ਮੈਨੂ ਯਾਦ ਹੈ ਕਦੇ ਓਹ ਵੇਲਾ ਸੀ , ਲੋਕ ਸਰਦਾਰ ਜੀ ਕਹ ਕੇ ਬਲਾਉਂਦੇ ਸੀ ,
ਸਿਖ ਨੂ ਅਤਵਾਦੀ ਕਹਨ ਵਾਲੇ, ਕਦੇ ਅੱਖ ਵਿਚ ਅੱਖ ਨਾ ਪਾਉਂਦੇ ਸੀ ,
ਭਾਵੇਂ ਹਜਾਰਾਂ ਵਿਚ ਕੱਲਾ ਮਿਲ ਜਾਵੇ , ਸਿਖ ਨੂ ਹੱਥ ਨਾ ਕਦੇ ਵੀ ਲਾਉਂਦੇ ਸੀ ,
ਸਿਖ ਨੂ ਵੇਖ ਕੇ ਸਭ ਧਰਮਾ ਵਾਲੇ , ਆਪਣਾ ਸੀਸ ਨਵਾਉਂਦੇ ਸੀ |
ਅੱਜ ਇਹ ਕੀ ਭਾਣਾ ਵਰਤ ਗਿਆ , ਅਸੀਂ ਕਿਥੋਂ ਕਿਥੇ ਆ ਗਏ ਹਾਂ,
ਕੁਝ ਦੁਸ਼ਮਣਾ ਚਾਲਾਂ ਚਲੀਆਂ ਨੇ , ਕੁਝ ਆਪਣਿਆਂ ਤੋਂ ਧੋਖਾ ਖਾ ਗਏ ਹਾਂ,
ਗੰਦੇ ਸਿਆਸਤ ਦਾਨਾ ਕਰਕੇ ,ਅੱਜ ਆਪਣਾ ਸਭ ਕੁਝ ਗਵਾ ਗਏ ਹਾਂ ,
ਇਸ ਬ੍ਰਾਹਮਿਨ ਨਾਮ ਦੇ ਅਜਗਰ ਦੇ , ਅਸੀਂ ਵੀ ਮੁੰਹ ਵਿਚ ਆ ਗਏ ਹਾਂ |
ਨਿਰਮਲੇ, ਟਕਸਾਲੀਏ, ਨਾਨਕਸਰੀਏ, ਰਾਧਾ ਸਵਾਮੀ ਤੇ ਕਈ ਹੋਰ ਡੇਰੇ ਇਸਨੇ ਚਲਾਏ ,
ਇਤਹਾਸ ਸਾਡੇ ਵਿਚ ਰਲਗਡ ਕੀਤੀ , ਤੇ ਕਈ ਨਵੇਂ ਗਰੰਥ ਇਸਨੇ ਬਨਾਏ ,
ਇਸ ਤਰਾਂ ਧਰਮ ਤੇ ਕੀਤਾ ਕਬਜ਼ਾ , ਕਈ ਸਿਖ ਇਹਨਾ ਨੇ ਮਗਰ ਲਾਏ ,
ਝੂਠੀਆਂ ਸਾਖੀਆਂ ਸੁਨਾ ਸੁਨਾ ਕੇ , ਇਹਨਾ ਸਿਖ ਭੰਬਲ ਭੂਸੇ ਦੇ ਵਿਚ ਪਾਏ |
ਹਾਲੇ ਵੀ ਸੰਬਲ ਜਾਵੋ ਸਿਖੋ , ਇਕ ਗੁਰੂ ਦੇ
ਲੜ ਲਗ ਜਾਵੋ,
ਜਿਸ ਨੇ ਤੁਹਾਨੂ ਸਭ ਕੁਝ ਦਿੱਤਾ , ਉਸ ਨੂ ਕਦੇ
ਨਾ ਭੁਲਾਵੋ ,
ਬਾਨੀ ਪੜੋ ਤੇ ਵਿਚਾਰੋ , ਇਹਨਾ ਪਾਖੰਡੀਆਂ ਨੂ
ਮੁੰਹ ਨਾ ਲਾਵੋ,
“ਗੋਲਡੀ” ਪੂਜਾ ਅਕਾਲ ਕੇ ,ਪਰਚਾ ਸ਼ਬਦ ਕਾ ਤੇ
ਦੀਦਾਰ ਖਾਲਸੇ ਕਾ .....ਬੱਸ ਇਸੇ ਨੂ ਅਪਣਾਵੋ |
ਬੱਸ ਇਸੇ ਨੂ ਅਪਣਾਵੋ |.....................ਵਰਿੰਦਰ ਸਿੰਘ
“ਗੋਲਡੀ”
No comments:
Post a Comment