ਅਜੀਤ ਸਿੰਘ ਦੇ ਜਨਮਦਿਨ
ਤੇ !
ਅਜੀਤ ਸਿੰਘ ਦਾ ਨਾਮ ਤਾਂ
ਰਹੰਦੀ ਦੁਨੀਆਂ ਤੱਕ ਰਹੇਗਾ,
ਗੁਰੂ ਦਾ ਅਸਲੀ ਵਾਰਿਸ
ਸੀ ਓਹ ਇਹੀ ਜਮਾਨਾ ਕਹੇਗਾ |
ਓਦਾਂ ਤਾਂ ਹੋਰ ਵੀ ਬਹੁਤ
ਗੁਰੂ ਦੇ ਲਾਲ ਕਹਾਏ,
ਪਰ ਅਰਦਾਸ ਦੇ ਵਿੱਚ
ਸਿਰਫ ਗੁਰੂ ਗੋਬਿੰਦ ਦੇ ਲਾਲ ਹੀ ਆਏ,
ਪ੍ਰਿਥੀਆ ਅਤੇ ਰਾਮ ਰਾਏ
ਵੀ ਗੁਰੂ ਦੇ ਹੀ ਸਨ ਬੱਚੇ,
ਪਰ ਉਸੇ ਗੁਰੂ ਨੇ ਕਿਹਾ
ਕੇ ਇਹਨਾ ਨੂ ਕੋਈ ਮੂੰਹ ਨਾ ਲਾਏ,
ਜੋ ਜਿਸ ਤਰਾਂ ਦਾ ਕਰੇਗਾ
ਉਸੇ ਤਰਾਂ ਦਾ ਭਰੇਗਾ,
ਅਜੀਤ
ਸਿੰਘ ਦਾ ਨਾਮ ਤਾਂ ਰਹੰਦੀ ਦੁਨੀਆਂ ਤੱਕ ਰਹੇਗਾ,
ਗੁਰੂ
ਦਾ ਅਸਲੀ ਵਾਰਿਸ ਸੀ ਓਹ ਇਹੀ ਜਮਾਨਾ ਕਹੇਗਾ |
ਹੋਵੇ ਚਮਕੌਰ ਦੀ ਗੱੜੀ
ਜਾਂ ਸਰਹੰਦ ਦੀ ਦਿਵਾਰ,
ਦਸ਼ਮੇਸ਼ ਦੇ ਲਾਲ ਤਾਂ
ਦੋਵਾਂ ਥਾਵਾਂ ਤੇ ਗਏ ਬਾਜੀ ਮਾਰ,
ਦਾਦੇ ਦੇ ਬਨਾਏ ਰਾਹਾਂ
ਤੇ ਚੱਲ ਕੇ ਵਿਖਾ ਗਏ ਓਹ,
ਨਹੀਓਂ ਜਮਦੇ (ਗੋਲਡੀ)
ਏਹੋ ਜਿਹੇ ਲਾਲ ਬਾਰ ਬਾਰ,
ਬਣੋ ਦਸ਼ਮੇਸ਼ ਦੇ ਬਚਿਆਂ
ਵਰਗੇ ਹਰ ਕੋਈ ਏਹੀ ਕਹੇਗਾ,
ਅਜੀਤ
ਸਿੰਘ ਦਾ ਨਾਮ ਤਾਂ ਰਹੰਦੀ ਦੁਨੀਆਂ ਤੱਕ ਰਹੇਗਾ,
ਗੁਰੂ
ਦਾ ਅਸਲੀ ਵਾਰਿਸ ਸੀ ਓਹ ਏਹੀ ਜਮਾਨਾ ਕਹੇਗਾ |
.......ਵਰਿੰਦਰ ਸਿੰਘ
(ਗੋਲਡੀ)
No comments:
Post a Comment