ਅੱਜ ਦੇ ਸਿੱਖ ਦੀ ਹਾਲਤ
ਗੁਰਬਾਣੀ ਨਾਲੋਂ ਟੁੱਟ ਕੇ ਅੱਜ ਮਨੁੱਖ ਦੀ
ਹਾਲਤ ਬਹੁਤ ਮਾੜੀ ਹੋ ਗਈ ਹੈ,ਮਹਾਂਪੁਰਸ਼ਾ| ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰਾਂ
ਫੱਸ ਚੁੱਕੀ ਹੈ, ਸਿੱਖ ਡੇਰਾਵਾਦ, ਕਰਮਕਾਂਡ, ਅਤੇ ਪਾਖੰਡਵਾਦ ਵਿੱਚ ਇਸ ਬੁਰੀ ਤਰਾਂ ਫੱਸ ਚੁੱਕਾ ਹੈ
ਕੇ ਉਸ ਨੂ ਹੀ ਸਿੱਖੀ ਸਮਝ ਰਿਹਾ ਹੈ| ਜਿਹੜੇ ਕੰਮਾ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਅੱਜ
ਹਰ ਓਹ ਕੰਮ ਪੂਰੇ ਜੋਰ ਸ਼ੋਰ ਵਿੱਚ ਹੋ ਰਿਹਾ ਹੈ, ਓਹ ਭਾਵੇਂ ਕੁੰਬ ਦੇ ਮੇਲੇ ਤੇ ਜਾ ਕੇ ਸਿੱਖੀ ਨੂ
ਬ੍ਰਾਹਮਣਵਾਦ ਦੇ ਮੂੰਹ ਵਿੱਚ ਧੱਕਣਾ ਹੋਵੇ, ਜਾਂ ਥਾਲੀਆਂ ਵਿੱਚ ਦੀਵੇ ਜਗਾ ਕੇ ਗੁਰੂ ਸਾਹਿਬ ਦੇ
ਆਲੇ ਦਵਾਲੇ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ”
ਗਾਉਣਾ ਹੋਵੇ, ਜਾਂ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਕੱਚ ਘੱਰੜ ਬ੍ਰਾਹਮਣੀ ਮੱਤ ਦੀਆਂ ਕਹਾਣੀਆਂ
ਸਣਾਉਣ ਦਾ ਹੋਵੇ| ਗੁਰੂ ਸਾਹਿਬ ਨੇ ਇੱਕ ਨਵੇਕਲਾ ਧਰਮ ਚਲਾਇਆ ਜੋ ਸਿਰਫ ਇੱਕ ਅਕਾਲਪੁਰਖ ਨੂੰ ਮੰਨੇ
ਅਤੇ ਸ਼ਬਦ ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਨਾਏ| ਪਰ ਅੱਜ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ
ਜੀ ਨੂੰ ਸਿਰਫ ਅਤੇ ਸਿਰਫ ਇੱਕ ਪੂਜਨ ਵਾਲੀ ਕਿਤਾਬ ਬਣਾ ਕੇ ਰੱਖ ਦਿੱਤਾ| ਕੋਈ ਫਰਕ ਨਹੀਂ ਹੈ
ਹਿੰਦੂ ਮੂਰਤੀ ਦੀ ਪੂਜਾ ਕਰਦਾ ਸੀ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪੂਜਾ ਸ਼ੁਰੂ ਕਰ ਦਿੱਤੀ,
ਉਸੇ ਤਰਾਂ ਕਪੜੇ ਪਾਉਣੇ, ਭੋਗ ਲਾਉਣੇ, ਮੱਥੇ ਟੇਕਨੇ, ਗੁਰੂ ਮਹਾਰਾਜ ਦੇ ਕਮਰੇ ਵਿੱਚ ਹੀਟਰ ਅਤੇ
ਏਸੀ ਲਾਉਣੇ| ਮੈ ਤਾਂ ਐਥੋਂ ਤੱਕ ਦੇਖਿਆ ਇੱਕ ਬਾਬਾ ਕਹੰਦਾ ਗੁਰੂ ਸਾਹਿਬ ਥੱਕ ਗਏ ਹੋਣੇ ਆ ਸੈਰ
ਕਰਵਾ ਦਵੋ, ਕੀ ਇਹ ਸਿੱਖੀ ਹੈ ? ਕੀ ਬਣਾਇਆ ਸੀ ਗੁਰੂ ਸਾਹਿਬ ਨੇ ਤੇ ਅਸੀਂ ਕੀ ਬਣ ਗਏ| ਅੱਜ ਬਹੁਤ
ਸਾਰੇ ਸਿੱਖ ਹਨ ਜੋ ਗੁਰਦਵਾਰੇ ਵੀ ਜਾਂਦੇ ਨੇ, ਲੰਗਰ ਵੀ ਲਾਉਂਦੇ ਨੇ, ਅਖੰਡ ਪਾਠ ਵੀ ਕਰਵਾਉਂਦੇ
ਨੇ, ਅਤੇ ਬਾਣੀ ਵੀ ਪੱੜਦੇ ਨੇ | ਪਰ ਕਿੰਨੇ ਕੁ ਹਨ ਜਿਹਨਾ ਨੇ ਬਾਣੀ ਨੂ ਪੱੜ ਕੇ ਵਿਚਾਰਨ ਦੀ ਵੀ
ਕੋਸ਼ਿਸ਼ ਕੀਤੀ| ਜੇ ਬਾਣੀ ਪੱੜੀ ਵੀ ਸੁਣੀ ਵੀ ਪਰ ਆਪਣੇ ਅੰਦਰ ਨੂੰ ਨਾ ਬਦਲਿਆ ਤਾਂ ਕੀ ਫਾਇਦਾ ਹੋਇਆ
ਇਸ ਤਰਾਂ ਕਰਨ ਦਾ ਬਾਣੀ ਤਾਂ ਇੱਕ ਜੀਵਨ ਜਾਚ ਸੀ ਨਾ ਕੇ ਕੋਈ ਮੰਤਰ|
ਗੁਰੂ ਨਾਨਕ ਸਾਹਿਬ ਜੀ ਦਾ ਸਿਰੀ ਰਾਗ ਵਿੱਚ
ਇੱਕ ਸ਼ਬਦ ਹੈ ਜੋ ਸਾਡੀ ਹਾਲਤ ਬਹੁਤ ਚੰਗੀ ਤਰਾਂ ਬਿਆਨ ਕਰਦਾ ਹੈ:-
ਸਿਰੀਰਾਗੁ ਮਹਲਾ ੧ ਘਰੁ ੪ ॥ ਏਕੁ ਸੁਆਨੁ ਦੁਇ
ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ
ਕਰਤਾਰ ॥੧॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ
ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ
ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥ ਫਾਹੀ
ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ
ਕਰਤਾਰ ॥੩॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ
ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥ {ਪੰਨਾ 24}
ਅਰਥ:- ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ
ਵਿਚ ਰਹਿੰਦਾ ਹਾਂ, ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, (ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ
ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ।1। ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ
ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ । ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ
ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ) ।1।ਰਹਾਉ। ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ
ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ,
ਪਰਾਇਆ ਘਰ ਤੱਕਦਾ ਹਾਂ । ਮੇਰੇ ਸਰੀਰ ਵਿਚ ਕਾਮ ਤੇ
ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ
ਤੁਰਿਆ ਫਿਰਦਾ ਹਾਂ ।2। ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ
ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ,
ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ । (ਜਿਉੇਂ ਜਿੳੇੁਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ
ਉੱਤੇ ਚੁੱਕਦਾ ਜਾਂਦਾ ਹਾਂ) । ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ।3। ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ । ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ-ਹੇ ਕਰਤਾਰ! ਮੈਂ
ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ।4।29।
ਆਓ ਆਪੇ ਬਾਣੀ ਪੜਨੀ ਅਤੇ ਵਿਚਾਰਨੀ ਸ਼ੁਰੂ ਕਰ
ਦੇਈਏ ਤਾਂ ਕੇ ਜੋ ਖਜਾਨਾ ਗੁਰੂ ਸਾਹਿਬ ਨੇ ਸਿੱਖ ਨੂੰ ਦਿੱਤਾ ਹੈ ਉਸ ਦਾ ਲਾਭ ਉਠਾਇਆ ਜਾ ਸਕੇ|
ਆਪਣੇ ਘਰਾਂ ਵਿੱਚ ਪ੍ਰੋ ਸਾਹਿਬ ਸਿੰਘ ਜੀ ਦਾ ਦਰਪਨ ਰਖੋ ਅਤੇ ਹਰ ਰੋਜ ਪੱੜਨਾ ਸ਼ੁਰੂ ਕਰੋ ਜਿੰਦਗੀ
ਬਦਲ ਜਾਵੇਗੀ|
........ਭੁੱਲ ਚੁੱਕ ਦੀ ਖਿਮਾ {ਵਰਿੰਦਰ
ਸਿੰਘ (ਗੋਲਡੀ)}
No comments:
Post a Comment