ਸਿੱਖੀ ਤੇ ਹਰ ਪਾਸਿਓਂ ਹਮਲਾ
ਗੁਰੂ ਨਾਨਕ ਸਾਹਿਬ ਨੇ
ਇਕ ਨਿਰਾਲਾ ਧਰਮ ਚਲਾਇਆ ਜੋ ਉਸ ਸਮੇ ਦੇ ਸਾਰਿਆਂ ਧਰਮਾ ਨਾਲੋਂ ਵੱਖਰਾ ਸੀ| ਜਿਸ ਵਿਚ ਜਾਤ ਪਾਤ,
ਸ਼ੂਤ ਸ਼ਾਤ, ਊਚ ਨੀਚ ਵਾਸਤੇ ਕੋਈ ਥਾਂ ਨਹੀਂ ਸੀ ਕੋਈ ਵੀ ਸਿੱਖ ਧਰਮ ਨੂ ਆਪਣਾ ਸਕਦਾ ਸੀ| ਇਹ ਗਲ
ਇਸਲਾਮ ਅਤੇ ਬ੍ਰਾਹਿਮਿਨ ਨੂ ਕਿਵੇਂ ਚੰਗੀ ਲਗਦੀ | ਮੁਸਲਮਾਨ ਦਾ ਰਾਜ ਹੋਣ ਕਾਰਨ ਉਸ ਨੇ ਸਿਧਾ
ਤਰੀਕਾ ਅਪਣਾਇਆ ਗੁਰੂ ਅਰਜਨ ਦੇਵ ਜੀ ਨੂ ਬਿਨਾ ਕਿਸੇ ਗਲ ਦੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ..ਪਰ
ਇਸ ਦਾ ਨਤੀਜਾ ਬਿਲਕੁਲ ਉਲਟ ਹੋਇਆ ਗੁਰੂ ਹਰਗੋਬਿੰਦ ਜੀ ਨੇ ਇਕ ਆਮ ਸਿੱਖ ਨੂ ਹਥਿਆਰ ਦੇ ਕੇ ਮੋਤ
ਤੋਂ ਕਦੇ ਨਾ ਡਰਨ ਵਾਲਾ ਸਿੱਖ ਬਣਾ ਦਿੱਤਾ| ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਤੋਂ ਬਾਹਦ ਗੁਰੂ
ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਇਕ ਸ਼ੇਰਾਂ ਦੀ ਕੋਮ ਬਣਾ ਦਿੱਤੀ ਅਤੇ ਦੁਨੀਆਂ ਨੂ ਵਿਖਾ
ਦਿੱਤਾ ਕੇ ਕਿਵੇਂ ਆਪਣੇ ਹੱਕ ਦੀ ਰਾਖੀ ਕਰਨੀ ਹੈ| ਗੁਰੂ ਗੋਬਿੰਦ ਸਿੰਘ ਜੀ ਤੋਂ ਬਾਹਦ ਆਉਣ ਵਾਲੇ
੧੦੦ ਸਾਲਾਂ ਤੱਕ ਸਿਖਾਂ ਨੂ ਫੜ ਫੜ ਕੇ ਮਾਰਿਆ ਗਿਆ| ਛੋਟਾ ਘਲੂਘਾਰਾ, ਵੱਡਾ ਘਲੂਘਾਰਾ , ਨਿਖਾਸ
ਚੋਂਕ ਵਿਚ ਬਿਅੰਤ ਸ਼ਹੀਦੀਆਂ ਅਤੇ ਸਿਖਾਂ ਦੇ ਸਿਰਾਂ ਦੇ ਮੁੱਲ ਮੁਸਲਮਾਨ ਨੇ ਪੂਰਾ ਜੋਰ ਲਾਇਆ ਕੇ
ਕਿਸੇ ਤਰੀਕੇ ਨਾਲ ਇਸ ਕੋਮ ਨੂ ਖਤਮ ਕੀਤਾ ਜਾਵੇ ...ਪਰ ਓਹ ਆਪ ਖਤਮ ਹੋ ਗਿਆ ਅਤੇ ਖਾਲਸੇ ਦਾ ਰਾਜ
ਹੋ ਗਿਆ|
ਬ੍ਰਾਹਮਿਨ ਪਹਲੇ ਦਿਨ
ਤੋਂ ਹੀ ਸਿਖਾਂ ਨੂ ਪਸੰਦ ਨਹੀਂ ਕਰਦਾ ਸੀ ਕਿਉਂਕੇ ਜਿਹੜਾ ਵੀ ਸਿਖ ਬਣ ਜਾਂਦਾ ਉਸਨੁ ਮੁੰਹ ਨਾ
ਲਾਉਂਦਾ ਅੰਦਰੋਂ ਅੰਦਰ ਬ੍ਰਾਹਮਿਨ ਪਹਲੇ ਦਿਨ ਤੋਂ ਹੀ ਸਿੱਖ ਦਾ ਵੈਰੀ ਸੀ ਪਰ ਸਿੱਖ ਤੋਂ ਡਰਦਾ
ਸੀ| ਅੰਗਰੇਜ ਦਾ ਰਾਜ ਆਇਆ ..ਅੰਗਰੇਜ ਵੀ ਸਿੱਖ ਤੋਂ ਡਰਦਾ ਸੀ ਇਸੇ ਕਾਰਨ ਓਹ ਪੰਜਾਬ ਤੇ ਸਿਰਫ
ਮਹਾਂਰਾਜਾ ਰਣਜੀਤ ਸਿੰਘ ਤੋਂ ਬਾਹਦ ਹੀ ਰਾਜ ਕਰ ਸਕਿਆ | ਅੰਗਰੇਜ ਨੇ ਹਿੰਦੂ ਡੋਗਰਿਆਂ ਨਾਲ ਮਿਲ
ਕੇ ਪੰਜਾਬ ਤੇ ਰਾਜ ਤਾਂ ਕਰ ਲਿਆ ਪਰ ਅੰਦਰੋਂ ਅੰਦਰ ਸਿੱਖ ਦਾ ਡਰ ਦਿਲ ਵਿਚ ਬਣਿਆ ਰਿਹਾ | ਉਸ ਨੇ
ਬ੍ਰਾਹਿਮਿਨ ਨਾਲ ਮਿਲ ਕੇ ਸਿੱਖਾਂ ਨੂ ਖਤਮ ਕਰਨ ਦੀ ਇਕ ਸਕੀਮ ਬਣਾਈ ਜੋ ਮੁਸਲਮਾਨਾ ਨਾਲੋਂ ਕਿਤੇ
ਜਿਆਦਾ ਖਤਰਨਾਖ ਸੀ ਅਤੇ ਉਸ ਦਾ ਨਤੀਜਾ ਅਸੀਂ ਹਾਲੇ ਵੀ ਭੁਗਤ ਰਹੇ ਹਾਂ |
ਸਭ ਤੋਂ ਪਹਲਾਂ ਸਿਖਾਂ
ਦੇ ਇਤਹਾਸ ਨਾਲ ਖਿਲਵਾੜ ਕੀਤਾ ਗਿਆ ...ਨਵੇਂ ਗਰੰਥ ਤਿਆਰ ਕਰਵਾਏ ਗਏ ...ਬਚਿਤਰ ਨਾਟਕ ਜਿਸ ਨੂ
ਅੱਜ ਕਲ ਦਸਮ ਗਰੰਥ ਦਾ ਨਾਮ ਦਿੱਤਾ ਗਿਆ ਪਤਾ ਨਹੀਂ ਕਿਥੋਂ ਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ ਗਿਆ (1880-90 ਤੋਂ ਪਹਲਾਂ ਇਸ ਦਾ ਕੋਈ ਜਿਕਰ ਨਹੀਂ ਮਿਲਦਾ)....ਗੁਰਬਲਾਸ ,ਸੂਰਜ ਪ੍ਰਕਾਸ਼
,ਸਰਬਲੋਹ ਅਤੇ ਹੋਰ ਬਹੁਤ ਸਾਰੇ ਏਹੋ ਜਿਹੇ ਗਰੰਥ ਜਾਂ ਤਾਂ ਲਿਖਵਾਏ ਗਏ ਜਾਂ ਲਿਖਣ ਵਾਲੇ ਉਤੇ
ਆਪਣਾ ਦਬਾਵ ਰੱਖ ਕੇ ਆਪਣੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ ਗਈਆਂ | ਗੁਰਵਾਰਿਆਂ ਦਾ ਪ੍ਰਬੰਧ
ਮਸੰਦਾਂ ਨੂ ਦਿੱਤਾ ਗਿਆ ਤਾਂ ਕੇ ਪੂਰੀ ਤਰਾਂ ਬ੍ਰਾਹਮਿਨ ਕਰਮ ਕਾਂਡ ਸਿੱਖੀ ਵਿਚ ਵੱੜ ਸਕੇ |
ਮੂਰਤੀ ਪੂਜਾ, ਜੋਤਾਂ ਜਗੌਨੀਆਂ, ਸੰਗਰਾਂਦਾ ਮਨਾਉਣੀਆਂ, ਦੀਵੇ ਜਗਾਉਣੇ, ਟੱਲ ਵਜਾਉਣੇ, ਸੁੱਚ
ਭਿੱਟ, ਤਿਲਕ ਲਾਉਣੇ, ਆਰਤੀ ਕਰਨੀ ਅਤੇ ਹੋਰ ਬਹੁਤ ਕੁਝ ਉਸੇ ਸਮੇ ਦੀ ਪਦਾਇਸ਼ ਹਨ| ਇਕ ਕਮ ਹੋਰ
ਕੀਤਾ ਅੰਗਰੇਜ ਨੇ ਆਪਣੇ ਕੁਝ ਵਫਾਦਾਰ ਫੋਜੀ ਪੰਜਾਬ ਵਿਚ ਭੇਜੇ ਡੇਰੇ ਬਣਾਉਣ ਵਾਸਤੇ ...ਅੱਜ ਦੇ
ਰਾਧਾ ਸਵਾਮੀ , ਨਾਨਕਸਰੀਏ , ਰਾੜੇ ਵਾਲੇ , ਸਰਸੇ ਵਾਲੇ ਉਸੇ ਦੀ ਦੇਣ ਹਨ | ਇਹਨਾ ਦਾ ਕਮ ਸੀ
ਸਿੱਖੀ ਦਿਆਂ ਜੜਾਂ ਨੂ ਖੋਖਲਾ ਕਰਨਾ ਜਿਸ ਵਿਚ ਇਹ ਕਾਫੀ ਹੱਦ ਤੱਕ ਕਾਮਯਾਬ ਹੋਏ ਅਤੇ ਹੋ ਰਹੇ ਹਨ |
ਗੁਰਦਵਾਰੇ ਅਜਾਦ ਹੋਏ,
ਦੇਸ਼ ਅਜਾਦ ਹੋਇਆ ਪਰ ਸਿੱਖ ਹਮੇਸ਼ਾਂ ਗੁਲਾਮ ਰਿਹਾ ...ਬੱਸ ਹਾਕਮ ਇਕ ਤੋਂ ਬਾਹਦ ਇਕ ਬਦਲਦਾ ਰਿਹਾ
ਅਤੇ ਸਿੱਖੀ ਨੂ ਮਕਾਉਣ ਦੇ ਤਰੀਕੇ ਬਦਲਦੇ ਰਹੇ | ਅੱਜ ਸਿੱਖੀ ਤੇ ਹਰ ਪਾਸਿਓਂ ਹਮਲਾ ਹੋ ਰਿਹਾ ਹੈ|
ਰਾਜਨੀਤਕ ਲੀਡਰ ਵਿੱਕ ਚੁੱਕੇ ਹਨ ...ਪੰਥ ਦੇ ਜਥੇਦਾਰ ਲੀਡਰਾਂ ਦੇ ਹੱਥਾਂ ਵਿਚ ਖੇਡ ਰਹੇ ਹਨ ....ਡੇਰਾਵਾਦ
ਆਪਣਾ ਜਾਲ ਪੂਰੀ ਤਰਾਂ ਵਿਛਾ ਚੁੱਕਾ ਹੈ ਅਤੇ ਲੀਡਰਾਂ ਅਤੇ ਜਥੇਦਾਰਾਂ ਨਾਲ ਰਲ ਕੇ ਸਿੱਖੀ ਨੂ
ਖੋਖਲਾ ਕਰ ਰਿਹਾ ਹੈ| ਪੰਜਾਬ ਨੂ ਨਸ਼ਿਆਂ ਵਿਚ ਡੋਬ ਦਿੱਤਾ ਗਿਆ ਹੈ ...ਅਸ਼ਲੀਲ ਗਾਨੇ ,ਅਸ਼ਲੀਲ
ਫਿਲ੍ਮਾ ਅਤੇ ਅਸ਼ਲੀਲ ਲਿਟਰੇਚਰ ਨਾਲ ਜਵਾਨੀ ਨੂ ਖਤਮ ਕੀਤਾ ਜਾ ਰਿਹਾ ਹੈ | ਕੁੱਤੀ ਪੂਰੀ ਤਰਾਂ
ਚੋਰਾਂ ਨਾਲ ਰਲ ਕੇ ਸਿੱਖੀ ਦਾ ਖਾਤਮਾ ਕਰਨ ਤੇ ਲਗੀ ਹੋਈ ਹੈ | ਆਪਣੇ ਆਪ ਨੂ ਜਾਗਰੁਕ ਕਹਾਉਂਦੇ ਵੀ
ਇਹਨਾ ਦੇ ਜ਼ਾਲ ਵਿਚ ਫੱਸ ਚੁੱਕੇ ਹਨ ਅਤੇ ਅੱਜ ਖੰਡੇ ਬਾਟੇ ਦੀ ਪਹੁਲ ,ਸਿਖ ਰਹਤ ਮਰਿਆਦਾ ,ਐਥੋਂ
ਤੱਕ ਕੇ ਗੁਰੂਆਂ ਉਤੇ ਹੀ ਸਵਾਲ ਕਰ ਰਹੇ ਹਨ |
ਜਾਗੋ ਮੇਰੀ ਕੋਮ ਦੇ
ਪਹਰੇਦਾਰੋ ਇਸ ਤੋਂ ਪਹਲਾਂ ਕੇ ਬਹੁਤ ਦੇਰ ਹੋ ਜਾਵੇ| ਆਓ ਆਪਣੇ ਛੋਟੇ ਛੋਟੇ ਗਿਲੇ ਸ਼ਿਕਵੇ ਭੁਲਾ ਕੇ
ਇਕ ਮੰਚ ਤੇ ਇਕਠੇ ਹੋਈਏ ਅਤੇ ਇਹਨਾ ਦੁਸ਼ਮਣਾ ਦੇ ਮਨਸੂਬਿਆਂ ਤੇ ਪਾਣੀ ਫੇਰੀਏ| ਨਹੀਂ ਤਾਂ ਓਹ ਦਿਨ
ਦੂਰ ਨਹੀਂ ਜਦੋਂ ਸਿੱਖੀ ਦੀ ਹਾਲਤ ਵੀ ਜੈਨ ਧਰਮ ਅਤੇ ਬੁਧ ਧਰਮ ਵਾਲੀ ਹੋ ਜਾਵੇਗੀ |
........ਵਰਿੰਦਰ ਸਿੰਘ
(ਗੋਲਡੀ)
No comments:
Post a Comment