ਕੀ ਗੁਰੂ ਨਾਨਕ ਸਾਹਿਬ
ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਜੀ ਕੋਲ ਸੀ ?
ਗੁਰਦਵਾਰਾ ਸਾਹਿਬ ਵਿੱਚ
ਭਾਈ ਸਾਹਿਬ ਕਥਾ ਕਰ ਰਹੇ ਸਨ ਕੇ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਾਲੀ ਪੋਥੀ ਸ੍ਰੀ ਚੰਦ
ਕੋਲ ਰਹ ਗਈ ਅਤੇ ਉਸ ਦਾ ਓਹਨਾ ਦੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਗਿਆ| ਇਸ ਗਲ ਤੋਂ ਬਹੁਤ
ਪਰੇਸ਼ਾਨੀ ਹੋਈ ਅਤੇ ਭਾਈ ਸਾਹਿਬ ਜੀ ਨੂ ਪੁਛਿਆ ਤਾਂ ਕਹਨ ਲਗੇ ਕੇ ਬਾਣੀ ਤਾਂ ਗੁਰੂ ਅਰਜਨ ਸਾਹਿਬ
ਜੀ ਨੇ ਇੱਕਠੀ ਕੀਤੀ ਅਤੇ ਮੈਨੂ ਮੋਹਨ ਵਾਲੀ ਸਾਖੀ ਸੁਣਾਉਣ ਲੱਗ ਪਏ| ਗੁਰੂ ਅੰਗਦ ਸਾਹਿਬ ੧੩ ਸਾਲ
ਗੁਰਗੱਦੀ ਤੇ ਰਹੇ ਅਤੇ ਓਹਨਾ ਦੇ ਸਿਰਫ ੬੩ ਸਲੋਕ ਹਨ ਗੁਰੂ ਗਰੰਥ ਸਾਹਿਬ ਜੀ ਵਿੱਚ| ਕੀ ਓਹ ੧੩
ਸਾਲ ਸਵੇਰੇ ਸ਼ਾਮ ਦਾ ਸਤਸੰਗ ਇਹਨਾ ੬੩ ਸਲੋਕਾਂ ਨਾਲ ਹੀ ਕਰਦੇ ਰਹੇ? ਇਹ ਗਲ ਮਨੰਣ ਵਿਚ ਨਹੀਂ
ਆਉਂਦੀ ਆਓ ਗੁਰੂ ਗਰੰਥ ਸਾਹਿਬ ਜੀ ਵਿਚੋਂ ਓਹਨਾ ਦੇ ਕੁਝ ਸਲੋਕ ਵੇਖੀਏ ;
ਭੁਖਿਆ
ਭੁਖ ਨ ਉਤਰੈ ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥ (ਮਾਝ ਕੀ ਵਾਰ ਗੁਰੂ ਅੰਗਦ
ਸਾਹਿਬ)
ਭੁਖਿਆ
ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ (ਜਪੁ ਗੁਰੂ ਨਾਨਕ ਸਾਹਿਬ)
ਦੁਹਾ
ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥ (ਮਾਝ ਕੀ ਵਾਰ ਗੁਰੂ ਅੰਗਦ)
ਅੰਮ੍ਰਿਤ
ਵੇਲਾ ਸਚੁ ਨਾਉ ਵਡਿਆਈ ਵੀਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ਨਕ ਏਵੈ ਜਾਣੀਐ ਸਭੁ ਆਪੇ
ਸਚਿਆਰੁ ॥੪॥ (ਜਪੁ ਗੁਰੂ ਨਾਨਕ)
ਚਾਕਰੁ
ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ (ਆਸਾ ਦੀ ਵਾਰ ਗੁਰੂ
ਅੰਗਦ)
ਚਾਕਰੁ
ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ (ਆਸਾ ਦੀ
ਵਾਰ ਗੁਰੂ ਨਾਨਕ)
ਪਹਿਲ
ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ (ਸੂਹੀ ਕੀ
ਵਾਰ ਗੁਰੂ ਅੰਗਦ)
ਪਹਿਲ
ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥(ਸੂਹੀ
ਕੀ ਵਾਰ ਗੁਰੂ ਨਾਨਕ)
ਆਪੇ
ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥(ਮਾਰੂ ਕੀ ਵਾਰ
ਗੁਰੂ ਅੰਗਦ)
ਜਿਨਿ
ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥(ਤਿਲੰਗ
ਗੁਰੂ ਨਾਨਕ)
ਇਹਨਾ
ਸਾਰਿਆਂ ਪ੍ਰਮਾਣਾ ਤੋਂ ਇਹ ਸਾਬਿਤ ਹੋ ਜਾਂਦਾ ਹੈ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ
ਅੰਗਦ ਸਾਹਿਬ ਜੀ ਕੋਲ ਸੀ| ਜੇ ਨਹੀਂ ਤਾਂ ਬਾਣੀ ਵਿਚ ਇਸ ਤਰਾਂ ਦੀ ਸਮਾਨਤਾ ਕਦੇ ਵੀ ਨਹੀਂ ਹੋ
ਸਕਦੀ| ਇਸ ਤੋਂ ਇਲਾਵਾ ਪੁਰਾਤਨ ਜਨਮ ਸਾਖੀਆਂ ਵਿਚ ਵੀ ਇਸ ਦਾ ਹਵਾਲਾ ਮਿਲਦਾ ਹੈ ਕੇ ਗੁਰੂ ਨਾਨਕ
ਸਾਹਿਬ ਜੀ ਨੇ ਗੁਰਆਈ ਦੇਂਦੇ ਸਮੇ ਭਾਈ ਲਹਣਾ ਜੀ ਨੂ ਗੁਰਬਾਣੀ ਦੀ ਪੋਥੀ ਦਿੱਤੀ ਸੀ| ਨਾ ਸਿਰਫ
ਗੁਰੂ ਨਾਨਕ ਸਾਹਿਬ ਜੀ ਦੀ ਬਣੀ ਸਗੋਂ ਭਗਤਾਂ ਦੀ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀ
ਕੀਤੀ ਸੀ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਕੋਲ ਸੀ| ਇਸ ਉਤੇ ਫਿਰ ਵਿਚਾਰ ਕਰਾਂਗੇ|
...ਭੁੱਲ
ਚੁੱਕ ਦੀ ਖਿਮਾ
ਵਰਿੰਦਰ
ਸਿੰਘ
No comments:
Post a Comment