“ਜੇ ਸਿੱਖ, ਸਿੱਖ ਨੂੰ ਨਾ
ਮਾਰੇ, ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ”
ਇੱਕੋ ਗਲ ਨੂੰ ਜੇ ਸਮਝ ਲਈਏ,
ਤਾਂ ਅਸੀਂ ਰਹੀਏ ਹਮੇਸ਼ਾਂ ਨਿਆਰੇ,
ਕੇ ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
ਬੰਦਾ ਬਹਾਦਰ ਨਾ ਫੜਿਆ ਜਾਂਦਾ ਗੜ੍ਹੀ ਵਿੱਚੋਂ,
ਜੇ ਬਿਨੋਦ ਸਿੰਘ ਨਾ ਛੱਡਦਾ ਸਾਥ ਉਸਦਾ,
ਜੇ ਮਿਸਲਾਂ ਵਿੱਚ ਨਾ ਕਦੇ ਵੀ ਫੁੱਟ ਪੈਂਦੀ,
ਫਿਰ ਵੇਖਦੇ ਕਿਵੇਂ ਸੀ ਰਾਜ ਖੁੱਸਦਾ?
ਹਮੇਸ਼ਾਂ ਸਿੱਖ ਹੀ ਸਿੱਖ ਦਾ ਵੈਰੀ ਬਣਕੇ,
ਕਰਦਾ ਰਿਹਾ ਦੁਸ਼ਮਣਾ ਵਾਲੇ ਕਾਰੇ,
ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
ਸ਼ੇਰ-ਏ-ਪੰਜਾਬ ਦਾ ਰਾਜ ਨਾ ਕਦੇ ਜਾਂਦਾ,
ਜੇ ਸਿੱਖ ਨਾ ਡੋਗਰਿਆਂ ਨਾਲ ਰਲਦਾ,
ਜੇ ਲਾਲ ਸਿੰਘ ਤੇ ਤੇਜ ਸਿੰਘ ਨਾ ਗਦਾਰੀ ਕਰਦੇ,
ਫਿਰ ਵੇਖਦੇ ਸਿੰਘਾਂ ਦੀ ਮਾਰ ਗੋਰਾ ਕਿਵੇਂ
ਝਲਦਾ?
ਜਿੱਤੀ ਹੋਈ ਲੜਾਈ ਨੂੰ ਹਾਰ ਵਿੱਚ ਬਦਲ ਦਿੱਤਾ,
ਨਹੀਂ ਤਾਂ ਸਿੱਖ ਤਾਂ ਪੈਂਦੇ ਸੀ ਗੋਰਿਆਂ ਤੇ
ਭਾਰੇ,
ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
ਸੰਤਾਲੀ ਵਿੱਚ ਵੀ ਸਾਡੇ ਆਪਣੇ ਸਿੱਖਾਂ ਨੇ ਹੀ,
ਕਰ ਗਦਾਰੀ ਸਾਨੂੰ ਬ੍ਰਾਹਮਣ ਦੇ ਵੱਸ ਪਾ
ਦਿੱਤਾ,
ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗਿਆਂ
ਨੇ,
ਸਾਡੇ ਗਲ ਹਮੇਸ਼ਾਂ ਵਾਸਤੇ ਗੁਲਾਮੀ ਦਾ ਰੱਸਾ
ਪਾ ਦਿੱਤਾ,
ਉਹਨਾ ਨੂੰ ਸ਼ਾਇਦ ਇਹ ਸਮਝ ਹੀ ਨਹੀਂ ਸੀ,
ਕੇ ਇਹ ਤਾਂ ਲਾਉਂਦੇ ਨੇ ਹਮੇਸ਼ਾਂ ਹੀ ਲਾਰੇ,
ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
ਚੁਰਾਸੀ ਵਿੱਚ ਵੀ ਆਪਣੇ ਹੀ ਬਣੇ ਦੁਸ਼ਮਨ,
ਸਿੱਖਾਂ ਹੱਥੋਂ ਹੀ ਸਿੱਖ ਮਰਵਾ ਦਿੱਤੇ,
ਬੇਅੰਤ ਸਿੰਘ ਅਤੇ ਗਿੱਲ ਵਰਗਿਆਂ ਨੇ,
ਕਿੰਨੇ ਸਿੱਖ ਮੌਤ ਦੀ ਨੀਂਦ ਸਵਾ ਦਿੱਤੇ,
ਕਿੰਨੇ ਮਾਰੇ ਤੇ ਕਿੰਨੇ ਗਾਇਬ ਕੀਤੇ,
ਅੱਜ ਤੱਕ ਵੀ ਨਾ ਕੋਈ ਗਿਣ ਸਕਿਆ ਸਾਰੇ,
ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
ਹੁਣ ਤਾਂ ਦੁਸ਼ਮਣ ਹੀ ਦੁਸ਼ਮਣ ਦਿਖਦੇ ਨੇ,
ਪਤਾ ਨਹੀਂ ਕੌਣ ਆਪਣਾ ਤੇ ਕੌਣ ਪਰਾਇਆ ਹੈ?
ਸਿੱਖਾਂ ਨੇ ਇਸ ਪੰਥਕ ਸਰਕਾਰ ਕਰਕੇ,
ਘੱਟ ਖੱਟਿਆ ‘ਤੇ ਜ਼ਿਆਦਾ ਗਵਾਇਆ ਹੈ,
‘ਗੋਲਡੀ’ ਨਸ਼ਿਆਂ ਵਿੱਚ ਰੋੜ੍ਹ ਦਿੱਤੀ ਜਵਾਨੀ ਸਿੱਖਾਂ ਦੀ,
ਜਥੇਦਾਰ ਮੱਕੜ ‘ਤੇ ਬਾਦਲ ਸਭ ਨੇ
ਆਰ. ਐਸ. ਐਸ. ਦੇ ਪਿਆਰੇ,
ਜੇ ਸਿੱਖ, ਸਿੱਖ ਨੂੰ ਨਾ ਮਾਰੇ,
ਤਾਂ ਮੇਰੀ ਕੌਮ ਕਦੇ ਵੀ ਨਾ ਹਾਰੇ।
No comments:
Post a Comment