Wednesday, May 8, 2013

ਮੇਰੀ ਕੋਮ ਦੀ ਚੜਦੀ ਕਲਾ ਕਿਵੇਂ ਹੋਵੇ



ਮੇਰੀ ਕੋਮ ਦੀ ਚੜਦੀ ਕਲਾ ਕਿਵੇਂ ਹੋਵੇ ਇਸਨੂ ਲੁੱਟ ਲਿਆ ਧਰਮ ਦੇ ਠੇਕੇਦਾਰਾਂ ਨੇ|
ਬਿਗਾਨਿਆਂ ਤੇ ਮਾਰਨਾ ਹੀ ਸੀ ਪਰ ਸਾਨੂ ਮਾਰਿਆ ਆਪਣੀਆਂ ਹੀ ਪੰਥਕ ਸਰਕਾਰਾਂ ਨੇ|
ਬਿਕ੍ਰਮੀ ਕਲੰਡਰ ਨੂ ਨਾਨਕਸ਼ਾਈ ਦਸਕੇ ਸਾਡੇ ਗਲ ਮੜਿਆ ਆਪਣੇ ਹੀ ਜਥੇਦਾਰਾਂ ਨੇ|
ਸਿੱਖ ਨੂ ਬ੍ਰਾਹਮਿਨ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਇਹਨਾ ਸੰਤਾਂ ਅਤੇ ਡੇਰੇਦਾਰਾਂ ਨੇ|
ਦੇਵੀ ਦੇਵਤਿਆਂ ਦੀਆਂ ਕਹਾਣੀਆਂ ਸੁਣਾ ਕੇ ਸਾਨੂ ਇਤਹਾਸ ਭੁਲਾਇਆ ਸਾਡੇ ਹੀ ਕਥਾਕਾਰਾਂ ਨੇ|
ਅਕਾਲ ਦੀ ਪੂਜਾ ਵਾਲੇ ਸਿੱਖ ਨੂੰ ਕਾਲਕਾ ਦਾ ਪੁਜਾਰੀ ਬਣਾਇਆ ਸਾਡੇ ਆਪਣੇ ਹੀ ਪ੍ਰਚਾਰਾਂ ਨੇ|
ਸਿੱਖ ਨੂ ਪੀਰਾਂ ਅਤੇ ਗੁਗਿਆਂ ਦੀ ਪੂਜਾ ਕਰਨ ਲਾਇਆ ਸਾਡੇ ਆਪਣੇ ਕਹਾਉਂਦੇ ਕਲਾਕਾਰਾਂ ਨੇ|
ਅਸਲੀ ਖਬਰ ਕਦੇ ਨਾ ਛਾਪੀ ਪਰ ਸਿੱਖ ਵਰੋਧੀ ਹਰ ਕੋਈ ਛਾਪੀ ਸਾਡੀਆਂ ਆਪਣੀਆਂ ਅਖਬਾਰਾਂ ਨੇ|
(ਗੋਲਡੀ) ਇਹ ਜਾਗਰੁਕ ਕਹਾਉਂਦੇ ਵੀਰ ਵੀ ਘੱਟ ਨਹੀਂ ਇਕ ਦੁਜੇ ਤੇ ਚਿੱਕੜ ਸੁਟਿਆ ਸਾਡੇ ਆਪਣੇ ਹੀ ਯਾਰਾਂ ਨੇ

No comments:

Post a Comment