ਰਾਜਨੀਤੀ
ਲਓ ਸੁਣੋ ਕਹਾਣੀ ਮੇਰੀ ਕੋਮ ਦੇ ਲੀਡਰਾਂ ਦੀ,
ਇਹ ਹਰ ਗਲ ਵਿਚ ਰਾਜਨੀਤੀ ਕਰੀ ਜਾਂਦੇ |
ਕੋਈ ਮਰੇ ਜਾਂ ਜੀਵੇ ਇਹਨਾ ਨੂ ਕੋਈ ਮਤਲਬ ਨਹੀਂ,
ਇਹ ਤਾਂ ਆਪਣਾ ਟਿੱਡ ਨੇ ਭਰੀ ਜਾਂਦੇ |
ਜਿਥੇ ਕਿਤੇ ਵੀ ਕੋਈ ਦੁਖਾਂਤ ਹੁੰਦਾ ਇਹ ਸਭ ਤੋਂ ਪਹਲਾਂ ਪਹੁੰਚ ਜਾਵਣ,
ਸਭ ਨੂ ਪਤਾ ਹੈ ਇਹ ਝੂਠ ਬੋਲਣ ਲੋਕੀ ਫਿਰ ਵੀ ਪਤਾ ਨਹੀਂ ਕਿਉਂ ਇਹਨਾ ਨੂ ਜਰੀ
ਜਾਂਦੇ |
ਦੁਜੇ ਦੇ ਦੁੱਖ ਦੀ ਇਹਨਾ ਨੂ ਪਰਵਾਹ ਕੋਈ ਨਾ,
ਆਪਣੀਆਂ ਰੋਟੀਆਂ ਸੇਕਣ ਲਈ ਜਖਮਾ ਉਤੇ ਲੂਣ ਇਹ ਧਰੀ ਜਾਂਦੇ |
ਜਾਗ ਜਾਓ ਪਛਾਣ ਲਵੋ ਇਹਨਾ ਬੁਕਲ ਦੇ ਸੱਪਾਂ ਨੂ ਹੁਣ,
ਸਦੀਆਂ ਤੋਂ ਸੋਸ਼ਣ ਜਿਹੜੇ ਮੇਰੀ ਕੋਮ ਦਾ ਕਰੀ ਜਾਂਦੇ |
“ਗੋਲਡੀ” ਅਮਰੀਕਾ ਨੇ ਝੰਡੇ ਨੀਵੇਂ ਕਰਕੇ ਜੋ ਸਿਖਾਂ ਦਾ ਮਾਨ ਵਧਾਇਆ,
ਇਹ ਲੀਡਰ ਓਹ ਵੇਖ ਵੇਖ ਕੇ ਵੀ ਨੇ ਸੜੀ ਜਾਂਦੇ |
.......ਵਰਿੰਦਰ ਸਿੰਘ (ਗੋਲਡੀ)
No comments:
Post a Comment