ਕੀ ਤੁਸੀਂ ਰਬ ਵੇਖਿਆ ਹੈ ?
ਹਾਂ ਮੈ ਰਬ ਵੇਖਿਆ ਹੈ ....
ਪੰਛੀਆਂ ਦੀਆਂ ਡਾਰਾਂ ਵਿਚੋਂ, ਆਪਣੇ ਦੁਸ਼ਮਣਾ ਅਤੇ ਯਾਰਾਂ ਵਿਚੋਂ,
ਵਗਦੇ ਪਾਣੀ ਦੀਆਂ ਲਹਰਾਂ ਵਿਚੋਂ, ਚਸਮਿਆਂ, ਨਦੀਆਂ, ਅਤੇ ਨਹਰਾਂ ਵਿਚੋਂ,
ਸੂਰਜ ਦੀਆਂ ਕਿਰਨਾ ਵਿਚੋਂ, ਜੰਗਲ ਦੇ ਸ਼ੇਰਾਂ, ਹਾਥੀਆਂ ਅਤੇ ਹਿਰਨਾ ਵਿਚੋਂ,
ਪਾਣੀ ਵਿਚਲੀਆਂ ਮਛੀਆਂ ਵਿਚੋਂ, ਘਾਹ ਚਰਦੀਆਂ ਗਾਵਾਂ ਅਤੇ ਵਛੀਆਂ ਵਿਚੋਂ,
ਹਾਂ ਮੈ ਰਬ ਵੇਖਿਆ ਹੈ ....
ਧਰਤੀ, ਅਕਾਸ਼, ਅਤੇ ਪਤਾਲ ਵਿਚੋਂ, ਹਰ ਇੱਕ ਜਮਦੇ ਬਾਲ ਵਿਚੋਂ,
ਜੱਟ ਦੀਆਂ ਬੀਜੀਆਂ ਫਸਲਾਂ ਵਿਚੋਂ, ਇਸ ਦੁਨੀਆਂ ਦੀਆਂ ਸਾਰੀਆਂ ਨਸਲਾਂ ਵਿਚੋਂ,
ਦੁਨੀਆਂ ਦੇ ਹਰ ਇੱਕ ਧਰਮ ਵਿਚੋਂ, ਹਰ ਬੰਦੇ ਦੇ ਚੰਗੇ ਕੀਤੇ ਕਰਮ ਵਿਚੋਂ,
ਸਾਹ ਲੈਂਦੇ ਹਰ ਇੱਕ ਜੀਵ ਵਿਚੋਂ, ਇਸ ਦੁਨੀਆਂ ਦੀ ਹਰ ਇੱਕ ਚੀਜ਼ ਵਿਚੋਂ ,
ਹਾਂ ਮੈ ਰਬ ਵੇਖਿਆ ਹੈ ....
ਬੱਸ “ਗੋਲਡੀ” ਵੇਖਣ ਵਾਲੀ ਅੱਖ ਚਾਹੀਦੀ ਹੈ, ਤੇ ਗੁਰੂ ਦੀ ਦਿੱਤੀ ਮੱਤ ਚਾਹੀਦੀ ਹੈ
|
...ਵਰਿੰਦਰ ਸਿੰਘ (ਗੋਲਡੀ)
No comments:
Post a Comment