ਕੀ ਗੁਰੂ ਰਾਮ ਦਾਸ ਜੀ
ਕੋਲ ਪਹਲੇ ਤਿਨਾ ਗੁਰੂਆਂ ਦੀ ਬਾਣੀ ਸੀ ?
ਅਸੀਂ ਪਿਛਲੇ ਦੋ ਲੇਖਾਂ
ਵਿਚ ਦੇਖਿਆ ਕੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ
ਬਾਣੀ ਮੌਜੂਦ ਸੀ | ਕੀ ਗੁਰੂ ਰਾਮਦਾਸ ਜੀ ਕੋਲ ਵੀ ਪਹਲੇ ਤਿਨਾ ਗੁਰੂਆਂ ਦੀ ਬਾਣੀ ਮੌਜੂਦ ਸੀ ?
ਬਹੁਤ ਵਾਰੀ ਕਥਾਕਾਰਾਂ ਕੋਲੋਂ ਇਹ ਕਥਾ ਸੁਣੀ ਕੇ ਕਿਵੇ ਗੁਰੂ ਅਰਜਨ ਸਾਹਿਬ ਨੰਗੇ ਪੈਰੀਂ ਮੋਹਨ ਕੋਲੋਂ
ਗੁਰਬਾਣੀ ਦੀ ਪੋਥੀ ਲੈਣ ਵਾਸਤੇ ਗਏ | ਸਿਖ ਧਰਮ ਵਿਚ ਨੰਗੇ ਪੈਰੀਂ ਤੁਰਨ ਨੂ ਕੋਈ ਮਹਤਤਾ ਨਹੀਂ
ਦਿੱਤੀ ਗਈ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿਚ ਫਰਮਾਉਂਦੇ ਹਨ ‘ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ
ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥‘ ਪਰ ਕਥਾਕਾਰਾਂ, ਲੇਖਕਾਂ ਨੇ ਫਿਰ ਵੀ ਗੁਰੂ
ਅਰਜਨ ਸਾਹਿਬ ਜੀ ਨੂ ਨੰਗੇ ਪੈਰੀਂ ਮੋਹਨ ਦੇ ਘਰ ਭੇਜ ਦਿੱਤਾ ਅਤੇ ਉਸ ਦੀ ਉਸਤਤ ਵੀ ਕਰਵਾ ਦਿੱਤੀ |
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ
ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥
ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ ਜਹ
ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ॥
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥
ਸਾਰੇ
ਗੁਰੂ ਗਰੰਥ ਸਾਹਿਬ ਜੀ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਕਿਤੇ ਵੀ ਉਸਤਤ ਨਹੀਂ ਕੀਤੀ ਗਈ, ‘ਮੋਹਨ’
ਸ਼ਬਦ ਤਾਂ ਉਸ ਅਕਾਲਪੁਰਖ ਵਾਹੇਗੁਰੂ ਵਾਸਤੇ ਗੁਰੂ ਗਰੰਥ ਸਾਹਿਬ ਜੀ ਵਿਚ ਬਹੁਤ ਵਾਰ ਵਰਤਿਆ ਗਿਆ ਹੈ
| ਆਓ ਗੁਰੂ ਗਰੰਥ ਸਾਹਿਬ ਜੀ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪਹਲੇ ਗੁਰੂਆਂ ਦੀ ਬਾਣੀ ਨਾਲ
ਸਾਂਝ ਵੇਖੀਏ !
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ
ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ
ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ
॥੧॥(ਸਿਰੀਰਾਗੁ ਮਹਲਾ ੧)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ
ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਹਰਿ
ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ
ਮਾਤ ਥੀਵਿਆ ॥ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ
ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥(ਸਿਰੀਰਾਗੁ ਮਹਲਾ ੪)
ਰਾਗ
ਮਾਝ ਵਿਚ ਜੇ ਬੰਦਾਂ ਨੂ ਧਿਆਨ ਨਾਲ ਵੇਖੀਏ ਤਾਂ ਸਹਜੇ ਹੀ ਪਤਾ ਲਗ ਜਾਵੇਗਾ ਕੇ ਗੁਰੂ ਨਾਨਕ ਸਾਹਿਬ
ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਸੀ |
ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ
ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥ (ਮਹਲਾ ੧)
ਕਰਮੁ ਹੋਵੈ ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ
ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥ (ਮਹਲਾ ੩)
ਆਦਿ ਪੁਰਖੁ ਅਪਰੰਪਰੁ ਆਪੇ ॥ਆਪੇ ਥਾਪੇ ਥਾਪਿ
ਉਥਾਪੇ ॥ ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥
(ਮਹਲਾ ੪)
ਇਸ
ਤੋਂ ਇਲਾਵਾ ਹੋਰ ਬਹੁਤ ਜਗਾਹ ਤੇ ਗੁਰੂ ਰਾਮਦਾਸ ਜੀ ਦੀ ਬਣੀ ਦੀ ਸਾਂਝ ਮਿਲਦੀ ਹੈ |
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ
ਗਿਆਨੁ ਵੇ ਲਾਲੋ ॥ (ਮਹਲਾ ੧)
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ
ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ (ਮਹਲਾ ੪)
ਸਾਫ਼
ਦਿਖਦਾ ਹੈ ਕੇ ਗੁਰੂ ਰਾਮ ਦਾਸ ਜੀ ਕੋਲ ਸੈਦਪੁਰ ਵਾਲਾ ਸ਼ਬਦ ਮੌਜੂਦ ਸੀ|
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ (ਮਹਲਾ
੧)
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ (ਮਹਲਾ ੪)
ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ
ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ (ਮਹਲਾ ੧)
ਹੁਕਮੀ ਸਹਜੇ ਸ੍ਰਿਸਟਿ ਉਪਾਈ ॥ ਕਰਿ ਕਰਿ
ਵੇਖੈ ਅਪਣੀ ਵਡਿਆਈ ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥(ਮਹਲਾ ੩)
ਸਚਾ ਆਪਿ ਸਵਾਰਣਹਾਰਾ ॥ ਅਵਰ ਨ ਸੂਝਸਿ ਬੀਜੀ
ਕਾਰਾ ॥ ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥ (ਮਹਲਾ ੪ )
ਇਸ
ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਮਿਲ ਜਾਣਗੇ ਜਿਹੜੇ ਸਿੱਧ ਕਰਦੇ ਹਨ ਕੇ ਗੁਰੂ ਅਰਜਨ ਸਾਹਿਬ ਜੀ
ਜਿਸ ਨੂ ‘ਪਿਊ
ਦਾਦੇ ਕਾ ਖੋਲਿ ਡਿਠਾ ਖਜਾਨਾ’ ਕਹ ਰਹੇ ਹਨ ਓਹ ਚਾਰਾਂ ਗੁਰੂਆਂ ਦੀ ਬਾਣੀ ਹੀ
ਸੀ ਜਿਹੜੀ ਓਹਨਾ ਨੂ ਗੁਰਆਈ ਦੇ ਨਾਲ ਮਿਲੀ ਸੀ ਅਤੇ ਮੋਹਨ ਕੋਲੋਂ ਪੋਥੀਆਂ ਲੈਣ ਜਾਣ ਵਾਲੀ ਕਹਾਣੀ
ਇਕ ਗੱਪ ਹੈ |
ਭੁੱਲ
ਚੁੱਕ ਦੀ ਖਿਮਾ .....ਵਰਿੰਦਰ ਸਿੰਘ
No comments:
Post a Comment