Wednesday, May 8, 2013

ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ

ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਗੁਰੂ ਦੀ ਸੋਚ ਤੇ ਚੱਲ ਕੇ ਆਪਣੀ ਜਿੰਦਗੀ ਬਦਲ ਲਵੋ,
ਕੋਈ ਕਿਸੇ ਦਾ ਦੁਸ਼ਮਨ ਨਹੀਂ ਹੈ ਬੱਸ ਐਨੀ ਗਲ ਤੁਸੀਂ ਸਮਝ ਲਵੋ,
ਆਪਣੀ ਹਉਮੇ ਨੂ ਅਗੇ ਰੱਖਕੇ, ਕਿਉਂ ਹਰ ਇਕ ਨਾਲ ਤੂੰ ਲੜੇਂ ਬੰਦਿਆ |
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਸਿੱਖ ਹੀ ਸਿੱਖ ਦਾ ਵੈਰੀ ਬਣਕੇ,ਸਿੱਖੀ ਨੂ ਢਾਹ ਲਾਈ ਜਾਵੇ,
ਨਾਨਕ ਦੀ ਸੋਚ ਨੂ ਖਤਮ ਕਰਨ ਦੀ ਹਰ ਕੋਈ ਪੂਰੀ ਵਾਹ ਲਾਈ ਜਾਵੇ,
ਤੇਰੀ ਮੇਰੀ, ਮੇਰੀ ਤੇਰੀ ਕਰ ਕੇ ਕਿਉਂ ਤੂੰ ਹਰ ਵੇਲੇ ਸੜੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਇਕ ਪੰਥ ਅਤੇ ਇਕ ਗਰੰਥ ਜੋ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਹੈ ,
ਅੱਜ ਕਈ ਪੰਥ ਤੇ ਕਈ ਗਰੰਥ ਜਿਨਾ ਵਿਚ ਬਿਪਰ ਨੇ ਫਸਾਇਆ ਹੈ ,
ਅਸ਼ਲੀਲ ਕਥਾ ਕਹਾਣੀਆਂ ਪੜਕੇ ਕਿਸ ਤਰਾਂ ਇਸ ਭਵਜਲ ਨੂੰ ਤੂੰ ਤਰੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਇਕ ਗੁਰੂ ਨੂੰ ਛੱਡਕੇ ਅਸੀਂ ਪਾਖੰਡੀਆਂ ਦੇ ਪਿਛੇ ਲਗ ਗਏ ਹਾਂ ,
ਬਾਣੀ ਨਾਲੋਂ ਟੁਟ ਕੇ ‘ਗੋਲਡੀ’ ਕਹਾਣੀਆਂ ਸੁਣਨ ਲਗ ਪਏ ਹਾਂ,
ਇਹਨਾ ਪਾਖੰਡੀਆਂ ਦੇ ਮਗਰ ਲਗ ਕੇ ਕਿਉਂ ਗੁਰੂ ਨਾਲ ਹੀ ਲੜੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |
...........ਵਰਿੰਦਰ ਸਿੰਘ (ਗੋਲਡੀ)

No comments:

Post a Comment