“ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥“
ਗੁਰੂ ਮੇਰੇ ਨੇ ਕਿਹਾ ਹੈ ਕੇ “ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ
ਹੈ ॥“
ਪਰ ਅਸੀਂ ਨਾ ਮਨੀਏ ਗੁਰੂ ਦੀ ਗਲ ਨੂੰ ਹਰ ਥਾਂ
ਮੱਥਾ ਟੇਕੀ ਜਾਈਏ|
ਅੱਜ ਦਾਦੂ ਨੂੰ ਦਾਦੂ ਸਾਹਿਬ ਤੇ ਰਾੜੇ ਨੂੰ
ਰਾੜਾ ਸਾਹਿਬ ਬਣਾਇਆ,
ਬਲਾਤਕਾਰੀ ਅਤੇ ਬਦਮਾਸ਼ਾਂ ਨੂ ਅਸੀਂ ਐਵੇਂ ਪੈਰੀਂ
ਹੱਥ ਪਏ ਲਾਈਏ|
ਪੀੜੇ ਨੂ ਪੀੜਾ ਸਾਹਿਬ ਬਣਾਇਆ ਤੇ ਚੌਰ ਨੂ
ਚੌਰ ਸਾਹਿਬ ,
ਬਾਕੀ ਦੀਆਂ ਗਲਾਂ ਛਡੋ ਅਸੀਂ ਤਾਂ ਬੰਦਿਆਂ ਨੂ
ਸਾਹਿਬ ਕਹਾਈਏ|
ਜਥੇਦਾਰ ਸਾਹਿਬ, ਸਰਪੰਚ ਸਾਹਿਬ, ਮਾਨ ਸਾਹਿਬ
ਤੇ ਸੰਧੂ ਸਾਹਿਬ,
ਜਿਨੀਆਂ ਗੋਤਾਂ ਓਨੇ ਸਾਹਿਬ ਤੇ ਹਰ ਪਦਵੀ ਨਾਲ
ਸਾਹਿਬ ਲਗਾਈਏ|
੧੫੦੦੦ ਹਜਾਰ ਨੇ ਡੇਰੇ ਪੰਜਾਬ ਵਿੱਚ ਓਦੋਂ ਜਿਆਦਾ
ਬਾਬੇ,
ਇਹਨਾ ਸਾਰਿਆਂ ਨੂ ਛੱਡ ਕੇ “ਗੋਲਡੀ” ਆ ਜਾਓ
ਇਕ ਸਾਹਿਬ ਦੇ ਲੜ ਲੱਗ ਜਾਈਏ|
ਆ ਜਾਓ ਇਕ ਸਾਹਿਬ ਦੇ ਲੜ ਲੱਗ ਜਾਈਏ| .....ਵਰਿੰਦਰ ਸਿੰਘ (ਗੋਲਡੀ)
No comments:
Post a Comment