ਕਹਨ ਨੂ ਤਾਂ ਇਹ ਸਾਧ ਕਹਾਉਂਦੇ ਕਮ ਇਹਨਾ ਦੇ ਗੰਦੇ,
ਬਾਨੀ ਨਾਲੋਂ ਤੋੜ ਦਿੱਤਾ ਲੋਕਾਂ ਨੂ ਚਲਾ ਲਏ ਆਪਣੇ ਧੰਧੇ |
ਕਰੋੜਾਂ ਦੀਆਂ ਜਾਇਦਾਦਾਂ ਬਣਾ ਕੇ ਐਸ਼ ਦਾ ਜੀਵਨ ਜਿਉਂਦੇ ,
ਲੋਕੀ ਭੋਲੇ ਪੈਸੇ ਦੇ ਕੇ ਫਿਰ ਵੀ ਇਹਨਾ ਅਗੇ ਨਿਉਂਦੇ |
ਆਪਣੀਆਂ ਧੀਆਂ ਭੈਣਾ ਲੋਕੀ ਇਹਨਾ ਦੇ ਡੇਰੇ ਤੇ ਸ਼ੱਡ ਆਉਂਦੇ ,
ਜਦੋਂ ਕੋਈ ਵਰਤਦਾ ਭਾਣਾ ਬਾਹਦ ਵਿਚ ਬੈਠੇ ਪਛਤਾਉਂਦੇ |
ਹਾਲੇ ਵੀ ਸਮਝ ਜਾਵੋ ਲੋਕੋ ਸ਼ੱਡ ਦਵੋ ਇਹਨਾ ਦਾ ਪੱਲਾ ,
ਉਸਦੇ ਲੜ ਲਗੋ ਜਿਹੜਾ ਸਭ ਨੂ ਦੇਵੇ ,ਹੈ ਏਕੋ ਇਕੱਲਾ |
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”
ਬੱਸ ਏਹੀ ਹੈ “ਗੋਲਡੀ” ਗੁਰੂ ਮੇਰੇ ਦਾ ਇਕੋ
ਇਕ ਫੁਰਮਾਨ |
.....ਵਰਿੰਦਰ ਸਿੰਘ “ਗੋਲਡੀ”
No comments:
Post a Comment