Wednesday, May 8, 2013

ਸਿੱਖੀ



ਸਿੱਖੀ

ਮੈ ਜੰਮੀ ਨਾਨਕ ਦੀ ਸੋਚ ਵਿਚੋਂ
ਮੈ ਪੜੀ ਅੰਗਦ ਦੀ ਗੁਰਮੁੱਖੀ
ਮੈਨੂ ਅਮਰਦਾਸ ਨੇ ਸੇਵਾ ਸਿਖਾਈ
ਰਾਮਦਾਸ ਨੇ ਮੈਨੂ ਸੀ ਪਾਲਿਆ
ਅਰਜਨ ਨੇ ਮੈਨੂ ਗੁਰੂ ਦੇ ਕੇ
ਹਮੇਸ਼ਾਂ ਵਾਸਤੇ ਗਿਆਂਨ ਬਕਸ਼ਿਆ
ਹਰਗੋਬਿੰਦ ਨੇ ਸਿਖਾਇਆ ਸਿਰ ਉਠਾ ਕੇ ਚਲਣਾ
ਅਤੇ ਦੁਸ਼ਮਨ ਨੂ ਮਾਰਨਾ
ਹਰ ਰਾਇ ਨੇ ਭਰਿਆ ਸੇਵਾ ਦਾ ਜਜ਼ਬਾ
ਹਰ ਕ੍ਰਿਸ਼ਨ ਨੇ ਦਸਿਆ ਕੇ
ਸਿੱਖੀ ਉਮਰਾਂ ਨਾਲ ਨਹੀਂ
ਗਿਆਂਨ ਨਾਲ ਹੁੰਦੀ ਹੈ
ਤੇਗ ਬਹਾਦੁਰ ਨੇ
ਮਜਲੂਮ ਦੀ ਰਾਖੀ ਸਿਖਾਈ
ਗੋਬਿੰਦ ਸਿੰਘ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ
ਮੈਨੂ ਇਕ ਨਵਾਂ ਰੂਪ ਦੇ ਸੰਪੂਰਨ  ਕੀਤਾ
ਇਸ ਸਿੱਖੀ ਦੇ ਵਾਸਤੇ ਕਿਨਿਆਂ ਸਿਖਾਂ ਨੇ
ਕੁਰਬਾਨੀਆਂ ਕੀਤੀਆਂ
ਅਤੇ ਮੈਨੂ ਇਸ ਦੁਨੀਆਂ ਦੀ
ਨਵੇਕਲੀ ਅਤੇ ਅਮੀਰ
ਕੌਮ ਹੋਣ ਦਾ ਮਾਨ ਬਕਸ਼ਿਆ
ਪਰ ਅੱਜ ਕੁਝ ਲੋਕ ਮੇਰੀ ਓਹ ਪਹਚਾਨ
ਭੁਲਾ ਕੇ ਮੈਨੂ ਮਾਰਨ ਦੀ ਕੋਸ਼ਿਸ਼ ਵਿੱਚ ਹਨ
ਪਰ ਜਿਸ ਦਾ ਗੁਰੂ ਗਿਆਂਨ ਹੋਵੇ
ਅਤੇ ਸੋਚ ਗੁਰੂ ਗਰੰਥ ਦੀ ਹੋਵੇ
ਉਸਨੁ ਕੋਈ ਕਦੇ ਮਾਰ ਨਹੀਂ ਸਕਦਾ
ਓਹ ਤਾਂ ਸੋਹਿਆਂ ਵਾਂਗੂੰ ਦੂਣੇ ਚੋਣੇ
ਹੋ ਕੇ ਹਰ ਪਾਸੇ ਦਿਖਦੇ ਹਨ
ਕਦੇ ਸਤਵੰਤ ਬਿਅੰਤ ਦੀ ਸੋਚ ਵਿਚ
ਕਦੇ ਭਿੰਡਰਾਂਵਾਲੇ ਦੀ ਸੋਚ ਵਿਚ
ਕਦੇ ਹਵਾਰਾ ਤੇ ਕਦੇ ਰਾਜੋਆਣਾ
ਬਣ ਕੇ ਫਿਰ ਫਿਰ ਜਮਦੇ ਹਨ |
.......ਵਰਿੰਦਰ ਸਿੰਘ (ਗੋਲਡੀ)

No comments:

Post a Comment