Wednesday, May 8, 2013

ਬਾਬਾ ਤੇਰੀ ਸਿੱਖੀ ਦੀ ਸਾਨੂੰ ਸਮਝ ਹੀ ਨਾ ਕਦੇ ਆਈ,

ਬਾਬਾ ਤੇਰੀ ਸਿੱਖੀ ਦੀ ਸਾਨੂੰ ਸਮਝ ਹੀ ਨਾ ਕਦੇ ਆਈ,
ਜਿਥੋਂ ਬਾਬੇ ਕਢਿਆ ਸਾਨੂੰ ਅਸੀਂ ਆ ਗਏ ਓਸੇ ਥਾਈਂ |

ਗਿਣਤੀਆਂ ਦੇ ਪਾਠ ਕਰ ਕਰ ਹੋ ਗਏ ਬਿਰਧ ਸਰੂਪ,
ਪਲੇ ਫਿਰ ਵੀ ਪਿਆ ਨਾ ਕੁਝ ਵੀ, ਅੰਦਰੋਂ ਰਹੇ ਕਰੂਪ,
ਬਦਲਣਾ ਤਾਂ ਮੰਨ ਨੂੰ ਸੀ ਪਰ ਅਸੀਂ ਬਦਲਿਆ ਸਿਰਫ ਸਰੂਪ,
ਸਿੱਖੀ ਬਾਣਾ ਧਾਰ ਕੇ ਵੀ ਅਸੀਂ ਬਾਬੇ ਨਾਨਕ ਦੀ ਸੋਚ ਨਾ ਪਾਈ,
ਬਾਬਾ ਤੇਰੀ ਸਿੱਖੀ ਦੀ ਸਾਨੂੰ ਸਮਝ ਹੀ ਨਾ ਕਦੇ ਆਈ,
ਜਿਥੋਂ ਬਾਬੇ ਕਢਿਆ ਸਾਨੂੰ ਅਸੀਂ ਆ ਗਏ ਓਸੇ ਥਾਈਂ |

ਬਾਬਿਆਂ ਦੇ ਵੱਗ ਪਏ ਫਿਰਦੇ ਸੰਤ ਬ੍ਰਹਮਗਿਆਨੀ ਕਹਾਉਂਦੇ,
ਸਿੱਖੀ ਦੇ ਪ੍ਰਚਾਰ ਦੇ ਨਾ ਤੇ ਇਹ ਝੂਠੀਆਂ ਕਹਾਣੀਆਂ ਸਣਾਉਂਦੇ,
ਬਾਣੀ ਨੂੰ ਇਹ ਰਾਗਾਂ ਦੀ ਥਾਂ ਤੇ ਮਿਰਜੇ ਦੀ ਤਾਣ ਤੇ ਗਾਉਂਦੇ,
ਸਿੱਖੀ ਦੇ ਵਿੱਚ ਵੜ ਕੇ ਇਹਨਾ ਕਰ ਦਿੱਤੀ ਇਸਦੀ ਤਬਾਹੀ,
ਬਾਬਾ ਤੇਰੀ ਸਿੱਖੀ ਦੀ ਸਾਨੂੰ ਸਮਝ ਹੀ ਨਾ ਕਦੇ ਆਈ,
ਜਿਥੋਂ ਬਾਬੇ ਕਢਿਆ ਸਾਨੂੰ ਅਸੀਂ ਆ ਗਏ ਓਸੇ ਥਾਈਂ |

ਕਰਮਕਾਂਡਾ ਦੇ ਵਿੱਚ ਸਿੱਖ ਨੂੰ ਇਸ ਤਰਾਂ ਇਹਨਾ ਫਸਾਇਆ,
ਜੋਤਾਂ, ਟੱਲ, ਸੰਖ, ਦੀਵੇ, ਸੰਗ੍ਰਾਂਦਾਂ,ਤਿਲਕ ਸਭ ਕੁਝ ਸਿੱਖ ਨੂ ਸਿਖਾਇਆ,
ਮਾਲਾ ਫੇਰਨੀ, ਤੀਰਥ ਨਹਾਉਣੇ, ਗਿਣਤੀਆਂ ਮਿਣਤੀਆਂ ਵਿੱਚ ਪਾਇਆ ,
‘ਗੋਲਡੀ’ ਗੁਰੂ ਨਾਨਕ ਦੀ ਸੋਚ ਨੂੰ ਤੋੜਨ ਦੀ ਕਿਹੜੀ ਵਾਹ ਨਹੀਂ ਲਾਈ,
ਬਾਬਾ ਤੇਰੀ ਸਿੱਖੀ ਦੀ ਸਾਨੂੰ ਸਮਝ ਹੀ ਨਾ ਕਦੇ ਆਈ,
ਜਿਥੋਂ ਬਾਬੇ ਕਢਿਆ ਸਾਨੂੰ ਅਸੀਂ ਆ ਗਏ ਓਸੇ ਥਾਈਂ |
....ਵਰਿੰਦਰ ਸਿੰਘ (ਗੋਲਡੀ)

No comments:

Post a Comment