Wednesday, May 8, 2013

ਮੇਰੇ ਵਾਹਿਗੁਰੂ, ਮੈਨੂੰ ਸੁਮੱਤ ਬਖਸ਼



ਮੇਰੇ ਵਾਹਿਗੁਰੂ, ਮੈਨੂੰ ਸੁਮੱਤ ਬਖਸ਼, ਮੈਂ ਆਪਣੀ ਹਉਮੈ ਨੂੰ ਛੱਡ ਸਕਾਂ,
ਮੇਰੇ ਅੰਦਰ ਜੋ ਇਹ ਜੰਮ ਬੈਠੇ ਨੇ,ਇਹਨਾਂ ਨੂੰ ਆਪਣੇ ਅੰਦਰੋਂ ਕੱਢ ਸਕਾਂ।

ਬਹੁਤ ਕੋਸ਼ਿਸ਼ ਕਰਦਾਂ ਹਾਂ ਗੁਰੂ ਦੀ ਮੱਤ ਤੇ ਚੱਲਣ ਦੀ,
ਪਰ ਬੜੀ ਮਾੜੀ ਆਦਤ ਬਣੀ ਹੋਈ ਹੈ ਦੁਨੀਆਂ ਦੇ ਨਾਲ ਰਲਣ ਦੀ,
ਹਰ ਇੱਕ ਨੂੰ ਆਪਣੇ ਉਸੇ ਛੋਟੇ ਜਿਹੇ ਦਾਇਰੇ ਵਿੱਚ ਹੀ ਵਲਣ ਦੀ,
ਹਰ ਨਿੱਕੀ-ਨਿੱਕੀ ਗੱਲ ਨੂੰ ਦਿਲ ਤੇ ਲਾ ਕੇ ਅੰਦਰੋ-ਅੰਦਰੀਂ ਬਲਣ ਦੀ,
ਕਾਸ਼! ਮੈ ਇਸ ਰੋਗੀ ਬੂਟੇ ਨੂੰ ਆਪਣੇ ਅੰਦਰੋਂ ਜੜ੍ਹੋਂ ਹੀ ਵੱਢ ਸਕਾਂ,
ਮੇਰੇ ਵਾਹਿਗੁਰੂ, ਮੈਨੂੰ ਸੁਮੱਤ ਬਖਸ਼, ਮੈਂ ਆਪਣੀ ਹਉਮੈ ਨੂੰ ਛੱਡ ਸਕਾਂ,
ਮੇਰੇ ਅੰਦਰ ਜੋ ਇਹ ਜੰਮ ਬੈਠੇ ਨੇ, ਇਹਨਾਂ ਨੂੰ ਆਪਣੇ ਅੰਦਰੋਂ ਕੱਢ ਸਕਾਂ।


ਦੂਜਿਆਂ ਨੂੰ ਮੱਤ ਹਰ ਕੋਈ ਦੇਵੇ ਪਰ ਆਪਣੀ ਵਾਰੀ ਕੋਈ ਨਾ ਲੈਂਦਾ,
ਆਪਣੇ-ਆਪ ਨੂੰ ਭਲਾ ਕਹਾਵੇ ਤੇ ਦੂਜਿਆਂ ਨੂੰ ਕਿਉਂ ਮਾੜੇ ਕਹਿੰਦਾ?
ਤੈਨੂੰ ਦੂਜਿਆਂ ਦੀ ਫਿਕਰ ਕਿਉਂ ਹੈ ਜਦੋਂ ਹਰ ਕੋਈ ਆਪਣਾ ਕੀਤਾ ਸਹਿੰਦਾ?
ਗੁਰੂ ਦੇ ਕੋਲ ਤਾਂ ਹਰ ਇੱਕ ਦਾ ਸਾਰਾ ਹੀ ਲੇਖਾ-ਜੋਖਾ ਰਹਿੰਦਾ,
ਗੋਲਡੀਕਾਸ਼ ਗੁਰੂ ਦੀ ਮੱਤ ਦਾ ਕਿੱਲ ਮੈਂ ਇਸ ਹਉਮੈ ਦੇ ਮੱਥੇ ਦੇ ਵਿੱਚ ਗੱਡ ਸਕਾਂ,
ਮੇਰੇ ਵਾਹਿਗੁਰੂ, ਮੈਨੂੰ ਸੁਮੱਤ ਬਖਸ਼, ਮੈਂ ਆਪਣੀ ਹਉਮੈ ਨੂੰ ਛੱਡ ਸਕਾਂ,
ਮੇਰੇ ਅੰਦਰ ਜੋ ਇਹ ਜੰਮ ਬੈਠੇ ਨੇ, ਇਹਨਾਂ ਨੂੰ ਆਪਣੇ ਅੰਦਰੋਂ ਕੱਢ ਸਕਾਂ...।

No comments:

Post a Comment