ਖਾਲਸੇ ਦਾ ਸਫਰ !
ਗੁਰੂ ਨਾਨਕ ਨੇ ਰਬੀ ਗੁਣਾ ਨੂੰ ਧਾਰ ਕੇ ਜੀਵਨ ਜਿਉਣਾ ਸਿਖਾਇਆ,
ਗੁਰੂ ਅੰਗਦ ਨੇ ਮਾਂ ਬੋਲੀ ਅਤੇ ਖੇਡਾਂ ਨੂੰ ਸਿੱਖ ਦਾ ਹੀਸਾ ਬਣਾਇਆ,
ਗੁਰੂ ਅਮਰ ਦਾਸ ਨੇ ਪੰਗਤ-ਸੰਗਤ ਚਲਾਈ ਤੇ ਜਾਤ ਪਾਤ ਦਾ ਕੋਹੜ ਮਿਟਾਇਆ,
ਗੁਰੂ ਰਾਮ ਦਾਸ ਨੇ ਸਿਖਾਂ ਨੂੰ ਵਪਾਰੀ ਬਣਾਕੇ ਆਰਥਿਕ ਪਖੋਂ ਮਜਬੂਤ ਕਰਾਇਆ,
ਗੁਰੂ ਅਰਜਨ ਨੇ ਗੁਰੂ ਗਰੰਥ ਦੇ ਕੇ ਸਿੱਖ ਨੂੰ ਸਦਾ ਵਾਸਤੇ ਸਹੀ ਰਸਤਾ ਦਿਖਾਇਆ,
ਗੁਰੂ ਹਰਗੋਬਿੰਦ ਨੇ ਅਕਾਲਤਖਤ ਦੇ ਕੇ ਸਿੱਖ ਨੂੰ ਮੀਰੀ-ਪੀਰੀ ਦਾ ਸਿਧਾਂਤ ਸਮਝਾਇਆ,
ਗੁਰੂ ਹਰ ਰਾਏ ਨੇ ਦਵਾ ਖਾਨੇ ਖੋਲੇ ਤੇ ਸਿੱਖ ਨੂੰ ਇੱਕ ਪਰਉਪਕਾਰੀ ਬਣਾਇਆ,
ਗੁਰੂ ਹਰਕ੍ਰਿਸ਼ਨ ਨੇ ਛੋਟੀ ਉਮਰ ਵਿੱਚ ਹੀ ਸਿੱਖ ਨੂੰ ਨਾਫੁਰਮਾਨੀ ਦਾ ਸਬਕ ਪੜਾਇਆ,
ਗੁਰੂ ਤੇਗਬਹਾਦੁਰ ਨੇ ਮਨੁਖਤਾ ਲਈ ਕੁਰਬਾਨੀ ਦੇ ਕੇ ਇੱਕ ਨਵਾਂ ਹੀ ਪੂਰਨਾ ਪਾਇਆ,
ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪਰਗਟ ਕਰਕੇ ਉਸਨੂ ਹਮੇਸ਼ਾਂ ਲਈ ਸ਼ਬਦ ਗੁਰੂ ਦੇ ਲੜ
ਲਾਇਆ,
ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਜੀ ਨੇ ਸਿੱਖ ਨੂੰ ਹਮੇਸ਼ਾਂ ਸਹੀ ਰਸਤਾ
ਦਿਖਾਇਆ,
“ਗੋਲਡੀ” ਇਸ ਤਰਾਂ ਘੜ ਘੜ ਕੇ ਸਿੱਖ ਨੂੰ ਦਸਾਂ ਗੁਰੂਆਂ ਨੇ ਖਾਲਸਾ ਬਣਾਇਆ |
No comments:
Post a Comment