੈ|
ਸਹਜੇ
ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ।।
ਆਸਣਿ
ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ।।
ਗੁਰਮੁਖਿ
ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ।। {ਅੰਗ ੯੩੮}
ਭੁੱਲ ਚੁੱਕ ਦੀ ਖਿਮਾ
....ਵਰਿੰਦਰ ਸਿੰਘ (ਗੋਲਡੀ)
No comments:
Post a Comment