ਰੱਬ ਕਿੱਥੇ ਹੈ ?
ਕੋਈ ਲੱਭੇ
ਓਹਨੂੰ ਗੁਰਦਵਾਰੇ ਤੇ ਕੋਈ ਲੱਭਦਾ ਸਾਧ ਦੇ ਡੇਰੇ,
ਇਹਨੀ
ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
ਕੋਈ ਲਭੇ
ਓਹਨੂੰ ਜੰਗਲਾਂ ਦੇ ਵਿੱਚ ਤੇ ਕੋਈ ਲਭਦਾ ਮਸੀਤੇ,
ਕੋਈ
ਕਹੰਦਾ ਓਹਨੂੰ ਪਾਉਣ ਲਈ ਆਹ ਆਹ ਕੰਮ ਮੈ ਕੀਤੇ,
ਕਈਆਂ ਨੇ
ਤਾਂ ਓਹਨੂੰ ਪਾਉਣ ਲਈ ਪੈਰ ਵੀ ਧੋ ਧੋ ਪੀਤੇ,
ਕੋਈ
ਮੜੀਆਂ ਤੇ ਦੀਵੇ ਜਗਾਵੇ ਤੇ ਕੋਈ ਮਾਲਾ ਫੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
ਬਾਣੀ ਪੜ
ਪੜ ਜਨਮ ਗਵਾਇਆ ਪਰ ਗੁਰੂ ਦੀ ਮੱਤ ਨਹੀਂ ਪਾਈ,
ਗਿਣਤੀਆਂ
ਮਿਣਤੀਆਂ ਵਿੱਚ ਪੈ ਕੇ ਤੂੰ ਸਾਰੀ ਉਮਰ ਗਵਾਈ,
ਰੱਬ ਨੂੰ
ਪਾਉਣ ਵਾਸਤੇ ਬੰਦਿਆ ਤੂੰ ਕਿਹੜੀ ਵਾਹ ਨਹੀਂ ਲਾਈ,
ਤੀਰਥ
ਨਾਤੇ,ਮੱਥੇ ਟੇਕੇ ਹਰ ਗੁਰਦਵਾਰੇ ਦੇ ਲਾਏ ਗੇੜੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
ਰੱਬ ਨੂੰ
ਪਾਉਣ ਦਾ ਇੱਕੋ ਤਰੀਕਾ ਸੱਚ ਦਾ ਰਸਤਾ ਫੱੜਨਾ,
ਰੱਬੀ
ਗੁਣਾ ਨੂੰ ਧਾਰ ਕੇ ਅੰਦਰ ਵਿਕਾਰਾਂ ਨੂੰ ਬਾਹਰ ਕਰਨਾ,
“ਸਬਦਿ ਮਰਹੁ ਫਿਰਿ ਜੀਵਹੁ ਸਦ ਹੀ” ਕਹੇ ਅਨੁਸਾਰ ਮਰਨਾ,
“ਗੋਲਡੀ” ਰੱਬ ਨੂੰ ਪਾਉਣ ਲਈ ਬੰਦਾ ਓਦਾਂ ਕਰਦਾ ਯਤਨ ਬਥੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
No comments:
Post a Comment