ਅਗਲੀ ਜੂਨ ਤੇ ਪਿਛਲੀ ਜੂਨ
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਣਾ |
ਜਨਮ ਮਰਨ ਦੇ ਚਕਰਾਂ ਵਿੱਚ ਅੱਜ ਬੰਦਾ ਐਨਾ ਧੱਸ ਗਿਆ ਹੈ,
ਬ੍ਰਾਹਮਿਨ ਦੇ ਇਸ ਜਾਲ ਵਿੱਚ ਹੁਣ ਪੂਰਾ ਫੱਸ ਗਿਆ ਹੈ,
ਬਿਪਰ ਦੀ ਸੋਚ ਦਾ ਸ਼ਿਕੰਜਾ ਸਿੱਖ ਨੂੰ ਪੂਰਾ ਕਸ ਰਿਹਾ ਹੈ,
ਜੋ ਕੀਤਾ ਤੇ ਜੋ ਕਰੇਂਗਾ, ਉਸ ਦਾ ਫਲ ਐਥੇ ਹੀ ਪੈਣਾ ਸਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ
ਦਾ ਕਹਣਾ |
ਗੁਰਬਾਣੀ ਇੱਕ ਜੀਵਨ ਜਾਚ ਹੈ, ਸਚਿਆਰਾ ਮਨੁੱਖ ਬਣਾਵੇ,
ਪਰ ਗੁਰੁ ਦਾ ਸਿੱਖ ਅੱਜ ਇਸ ਨੂੰ ਇੱਕ ਮੰਤਰ ਮੰਨਦਾ ਜਾਵੇ ,
ਗਿਣਤੀ ਮਿਣਤੀ ਦੇ ਪਾਠ ਪੱੜ ਕੇ ਇਹ ਚੋਰਾਸੀ ਕੱਟਣਾ ਚਾਹੇ,
ਗੁਰੁ ਦੀ ਗਲ ਨੂੰ ਸਮਝਣਾ ਹੈ ਜੇ, ਤਾਂ ਤੈਨੂੰ ਪੈਣਾ ਇਸ ਦੇ ਲਾਗੇ ਬਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ
ਦਾ ਕਹਣਾ |
ਲੁਟਣ ਦੇ ਲਈ ਪੁਜਾਰੀ ਨੇ ਇਹ ਜੂਨਾ ਦਾ ਚੱਕਰ ਚਲਾਇਆ,
ਹੁਕਮ ਰਜਾਈ ਚੱਲਣ ਵਾਲੇ ਸਿੱਖ ਨੂੰ ਵੀ ਇਸ ਦੇ ਵਿੱਚ ਉਲਝਾਇਆ,
ਅਗਲੇ – ਪਿਛਲੇ ਜਨਮ ਦੇ ਨਾ ਤੇ ਏਹਨੇ ਪੈਸਾ ਬੜਾ ਕਮਾਇਆ ,
“ਗੋਲਡੀ” ਗੁਰੁ ਦੀ ਮੱਤ ਨੂੰ ਲੈ ਲਾ ਤੂੰ, ਤੇ ਬਣਾ ਲੈ ਇਸ ਨੂੰ ਆਪਣਾ ਗਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ
ਦਾ ਕਹਣਾ |
..................ਵਰਿੰਦਰ ਸਿੰਘ (ਗੋਲਡੀ)
No comments:
Post a Comment