ਕੀ ਮੈ ਸਿੱਖ ਹਾਂ ?
ਸ਼ਬਦ ਗੁਰੂ ਨੂ ਛੱਡਕੇ ਦੇਹਧਾਰੀਆਂ ਨੂ ਗੁਰੂ ਬਣਾਇਆ, ਕੀ ਮੈ ਸਿੱਖ ਹਾਂ ?
ਮੜੀ ਮਸਾਨੀ ਮੰਦਰੀਂ ਜਾ ਕੇ ਵੀ ਸਿਰ ਨਵਾਇਆ, ਕੀ ਮੈ ਸਿੱਖ ਹਾਂ ?
ਵੀਰਵਾਰ ਨੂ ਗੁਗੇ ਪੀਰ ਦੇ ਜਾ ਕੇ ਦੀਵਾ ਜਗਾਇਆ, ਕੀ ਮੈ ਸਿੱਖ ਹਾਂ ?
ਹਰ ਬ੍ਰਾਹਮਣੀ ਕਰਮਕਾਂਡ ਨੂ ਮੈ ਰੱਜ ਕੇ ਨਿਭਾਇਆ, ਕੀ ਮੈ ਸਿੱਖ ਹਾਂ ?
ਟਲੀਆਂ ਖੜਕਾਈਆਂ, ਸੰਖ ਵਜਾਏ, ਜੋਤਾਂ ਨੂ ਜਗਾਇਆ, ਕੀ ਮੈ ਸਿੱਖ ਹਾਂ ?
ਲੰਗਰ ਲਵਾਏ, ਪਾਠ ਕਰਵਾਏ ਪਰ ਬਾਣੀ ਨੂ ਕਦੇ ਹੱਥ ਨਾ ਲਾਇਆ, ਕੀ ਮੈ ਸਿੱਖ ਹਾਂ ?
ਝੂਠੀਆਂ ਕਹਾਣੀਆਂ ਸੁਣ ਕੇ ਸਿਰ ਹਿਲਾਏ ਪਰ ਇਤਹਾਸ ਆਪਣੇ ਨੂ ਭੁਲਾਇਆ, ਕੀ ਮੈ ਸਿੱਖ
ਹਾਂ ?
ਗੁਰੂ ਦੀ ਗਲ ਨੂ ਮਨੰਣ ਦੀ ਥਾਂ ਗੁਰੂ ਦੇ ਉਤੇ ਹੀ ਸਵਾਲ ਉਠਾਇਆ, ਕੀ ਮੈ ਸਿੱਖ ਹਾਂ
?
ਗੁਰੂ ਗਰੰਥ ਸਾਹਿਬ ਦੇ ਬਰਾਬਰ ਰੱਖੀ ਕੂੜ ਕਿਤਾਬ ਨੂ ਵੀ ਸਿਰ ਝੁਕਾਇਆ, ਕੀ ਮੈ
ਸਿੱਖ ਹਾਂ ?
ਗੁਰੂ ਗਰੰਥ ਦੀ ਹਜੂਰੀ ਵਿਚ ਬੈਠਕੇ ਲੋਕਾਂ ਨੂ ਮਿਰਜਾ ਤੇ ਰਾਂਝਾ ਸੁਣਾਇਆ, ਕੀ ਮੈ
ਸਿੱਖ ਹਾਂ ?
ਸੱਚੇ ਬੰਦਿਆਂ ਨੂ ਪੰਥ ਵਿਚੋਂ ਛੇਕਿਆ ਅਤੇ ਝੂਠਿਆਂ ਨੂ ਸਿਰ ਤੇ ਬਠਾਇਆ, ਕੀ ਮੈ
ਸਿੱਖ ਹਾਂ ?
ਕਦੇ ਸਮਾ ਲਗੇ ਤਾਂ ਜਰੂਰ ਸੋਚਣਾ, ਕੀ ਇਹ ਓਹੀ ਪੰਥ ਹੈ ਜਿਹੜਾ ਮੇਰੇ ਗੁਰੂ ਸੀ
ਚਲਾਇਆ, ਤੇ ਕੀ ਮੈ ਸਿਖ ਹਾਂ ?
........ਵਰਿੰਦਰ ਸਿੰਘ (ਗੋਲਡੀ)
No comments:
Post a Comment