ਸਾਧਾਂ ਵਿਚੋਂ ਸਾਧ ਸੁਣੀਂਦਾ ਸਾਧ ਸੁਣੀਦਾ ਜੀਤਾ,
ਆਜੋ ਸੁਣ ਲਓ ਇਸ ਦੀਆਂ ਕਰਤੂਤਾਂ ਕੀ ਕੀ ਏਹਨੇ ਕੀਤਾ,
ਸੁਖਵਿਦਰ ,ਗੁਰਪ੍ਰੀਤ ਤੇ ਰਮਨਦੀਪ ਦੀ ਸੁਣ ਲਓ ਅੱਜ ਕਹਾਣੀ,
ਇਜ਼ਤ ਇਸਦੀ ਦਾ ਜਿਨਾ ਨੇ ਕਰ ਦਿਤਾ ਫੀਤਾ ਫੀਤਾ |
“ਸੁਖਵਿੰਦਰ ਸਿੰਘ ਢੋਲਕ” ਮਾਸਟਰ ਜਿਸ ਨੇ ਪੰਜ ਸਾਲ ਸੀ ਨਾਲ ਲਗਾਏ,
ਇਸ ਬਾਬੇ ਨੇ ਉਸੇ ਉਤੇ ਹੀ ਚੋਰੀ ਦਾ ਇਲਜਾਮ ਲਗਾਇਆ|
ਬਿਨਾ ਕੇਸ ਤੋਂ ਪੁਲਿਸ ਨੂ ਚਕਵਾ ਕੇ ਹੱਡ ਪੈਰ ਤੁੜਵਾਏ,
ਜਦੋਂ ਕੁਝ ਨਾ ਪਲੇ ਪਿਆ ਤਾਂ ਝੂਠੇ ਅਵਾਰਾਗਰਦੀ ਦੇ ਕੇਸ ਵਿਚ ਫਸਾਇਆ |
ਜੇ ਇਕ ਵਾਰ ਮੰਨ ਵੀ ਲਈਏ ਕੇ ਸੁਖਵਿੰਦਰ ਸਿੰਘ ਹੈ ਝੂਠਾ,
ਪੰਜ ਸਾਲਾਂ ਦੀ
ਮਹਾਪੁਰਸ਼ਾਂ(ਅਖੋਤੀ) ਦੀ ਸੇਵਾ ਨੇ, ਕੀ ਅਵਾਰਾਗਰਦ ਹੀ ਬਣਾਇਆ|
ਦੂਜਾ ਗੁਰਪ੍ਰੀਤ ਸਿੰਘ ਜੋ ਬਾਬੇ ਦਾ ਸੀ ਡ੍ਰਾਈਵਰ,
ਪਤਾ ਨਹੀਂ ਕੀ ਗਲ ਹੋ ਗਈ ਵੀਜਾ ਲਵਾ ਕੇ ਅਮਰੀਕਾ ਦੇ ਵਿਚ ਭਜਵਾਇਆ|
ਐਥੇ ਆ ਉਸ ਨੇ ਤਾਂ ਨਾ ਹੀ ਪੁਛੋ ਕੇ ਕੀ ਭਾਣਾ ਵਰਤਾ ਦਿੱਤਾ,
ਭਾਈ ਦੀ ਕੁੜੀ ਦਾ ਰੇਪ ਕਰਕੇ ਇਸਨੇ, ਇਕ ਨਵਾਂ ਹੀ ਚੰਨ ਚੜਾਇਆ|
ਆਪੇ ਕਹੰਦਾ ਕੁੜੀ ਮੈਨੂ ਸੀ ਰੋਜ਼ ਰੋਜ਼ ਫੋਨ ਕਰਦੀ,
ਉਸੇ ਸਮੇ ਹੀ ਇਸਨੇ ਕੁੜੀ ਦੇ ਪਿਓ ਨੂ ਦੱਸ ਕੇ, ਕਿਉਂ ਨਾ ਸਿਰ ਸੜਾਇਆ|
ਤੀਜੀ ਰਮਨਦੀਪ ਜੋ ਇਸਦੀ ਬਾਰਾਂ ਸਾਲਾਂ ਤੋਂ ਸੀ ਚੇਲੀ,
ਇਕ ਦਮ ਕੀ ਭਾਣਾ ਵਰਤਿਆ, ਜੋ ਉਸ ਨੇ ਜ਼ਹਰ ਪਿਆਲਾ ਪੀਤਾ|
ਉਸਦੀ ਭੈਣ ਦੇ ਕਹਨ ਮੁਤਾਬਿਕ, ਬਾਬੇ ਨੇ SMS ਇਸ ਨੂ
ਭੇਜੇ,
ਰਬ ਜਾਣੇ ਕੀ ਸੀ ਓਹਨਾ ਦੇ ਵਿਚ ਜੋ ਕੁੜੀ ਨੇ ਇਹ ਕਮ ਕੀਤਾ|
“ਗੋਲਡੀ” ਕੁਝ ਤਾਂ ਦਾਲ ਵਿਚ ਕਲਾ ਹੈ, ਜਾਂ ਫਿਰ ਦਾਲ ਹੀ ਸਾਰੀ ਕਾਲੀ,
ਜੋ ਵੀ ਹੋਵੇ ਪਰ ਇਕੋ ਇਕ ਹੈ ਰੰਗ ਬਰੰਗਾ ਸਾਧ ਆਪਣਾ ਇਹ ਜੀਤਾ|
ਸਾਧ ਆਪਣਾ ਇਹ ਜੀਤਾ |
.............ਵਰਿੰਦਰ ਸਿੰਘ “ਗੋਲਡੀ”
No comments:
Post a Comment