ਗੁਰੂ
ਨਾਨਕ ਸਾਹਿਬ ਜੀ ਦਾ ਮੁਢਲਾ ਸਿਧਾਂਤ .....ਨਾਮ ਜਪੋ, ਕਿਰਤ ਕਰੋ, ਵੰਡ
ਛਕੋ !
ਬਾਬੇ
ਨਾਨਕ ਦੀ ਸਿੱਖੀ ਦੀ ਇਹ ਤਿਨ ਧੁਰੇ ਹਨ ਜਿਹਨਾ ਉੱਤੇ ਸਾਰੀ ਸਿੱਖ ਫਲਾਸਫੀ ਖੜੀ ਹੈ| ਧਿਆਨ ਨਾਲ
ਵਿਚਾਰਿਆ ਜਾਵੇ ਤਾਂ ਇਹ ਕੋਈ ਤਿਨ ਅਲੱਗ ਅਲੱਗ
ਚੀਜਾਂ ਨਹੀਂ ਹਨ ਸਗੋਂ ਤਿਨੋ ਇਕਠੀਆਂ ਹੀ ਹਨ ਅਤੇ ਨਾਮ ਜੱਪਣ ਦੀ ਅਵਸਥਾ ਵਿਚ ਹੀ
ਆਉਂਦੀਆਂ ਹਨ| ਪਰ ਅੱਜ ਦੇ ਸਾਧ ਲਾਣੇ ਨੇ ਨਾਮ ਜੱਪਣ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ ਅਤੇ ਉਸੇ
ਉਤੇ ਸਾਰਾ ਜੋਰ ਦਿੱਤਾ ਹੋਇਆ ਹੈ ਕਿਉਂਕੇ ਦੁਜੇ ਦੋਵਾਂ ਤੋਂ ਇਹ ਬਾਗੀ ਹਨ| ਜੇ ਸਾਨੂ ਗੁਰੂ ਨਾਨਕ
ਦੇ ਨਾਮ ਜੱਪਣ ਵਾਲੀ ਅਵਸਥਾ ਦੀ ਸਮਝ ਆ ਜਾਵੇ ਤਾਂ ਕਿਰਤ ਕਰੋ ਅਤੇ ਵੰਡ ਸ਼ਕੋ ਦੀ ਸਮਝ ਆਪਣੇ ਆਪ ਆ
ਜਾਵੇਗੀ| ਆਓ ਇਹਨਾ ਤਿੰਨਾ ਨੂ ਗੁਰਬਾਣੀ ਦੀ ਸੇਧ ਵਿੱਚ ਵਿਚਾਰਨ ਦਾ ਜਤਨ ਕਰੀਏ|
ਨਾਮ
ਜਪਣਾ:- ਨਾਮ ਜਪੋ ਨੂ ਸਮਝਣ ਵਾਸਤੇ ਪਹਲਾਂ ਇਹ ਸਮਝਨਾ ਬਹੁਤ
ਜਰੂਰੀ ਹੈ ਕੇ ਗੁਰਬਾਣੀ ਮੁਤਾਬਿਕ ਨਾਮ ਕੀ ਹੈ? ਵੈਸੇ ਤਾਂ ਨਾਮ ਉਸ ਨੂ ਕਿਹਾ ਜਾ ਸਕਦਾ ਹੈ ਜਿਸ
ਦਾ ਸਾਰਾ ਪਸਾਰਾ ਹੈ ਅਤੇ ਜੋ ਇਸ ਸ੍ਰਿਸ਼ਟੀ ਨੂ
ਚਲਾ ਰਿਹਾ ਹੈ, ਇਕ ਊਰਜ਼ਾ(Energy), ਇਕ ਨੂਰ, ਅਕਾਲਪੁਰਖ, ਕੁਦਰਤ, ਰਬ ਅਤੇ ਹੋਰ ਬਹੁਤ ਸਾਰੇ ਨਾਮ ਅਸੀਂ ਆਪਣੀ ਸੋਚ
ਮੁਤਾਬਿਕ ਉਸ ਨੂ ਦੇ ਦਿੱਤੇ|
ਨਾਮ
ਕੇ ਧਾਰੇ ਸਗਲੇ ਜੰਤ ॥ਨਾਮ ਕੇ ਧਾਰੇ ਖੰਡ ਬ੍ਰਹਮੰਡ ॥ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ਨਾਮ
ਕੇ ਧਾਰੇ ਸੁਨਨ ਗਿਆਨ ਧਿਆਨ ॥ਨਾਮ ਕੇ ਧਾਰੇ ਆਗਾਸ ਪਾਤਾਲ ॥ਨਾਮ ਕੇ ਧਾਰੇ ਸਗਲ ਆਕਾਰ ॥ਨਾਮ ਕੇ
ਧਾਰੇ ਪੁਰੀਆ ਸਭ ਭਵਨ ॥
ਸਾਰਾ
ਕੁਝ ਨਾਮ ਦੇ (ਅਕਾਲਪੁਰਖ) ਦੇ ਆਸਰੇ ਹੀ ਖੜਾ ਹੈ ਅਤੇ ਚੱਲ ਰਿਹਾ ਹੈ| ਆਦਿ ਬੀੜ ਦੀ ਸੰਪੂਰਨਤਾ ਤੇ
ਗੁਰੂ ਅਰਜਨ ਸਾਹਿਬ ਜੀ ਨੇ ਦੋ ਸਲੋਕਾਂ ਦਾ ਸਲੋਕ ਉਚਾਰਣ ਕੀਤਾ ਹੈ, ਪਹਲਾ ਹੈ “ਥਾਲ ਵਿਚਿ
ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ
॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ
ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥“ ਅਤੇ ਦੂਜਾ ਹੈ “ਤੇਰਾ
ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ
ਥੀਵੈ ਹਰਿਆ ॥੧॥“ ਇਹਨਾ ਦੋਵਾਂ ਸਲੋਕਾਂ ਨੂ ਧਿਆਨ ਨਾਲ ਸਮਝਣ ਤੇ ਨਾਮ ਦੀ ਪ੍ਰੀਭਾਸ਼ਾ
ਆਪਣੇ ਆਪ ਸਾਫ਼ ਹੋ ਜਾਂਦੀ ਹੈ| ਗੁਰੂ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਨੂੰ ਪਹਲੀ ਪੰਗਤੀ ਵਿੱਚ
ਥਾਲ ਕਹ ਰਹੇ ਹਨ ਅਤੇ ਦੂਜੀ ਵਿੱਚ ਅਮ੍ਰਿਤ ਨਾਮ| ਇਸੇ ਤਰਾਂ ਦੁਜੇ ਸਲੋਕ ਵਿਚ ਕਹ ਰਹੇ ਹਨ ਕੇ ਤੇਰੇ
ਨਾਮ ਦੇ ਆਸਰੇ ਹੀ ਮੈ ਆਤਮਿਕ ਤੋਰ ਤੇ ਜਿਉਂਦਾ ਰਹ ਸਕਦਾ ਹਾਂ| ਹੁਣ ਵਿਚਾਰਨ ਵਾਲੀ ਗਲ ਇਹ ਹੈ ਕੇ
ਜੇ ਪੂਰਾ ਗੁਰੂ ਗਰੰਥ ਸਾਹਿਬ ਹੀ ਨਾਮ ਹੈ ਤਾਂ ਕਿਵੇਂ ਜਪਿਆ ਜਾ ਸਕਦਾ ਹੈ?
ਗੁਰਬਾਣੀ
ਮੁਤਾਬਿਕ ਨਾਮ ਜਪੋ ਦਾ ਮਤਲਬ ਹੈ ਆਪਣੇ ਜੀਵਨ ਨੂ ਗੁਰੂ ਦੀ ਸਿਖਿਆ ਮੁਤਾਬਿਕ ਢਾਲਣਾ, ਕਰਤੇ ਦੀ
ਸਿਫਤ ਸਲਾਹ ਕਰਨੀ, ਅਤੇ ਗੁਰੂ ਦੇ ਕਹੇ ਅਨੁਸਾਰ ਚਲਨਾ| ਵਾਹੇਗੁਰੂ ਵਾਹੇਗੁਰੂ ਮੰਤਰ ਦਾ ਜਾਪ ਕਰਨਾ
(ਤੋਤਾ ਰਟਣ) ਸਿਰਫ ਕਰਮਕਾਂਡ ਹੈ ਹੋਰ ਕੁਝ ਵੀ ਨਹੀਂ, ਗੁਰੂ ਨਾਨਕ ਸਾਹਿਬ ਜਪੁਜੀ ਵਿਚ ਫਰਮਾਉਂਦੇ
ਹਨ ਕੇ “ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਹੋਵਹਿ
ਲਖ ਵੀਸ” ਕੇ ਜੇ ਐਨੀ ਵਾਰ ਵੀ ਬਾਰ ਬਾਰ ਕੋਈ ਇੱਕ ਨਾਮ ਰਟਿਆ
ਜਾਵੇ ਤਾਂ ਵੀ ਅਗਿਆਨੀ ਮਨੁਖ ਦੀ “ਕੂੜੀ, ਕੂੜੇ ਠੀਸ” ਹੀ ਹੈ| ਅਸਲੀ ਵਾਹ ਗੁਰੂ ਓਹੀ ਹੈ ਜੋ ਉਸ ਦੀ ਕੁਦਰਤ ਨੂ ਵੇਖ ਕੇ
ਵਿਸਮਾਦ ਵਿੱਚ ਆਪਣੇ ਆਪ ਮੂੰਹ ਵਿਚੋਂ ਨਿਕਲੇ|
ਕਿਰਤ
ਕਰੋ:-
ਕਿਰਤ ਕਰੋ ਨਾਮ ਜਪੋ ਦਾ ਹੀ ਰੂਪ ਹੈ| ਗੁਰਮਤ ਵਿੱਚ ਵੇਹਲੜਾਂ ਦੀ ਕੋਈ ਥਾਂ ਨਹੀਂ ਹੈ| ਗੁਰੂ ਨਾਨਕ
ਸਾਹਿਬ ਜੀ ਵੀ ਉਦਾਸੀਆਂ ਤੋਂ ਬਾਹਦ ਕਰਤਾਰਪੁਰ ਜਮੀਨ ਲੈ ਕੇ ਆਪ ਖੇਤੀ ਕਰਦੇ ਰਹੇ| ਪਰ ਅੱਜ ਕਲ ਦੇ
ਅਖੌਤੀ ਸੰਤ ਬਣਦੇ ਹੀ ਇਸ ਕਰਕੇ ਹਨ ਕੇ ਕੋਈ ਕਮ ਨਾ ਕਰਨਾ
ਪਵੇ| ਆਪ ਵੀ ਵੇਹਲੜ ਤੇ ਨਾਲ ਦੇ ਚੇਲੇ ਚਪਟੇ ਵੀ ਵੇਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ ਲੁੱਟ
ਕੇ ਮਹਲ ਖੜੇ ਕਰ ਲਏ| ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕੇ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥“
ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ਤੇ ਚੱਲਣਾ ਹੈ |
ਵੰਡ
ਛਕੋ:-
ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ|
ਇਮਾਨਦਾਰੀ ਨਾਲ ਕਿਰਤ ਕਰਕੇ ਦਸਵੰਦ ਕਢਣਾ ਅਤੇ ਉਸ ਦਸਵੰਦ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ
ਅਸਲੀ ਵੰਡ ਕੇ ਛਕਣਾ ਹੈ| ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵੇਹਲੜ ਨੂ ਦੇਣੇ ਤਾਂ ਕੇ
ਓਹ ਸਿੱਖੀ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫੀ ਹੈ| ਆਪ ਖਾਨ ਤੋਂ ਪਹਲਾਂ ਆਪਣੇ ਗਵਾਂਡੀ
ਦੇ ਘਰ ਦੇਖਣਾ ਕੇ ਖਾਣਾ ਖਾਦਾ ਹੈ ਕੇ ਨਹੀਂ ਹੀ ਅਸਲੀ ਗੁਰਮੱਤ ਹੈ| ਅੱਜ ਬਹੁਤ ਸਾਰੀਆਂ ਸੰਸਥਾ ਹਨ
ਜੋ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਓਹਨਾ ਨੂ ਆਪਣਾ ਦਸਵੰਦ ਦੇਣਾ ਹੀ ਅਸਲੀ ਗੁਰਮੱਤ ਹੈ| “ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ
ਪਛਾਣਹਿ ਸੇਇ ॥“
ਭੁੱਲ
ਚੁੱਕ ਦੀ ਖਿਮਾ (ਵਰਿੰਦਰ ਸਿੰਘ )
Casino Roll
ReplyDeleteFind the BEST Casino 바퀴벌레 포커 Roll Casino Review - Claim your free bonuses, games, promotions and much more. Claim your exclusive Welcome Bonus. Start 검증 업체 먹튀 랭크 winning today! Play Who owns Casino Roll?Is Casino 피망 슬롯 Roll 썬 시티 safe? 카드 게임 종류