Wednesday, May 8, 2013

‘ਚਿੱਟੀ ਸਿਓਂਕ’



‘ਚਿੱਟੀ ਸਿਓਂਕ’

ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਅਕਾਲ ਦੇ ਪੁਜਾਰੀ ਨੂੰ ਕਾਲ ਦਾ ਪੁਜਾਰੀ ਬਣਾ ਗਈ ਇਹ ਚਿੱਟੀ ਸਿਓਂਕ,
ਬ੍ਰਾਹਮਿਨ ਵਾਲੇ ਸਾਰੇ ਕਰਮਕਾਂਡ ਸਿਖਾ ਗਈ ਇਹ ਚਿੱਟੀ ਸਿਓਂਕ,
ਸ਼ਬਦ ਗੁਰੂ ਨੂ ਛੱਡ ਕੇ ਬੰਦੇ ਪੂਜਨ ਲਾ ਗਈ ਇਹ ਚਿੱਟੀ ਸਿਓਂਕ ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਸ਼ਬਦਾਂ ਦੇ ਮੰਤਰ ਬਣਾ ਬਣਾ ਕੇ ਜੱਪਣ ਲਾ ਤਾ ਭੋਲੇ ਲੋਕਾਂ ਨੂੰ ,
ਜਿਥੋਂ ਬਾਬੇ ਕਢਿਆ ਸਾਨੂ ਓਥੇ ਫਿਰ ਫਸਾ ਤਾ ਭੋਲੇ ਲੋਕਾਂ ਨੂੰ,
ਲੋਕਾਂ ਕੋਲੋਂ ਲੁੱਟ ਲੁੱਟ ਕੇ ਆਪਣੇ ਮਹਲ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਲੀਡਰਾਂ ਨੂ ਨਾਲ ਰਲਾ ਕੇ ਸਿੱਖੀ ਦਾ ਘਾਣ ਇਹ ਕਰਦੇ,
ਧੀਆਂ ਭੈਣਾ ਦੀਆਂ ਇਜ਼ਤਾਂ ਲੁੱਟਨੋ ਵੀ ਇਹ ਨਾ ਡਰਦੇ,
ਕਈਆਂ ਦੇ ਘਰ ਉਜੜੇ ਤੇ ਕਈਆਂ ਨੂ ਖਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਹਾਲੇ ਵੀ ਸੰਭਲੋ ਲੋਕੋ ਇਹਨਾ ਦੀ ਅਸਲੀਅਤ ਪਹਚਾਨੋ,
ਰੱਬ ਨਾਲੋਂ ਤੋੜ ਕੇ ਆਪਣੇ ਲੜ ਲਾਉਂਦੇ ਬੱਸ ਐਨਾ ਹੀ ਜਾਨੋ,
‘ਗੋਲਡੀ’ ਸਿੱਖੀ ਦਾ ਮਤਲਬ ਹੀ ਕੁਝ ਹੋਰ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|
.......ਵਰਿੰਦਰ ਸਿੰਘ (ਗੋਲਡੀ)

No comments:

Post a Comment