ਤੇ ਸਿੱਖ ਵੀ ਨਿਗਲਿਆ ਗਿਆ !
ਬ੍ਰਾਹਮਿਨ ਨਾਮ ਦੇ ਇਸ ਅਜਗਰ ਨੇ ਅਖੀਰ ਆਪਣਾ ਆਪ ਵਿਖਾਇਆ,
ਸਾਡੇ ਲੀਡਰਾਂ ਨੂ ਹੱਥ ਵਿੱਚ ਕਰਕੇ ਆਪਣਾ ਅਸਲੀ ਰੰਗ ਦਿਖਾਇਆ ,
ਸਭ ਤੋਂ ਪਹਲਾਂ ਆਪਣੇ ਬੰਦਿਆਂ ਨੂੰ ਗੁਰਦਵਾਰਿਆਂ ਦਾ ਪ੍ਰਬੰਧ ਦਵਾਇਆ,
ਉਸ ਤੋਂ ਬਾਹਦ ਡੇਰੇਦਾਰਾਂ ਨੂ ਬ੍ਰਾਹਮਣੀ ਮੱਤ ਦਾ ਪਾਠ ਪੜਾਇਆ,
ਸਿੱਖਾਂ ਨੂ ਗੁਰਬਾਣੀ ਨਾਲੋਂ ਤੋੜਕੇ ਕਰਮਕਾਂਡਾਂ ਦੇ ਵਿੱਚ ਫਸਾਇਆ,
ਗਿਣਤੀ ਮਿਣਤੀ ਦੇ ਪਾਠ ਕਰਾ ਕੇ ਗਿਆਂਨ ਤੋਂ ਕੋਹਾਂ ਦੂਰ ਕਰਾਇਆ,
ਇੱਕ ਅਕਾਲਪੁਰਖ ਦੇ ਨਾਲੋਂ ਤੋੜਕੇ ਹਜਾਰਾਂ ਪਖੰਡੀਆਂ ਦੇ ਲੜ ਲਾਇਆ,
ਅਕਾਲ ਦੇ ਪੁਜਾਰੀ ਨੂੰ ਇਹਨਾ ਕਾਲਕਾ ਦਾ ਪੁਜਾਰੀ ਬਣਾਇਆ,
ਇਸ ਤਰਾਂ ਕਰਕੇ ਇਹਨਾ ਸਿੱਖ ਨੂ ਚਾਰੇ ਪਾਸੇ ਤੋਂ ਘੇਰਾ ਪਾਇਆ,
ਚਾਰੋਂ ਪਾਸਿਓਂ ਲਚਾਰ ਕਰਕੇ ਆਪਣੇ ਚੁੰਗਲ ਵਿੱਚ ਇਸ ਤਰਾਂ ਫਸਾਇਆ,
“ਗੋਲਡੀ” ਗੁਰਬਾਣੀ ਤੋਂ ਸਖਣੇ ਸਿੱਖ ਨੂ ਇਸ ਅਜਗਰ ਨੇ ਮਾਰ ਮੁਕਾਇਆ, ਇਸ ਅਜਗਰ ਨੇ
ਮਾਰ ਮੁਕਾਇਆ |
No comments:
Post a Comment