Wednesday, May 8, 2013

ਅੱਜ ਦੇ ਸਿੱਖ ਦੀ ਹਾਲਤ



ਅੱਜ ਦੇ ਸਿੱਖ ਦੀ ਹਾਲਤ ਮੈ ਕੀ ਬਿਆਨ ਕਰਾਂ,
ਆਪਣੇ ਮੂਲ ਨਾਲੋਂ ਜਮਾ ਹੀ ਟੁੱਟ ਗਿਆ ਹੈ |
ਜਿਹੜਾ ਗੁਰਬਾਣੀ ਤੋਂ ਬਿਨਾ ਨਹੀਂ ਸੀ ਜੀ ਸਕਦਾ,
ਨਿਤਨੇਮ ਵੀ ਉਸ ਦਾ ਹੁਣ ਤਾਂ ਛੁੱਟ ਗਿਆ ਹੈ |
ਜਿੰਨੇ ਭਾਜੜਾਂ ਪਾਈਆਂ ਸਨ ਦੁਸ਼ਮਣਾ ਨੂੰ ,
ਅੱਜ ਆਪਣਿਆਂ ਦੇ ਹਥੋਂ ਹੀ ਲੁੱਟ ਗਿਆ ਹੈ |
ਅਬਦਾਲੀ, ਨਾਦਰ ਵਰਗਿਆਂ ਨੂੰ ਭਜਾਉਣ ਵਾਲਾ,
ਅੱਜ ਹਥਿਆਰ ਬ੍ਰਾਹਮਿਨ ਦੇ ਅਗੇ ਸੁੱਟ ਗਿਆ ਹੈ |
ਡੇਰੇਦਾਰਾਂ ਦੇ ਹੱਥੇ ਏਹੋ ਜਿਹਾ ਇਹ ਚੜਿਆ,
ਪਖੰਡਵਾਦ ਅਤੇ ਕਰਮਕਾਂਡਾ ਦੇ ਵਿੱਚ ਹੀ ਜੁੱਟ ਗਿਆ ਹੈ |
“ਗੋਲਡੀ” ਜਿਹੜੀ ਸੋਚ ਨਾਨਕ ਨੇ ਬਕਸ਼ੀ ਸੀ,
ਅੱਜ ਉਸ ਸੋਚ ਨਾਲੋਂ ਹੀ ਟੁੱਟ ਗਿਆ ਹੈ, ਅੱਜ ਉਸ ਸੋਚ ਨਾਲੋਂ ਹੀ ਟੁੱਟ ਗਿਆ ਹੈ |
...ਵਰਿੰਦਰ ਸਿੰਘ (ਗੋਲਡੀ)

1 comment:

  1. Thanks for sharing your collection veer ji
    I think it is wonderful that all who make an attempt to understand Gurbani the way it was meant for us mere humans, must share that knowledge with others to make this planet a better & peaceful abode for all to enjoy the night stay of their lifetime !

    ReplyDelete