Wednesday, May 8, 2013

ਮੈ ਮੇਰੀ ਦੇ ਵਿੱਚ ਹੀ ਬੰਦਿਆ

ਮੈ ਮੇਰੀ ਦੇ ਵਿੱਚ ਹੀ ਬੰਦਿਆ ਤੂੰ ਸਾਰੀ ਜਿੰਦਗੀ ਰਹੰਦਾ,
ਕਹਨ ਨੂੰ ਤੂੰ ਧਰਮੀ ਕਹਾਵੇਂ ਪਰ ਗੁਰੂ ਦੀ ਮੱਤ ਨਹੀਂ ਲੈਂਦਾ |

ਪੈਸਾ, ਕਾਰਾਂ, ਕੋਠੀਆਂ ਤੇ ਹੋਰ ਬਹੁਤ ਕੁਝ ਬਣਾਇਆ,
ਇਜ਼ਤ, ਮਾਨ ਤੇ ਵੱਡੀ ਪਦਵੀ ਸਭ ਕੁਝ ਹੀ ਤੂੰ ਪਾਇਆ,
ਯਾਰਾਂ, ਦੋਸਤਾਂ, ਤੇ ਰਿਸਤੇਦਾਰਾਂ ਦਾ ਤੂੰ ਸਰਕਲ ਬਹੁਤ ਬਣਾਇਆ,
ਪਰ ਜਿਹੜੀ ਚੀਜ਼ ਸੀ ਨਿਭਣੀ ਨਾਲੇ ਉਸ ਦਾ ਚੇਤਾ ਨਾ ਆਇਆ,
ਆਹ ਵੀ ਮੇਰਾ ਤੇ ਓਹ ਵੀ ਮੇਰਾ ਬੱਸ ਏਹੀ ਹਮੇਸ਼ਾਂ ਕਹੰਦਾ,
ਮੈ ਮੇਰੀ ਦੇ ਵਿੱਚ ਹੀ ਬੰਦਿਆ ਤੂੰ ਸਾਰੀ ਜਿੰਦਗੀ ਰਹੰਦਾ,
ਕਹਨ ਨੂੰ ਤੂੰ ਧਰਮੀ ਕਹਾਵੇਂ ਪਰ ਗੁਰੂ ਦੀ ਮੱਤ ਨਹੀਂ ਲੈਂਦਾ |

ਆਪਣੀ ਮੱਤ ਨੂੰ ਤਿਆਗ ਕੇ ਤੂੰ ਫੜ ਲੈ ਗੁਰੂ ਦਾ ਪੱਲਾ,
ਨਹੀਂ ਤਾਂ ਇੱਕ ਨਾ ਇੱਕ ਦਿਨ ਤੂੰ ਵੀ ਰਹ ਜਾਵੇਂਗਾ ਕੱਲਾ,
ਕਿਸੇ ਨਹੀਂ ਚਲਨਾ ਨਾਲ ਤੇਰੇ ਐਥੇ ਹੀ ਰਹ ਜਾਣਾ ਸਾਰਾ ਲੱਲਾ ਭੱਲਾ,
ਮੈ ਮੇਰੀ ਨੂੰ ਛੱਡ ਕੇ ਬੰਦਿਆ ਕਰ ਲੈ ਜਨਮ ਸਵੱਲਾ,
“ਗੋਲਡੀ” ਸਭ ਕੁਝ ਜਾਣਦੇ ਹੋਇਆਂ ਵੀ ਕਿਉਂ ਪੰਜਾਂ ਜਮਾਂ ਦੀ ਮਾਰ ਤੂੰ ਸਹੰਦਾ,
ਮੈ ਮੇਰੀ ਦੇ ਵਿੱਚ ਹੀ ਬੰਦਿਆ ਤੂੰ ਸਾਰੀ ਜਿੰਦਗੀ ਰਹੰਦਾ,
ਕਹਨ ਨੂੰ ਤੂੰ ਧਰਮੀ ਕਹਾਵੇਂ ਪਰ ਗੁਰੂ ਦੀ ਮੱਤ ਨਹੀਂ ਲੈਂਦਾ |
......ਵਰਿੰਦਰ ਸਿੰਘ (ਗੋਲਡੀ)

No comments:

Post a Comment