ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ ਹੱਸ ਕੇ ਸਹੰਦੇ ਨੇ|
ਹੋਵੇ ਬਾਦਲ,ਬਿਅੰਤ,ਇੰਦਰਾ, ਜਾਂ ਡਾਇਰ ਸਾਡੇ ਵਾਸਤੇ ਕੋਈ ਫਰਕ ਨਹੀਂ,
ਕਿਨੇ ਮਾਰੇ ਅਤੇ ਕਿਨੇ ਫੜੇ ਇਸ ਗਿਣਤੀ ਦਾ ਵੀ ਕੋਈ ਤਰਕ ਨਹੀਂ ,
ਏਹੋ ਜਿਹੀਆਂ ਛੋਟੀਆਂ ਮੁਸੀਬਤਾਂ ਨੂ ਤਾਂ ਗੁਰੂ ਦਾ ਭਾਣਾ ਇਹ ਕਹੰਦੇ ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ
ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ
ਹੱਸ ਕੇ ਸਹੰਦੇ ਨੇ|
ਛੋਟਾ ਘਲੂਘਾਰਾ, ਵੱਡਾ ਘਲੂਘਾਰਾ ਅਤੇ ਚੋਰਾਸੀ ਦਾ ਕਤਲੇ ਆਮ,
ਸ਼ਹੀਦ ਹੋਣ ਨੂ ਤਾਂ ਸਮਝਣ ਇਹ ਆਪਣੇ ਵਾਸਤੇ ਗੁਰੂ ਦਾ ਇਨਾਮ,
ਪਰ ਯਾਦ ਰਖਿਓ ਇਹ ਭਾਜੀ ਮੋੜਨ ਤੋਂ ਬਿਨਾ ਨਾ
ਕਦੇ ਵੀ ਬਹੰਦੇ ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ
ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ
ਹੱਸ ਕੇ ਸਹੰਦੇ ਨੇ |
ਸ਼ੇਰਾਂ ਦੀ ਇਸ ਕੌਮ ਨੂੰ ਅੱਜ ਕੁੱਤੇ ਅੱਖਾਂ ਵਿਖਾਉਂਦੇ ਨੇ,
ਜਿਹੜੇ ਅੱਖ ਮਿਲਾਉਣ ਤੋਂ ਡਰਦੇ ਸੀ ਅੱਜ ਸਾਨੂ ਹਥਕੜੀਆਂ ਲਾਉਂਦੇ ਨੇ|
ਬੱਸ ਥੋੜੇ ਦਿਨਾ ਦੀ ਗਲ ਹੈ ਵੇਖ ਲਿਓ ਕਿਵੇ ਇਹ ਤਾਸ਼ ਦੇ ਪਤਿਆਂ ਵਾਂਗੂੰ ਢਹੰਦੇ
ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ
ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ‘ਗੋਲਡੀ’ ਇਹ ਸਦਾ ਹੀ ਹੱਸ ਕੇ ਸਹੰਦੇ ਨੇ |
No comments:
Post a Comment