ਕਵਿਤਾ


ਜੇ ਤੂੰ ਰੱਬ ਨੂੰ ਪਾਉਣਾ ਬੰਦਿਆ
 
ਜੇ ਤੂੰ ਰੱਬ ਨੂੰ ਪਾਉਣਾ ਬੰਦਿਆ ਫੜ੍ਹ ਲੈ ਗੁਰੂ ਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਅੱਜ ਇਸ ਦੁਨੀਆਂ ਵਿੱਚ ਕਈ ਸੰਤ ਮਹਾਂਪੁਰਸ਼ ਕਹਾਉਂਦੇ,
ਆਪਣਾ-ਆਪਣਾ ਨਾਮ ਦੇ ਕੇ ਚੇਲੇ ਪਏ ਬਣਾਉਂਦੇ,
ਲੱਖਾਂ ਦੇ ਚੜਾਵੇ ਚੜ੍ਹਦੇ ‘ਤੇ ਪੈਸਾ ਬੜਾ ਕਮਾਉਂਦੇ,
ਮੂਰਖ ਲੋਕੀ ਇਹਨਾਂ ਮਗਰ ਲੱਗ ਕੇ ਸਾਰਾ ਕੁੱਝ ਗਵਾਉਂਦੇ,
ਹਾਲੇ ਵੀ ਸੁਧਰ ਜਾ ਬੰਦਿਆ ਕਿਉਂ ਹੋਇਆ ਫਿਰਦਾਂ ਝੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।

ਕੋਈ ਕਹਿੰਦਾ ਮਾਲਾ ਫੇਰਨ ਨੂੰ ‘ਤੇ ਕੋਈ ਜਪਾਵੇ ਨਾਮ,
ਕੋਈ ਕਹੇ ਦੁੱਖ ਭੰਜਨੀ ਪੜ੍ਹ ਲਾ ਮਿਲ ਜਾਊ ਦੁੱਖਾਂ ਤੋਂ ਆਰਾਮ,
ਕੋਈ ਕਹੇ ਬੱਸ ਇੱਕ ਸੰਪਟ ਪਾਠ ਕਰਾਲਾ ਹੋ ਜਾਊ ਤੇਰਾ ਕਾਮ,
ਜਿੰਨੇ ਬਾਬੇ ਓਨੇ ਤਰੀਕੇ ਲੁੱਟਣ ਸਵੇਰੇ ਸ਼ਾਮ,
ਕਿਸੇ ਨਹੀਂ ਨਿਭਣਾ ਨਾਲ ਤੇਰੇ, ਤੂੰ ਰਹਿ ਜਾਵੇਂਗਾ ਕੱਲਾ ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਗੁਰਬਾਣੀ ਕੋਈ ਮੰਤਰ ਨਹੀਂ ਹੈ, ਜੀਵਨ ਜਾਚ ਸਿਖਾਵੇ,
ਇਹਨੂੰ ਸਮਝ ਕੇ ਹਰ ਇੱਕ ਬੰਦਾ ਸਹੀ ਰਸਤੇ ਤੇ ਆਵੇ,
ਵਕਾਰਾਂ ਤੋਂ ਖਲਾਸੀ ਪਾ ਕੇ ਰੱਬੀ ਗੁਣ ਅਪਣਾਵੇ,
ਇੱਕ ਸਚਿਆਰਾ ਮਨੁੱਖ ਬਨਣ ਦਾ ਰਸਤਾ ਇਸਤੋਂ ਪਾਵੇ,
ਗੋਲਡੀ ਗੁਰੂ ਦੀ ਬਾਣੀ ਨੂੰ ਧਾਰ ਲੈ ਅੰਦਰ, ਛੱਡੀਂ ਨਾ ਇਹਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਰੱਬ ਕਿੱਥੇ ਹੈ ?
ਕੋਈ ਲੱਭੇ ਓਹਨੂੰ ਗੁਰਦਵਾਰੇ ਤੇ ਕੋਈ ਲੱਭਦਾ ਸਾਧ ਦੇ ਡੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਕੋਈ ਲਭੇ ਓਹਨੂੰ ਜੰਗਲਾਂ ਦੇ ਵਿੱਚ ਤੇ ਕੋਈ ਲਭਦਾ ਮਸੀਤੇ,
ਕੋਈ ਕਹੰਦਾ ਓਹਨੂੰ ਪਾਉਣ ਲਈ ਆਹ ਆਹ ਕੰਮ ਮੈ ਕੀਤੇ,
ਕਈਆਂ ਨੇ ਤਾਂ ਓਹਨੂੰ ਪਾਉਣ ਲਈ ਪੈਰ ਵੀ ਧੋ ਧੋ ਪੀਤੇ,
ਕੋਈ ਮੜੀਆਂ ਤੇ ਦੀਵੇ ਜਗਾਵੇ ਤੇ ਕੋਈ ਮਾਲਾ ਫੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਬਾਣੀ ਪੜ ਪੜ ਜਨਮ ਗਵਾਇਆ ਪਰ ਗੁਰੂ ਦੀ ਮੱਤ ਨਹੀਂ ਪਾਈ,
ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਤੂੰ ਸਾਰੀ ਉਮਰ ਗਵਾਈ,
ਰੱਬ ਨੂੰ ਪਾਉਣ ਵਾਸਤੇ ਬੰਦਿਆ ਤੂੰ ਕਿਹੜੀ ਵਾਹ ਨਹੀਂ ਲਾਈ,
ਤੀਰਥ ਨਾਤੇ,ਮੱਥੇ ਟੇਕੇ ਹਰ ਗੁਰਦਵਾਰੇ ਦੇ ਲਾਏ ਗੇੜੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਸੱਚ ਦਾ ਰਸਤਾ ਫੱੜਨਾ,
ਰੱਬੀ ਗੁਣਾ ਨੂੰ ਧਾਰ ਕੇ ਅੰਦਰ ਵਿਕਾਰਾਂ ਨੂੰ ਬਾਹਰ ਕਰਨਾ,
  ਸਬਦਿ ਮਰਹੁ ਫਿਰਿ ਜੀਵਹੁ ਸਦ ਹੀ” ਕਹੇ ਅਨੁਸਾਰ ਮਰਨਾ,
“ਗੋਲਡੀ” ਰੱਬ ਨੂੰ ਪਾਉਣ ਲਈ ਬੰਦਾ ਓਦਾਂ ਕਰਦਾ ਯਤਨ ਬਥੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|



“ਜੇ ਅੱਜ ਬਾਬਾ ਫਿਰ ਆ ਜਾਵੇ”
ਜੇ ਅੱਜ ਬਾਬਾ ਫਿਰ ਆ ਜਾਵੇ ਧਰਤੀ ਤੇ ਇਕ ਫੇਰਾ ਪਾਵੇ
ਆਪਣੇ ਸਿਖ ਦੀ ਇਹ ਹਾਲਤ ਵੇਖ ਕੇ ਫਿਰ ਨਾ ਉਸਤੋਂ ਮੁੜਿਆ ਜਾਵੇ |
ਕੀ ਬਣਾਇਆ ਤੇ ਕੀ ਬਣ ਗਿਆ, ਏਹੀ ਬਾਬਾ ਸੋਚੀ ਜਾਵੇ
ਹਰ ਪਾਸੇ ਭਾਗੋ ਨੇ ਦਿਖਦੇ ਕਿਤੇ ਨਾ ਲਾਲੋ ਨਜਰੀ ਆਵੇ |
ਜਿਹੜੇ ਸਾਧ ਸੀ ਸੁਮੇਰ ਤੋਂ ਲੱਭਦੇ ਅੱਜ ਕਲ ਹਰ ਇਕ ਗਲੀ ਵਿਚ ਭਾਉਂਦੇ
ਲੋਕਾਂ ਨੂ ਝੂਠੀਆਂ ਕਹਾਣੀਆਂ ਸੁਣਾਉਣ  ਨਾਲ ਨੇ ਕਚੀ ਬਾਨੀ ਗਾਉਂਦੇ  |
ਬਲਾਤਕਾਰ ਦੇ ਕੇਸ ਵਿਚ ਫਸਦੇ ਓਦਾਂ ਨੇ ਬਹੰਗਮ ਕਹਾਉਂਦੇ
ਕਈ ਫੜੇ ਗਏ ਮੋਟਲਾਂ ਵਿਚੋਂ ਕਈਆਂ ਦੇ ਲੋਕ ਕਿਸੇ ਸਣਾਉਂਦੇ |
ਜਿਥੋਂ ਬਾਬੇ ਕਢਿਆ ਸਾਨੂ ਓਥੇ ਹੀ ਸਿਖ ਫਿਰ ਧਸਦਾ ਜਾਵੇ
ਕਰਮਕਾਂਡ ਤੇ ਜਾਦੂ ਟੂਣੇ, ਹਰ ਇਕ ਪਾਖੰਡ ਇਸ ਨੂ ਭਾਵੇ |
ਬਾਬਾ ਆਖੇ ਮਰਦਾਨਿਆ ਇਹ ਕੀ ਭਾਣਾ ਵਰਤ ਗਿਆ ਹੇ
ਮੇਰੇ ਇਸ ਸਿਖ ਦਾ ਤਾਂ ਐਥੇ ਬੇੜਾ ਹੀ ਗਰਕ ਗਿਆ ਹੈ |
ਇਕ ਵਾਰ ਤੈਨੂ ਫਿਰ ਆਉਣਾ ਪੈਣਾ ਦੁਨਿਆ ਨੂ ਫਿਰ ਜਗਾਉਣ ਪੈਣਾ
“ਗੋਲਡੀ” ਸੱਚ ਦੀ ਗਲ ਇਕ ਵਾਰ ਫਿਰ ਕਰਕੇ ਪਾਖੰਡੀਆਂ ਨੂ ਭਜਾਉਣਾ ਪੈਣਾ |
ਜੇ ਅੱਜ ਬਾਬਾ ਫਿਰ ਆ ਜਾਵੇ ਧਰਤੀ ਤੇ ਇਕ ਫੇਰਾ ਪਾਵੇ
ਆਪਣੇ ਸਿਖ ਦੀ ਹਾਲਤ ਵੇਖ ਕੇ ਫਿਰ ਨਾ ਉਸਤੋਂ ਮੁੜਿਆ ਜਾਵੇ |


ਰਾਜੋਆਣੇ ਨੂੰ
ਓਹ ਚੇਹਰੇ ਦਾ ਨੂਰ ਤੇ ਰਬ ਜਿਹਾ ਜਿਗਰਾ
ਵਾਹ ਓਏ “ਰੋਜੋਆਨਿਆ” ਤੂੰ ਹੈ ਕੋਮ ਦਾ ਜਿੰਦਾ ਸ਼ਹੀਦ |
ਇਕ ਵਾਰ ਨਹੀਂ ਸ਼ਿਕਨ ਵੇਖੀ ਤੇਰੇ ਚੇਹਰੇ ਤੇ ਕਿਸੇ ਨੇ
ਏਹੀ ਤਾਂ ਕਾਰਨ ਹੈ ਕੇ ਹੋ ਗਏ ਨੇ ਸਾਰੇ ਤੇਰੇ ਮੁਰੀਦ |
ਜੋ ਤੇਰੀ ਸੋਚ ਹੈ ਓਹ ਸਦਾ ਜਿੰਦਾ ਰਵੇਗੀ
ਕਈ ਰਾਜੋਆਣੇ ਜਨਮ ਲੈਣਗੇ ਇਹ ਹੈ ਮੈਨੂ ਪੂਰੀ ਉਮੀਦ|
ਕੁਰਬਾਨੀਆਂ ਨਾਲ ਤਾਂ ਸਾਡਾ ਇਤਹਾਸ ਭਰਿਆ ਪਿਆ
ਪਰ ਹੱਸ ਹੱਸ ਕੇ ਮੋਤ ਕਿਸੇ ਵਿਰਲੇ ਨੂ ਹੁੰਦੀ ਹੈ ਨਸੀਬ |
ਜਿਹੜੇ ਭੁਲ ਗਏ ਸੀ ਆਪਣੇ ਮੂਲ ਨੂ ਤੂੰ ਜਗਾ ਦਿੱਤੇ ਨੇ
ਅੱਜ ਹਰ ਕੋਈ ਤਿਆਰ ਹੈ ਫਿਰ ਚੜਨ ਨੂ ਸਲੀਬ |
ਤੇਰਾ ਨਾ ਇਤਹਾਸ ਵਿਚ ਸਦਾ ਯਾਦ ਰਵੇਗਾ
“ਗੋਲਡੀ” ਵਰਗੇ ਕਈ ਬਣ ਗਏ ਨੇ ਤੇਰੇ ਰਕੀਬ |
........ਵਰਿੰਦਰ ਸਿੰਘ “ਗੋਲਡੀ”





ਓਕ ਕ੍ਰੀਕ ਵਿਚ ਹੋਏ ਕਾਂਡ ਬਾਰੇ
ਹਰ ਕੋਮ ਹਰ ਫਿਰਕੇ ਵਿਚ ਪਾਗਲ ਹੁੰਦੇ ਨੇ,
ਪਰ ਕਿਸੇ ਇਕ ਜਾਂ ਦੋ ਨਾਲ ਕੋਮ ਕਦੇ ਨਹੀਂ ਬਣਦੀ |
ਕਿਸੇ ਇਕ ਦੀ ਗਲਤੀ ਸਾਰੀ ਕੋਮ ਤੇ ਮੜਨ ਵਾਲੇਓ,
ਯਾਦ ਰਖੋ ਸਿੱਖੀ ਸਦਾ ਸਰਬੱਤ ਦਾ ਭਲਾ ਹੈ ਮੰਗਦੀ |
ਸਿੱਖੀ ਦਾ ਸਭ ਤੋਂ ਜਿਆਦਾ ਨੁਕਸਾਨ ਸਿੱਖਾਂ(ਅਖੋਤੀ) ਨੇ ਹੀ ਹੈ ਕੀਤਾ,
ਓਹਨਾ ਨੂ ਪਹਲਾਂ ਸੁਧਾਰੋ ਫਿਰ ਦੂਜਿਆਂ ਦਾ ਸੋਚ ਲਵਾਂਗੇ |
ਬਹੁਤ ਸੋਖਾ ਹੈ ਕਹਨਾ ਕੇ ਸਿਖੀ ਤੇ ਹਮਲਾ ਹੋਇਆ,
ਜਿਹੜਾ ਹਮਲਾ ਅਸੀਂ ਆਪ ਕੀਤਾ (ਕੇਸ ਕਤਲ ਕਰਵਾ ਕੇ) ਉਸ ਦਾ ਹਿਸਾਬ ਕਦੋਂ ਦਵਾਂਗੇ |
ਇਕ ਪਾਗਲ ਗੋਰੇ ਨੇ ਗੁਰਦਵਾਰੇ ਵਿਚ ਜਾ ਕੇ ਛੇ ਸਿੱਖ ਮਾਰੇ,
                   ਜਿਹੜੇ ਸਰਕਾਰਾਂ ਨੇ ਹਜਾਰਾਂ ਬੇਦੋਸ਼ੇ ਸਿੱਖ ਮਾਰੇ ਉਸ ਦਾ ਕੀ ਕਰਾਂਗੇ |
ਯਾਦ ਰਖੋ ਓਹ ਵੀ ਪੁਲਿਸ ਵਾਲਾ ਗੋਰਾ ਸੀ ਜਿਸ ਨੇ ਉਸਨੁ ਮਾਰਿਆ,
                   ਜਿਹੜੇ ਸਿੱਖ ਪੁਲਸੀਏ ਸਿੱਖ ਮਾਰੀ ਜਾਂਦੇ ਉਸ ਨੂ ਕਦ ਤੱਕ ਸਹਾਂਗੇ|
ਇਹਨਾ ਮੁਲਖਾਂ ਵਿਚ ਤਾਂ ਫਿਰ ਵੀ ਸਿੱਖ ਦੀ ਅਵਾਜ ਸੁਣੀ ਜਾਂਦੀ,
                   ਪਰ ਹਿੰਦੋਸਤਾਨ ਵਿੱਚ ਕਦੋਂ ਸਿੱਖ ਦੀ ਅਵਾਜ ਸੁਣੀ ਜਾਵੇਗੀ |
ਇਹ ਕੋਮ ਤਾਂ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੀ ਹੈ,
                   “ਗੋਲਡੀ” ਭਾਣੇ ਵਿਚ ਚੱਲ ਕੇ ਹੀ ਇਹ ਇਕ ਦਿਨ ਆਪਣੀ ਮੰਝਿਲ ਜਰੂਰ ਪਵੇਗੀ|
...........ਵਰਿੰਦਰ ਸਿੰਘ (ਗੋਲਡੀ)
                  
ਜਸਪਾਲ ਭੱਟੀ ਦੀ ਮੋਤ ਤੇ
ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ|

ਸਮਾਜ ਦੀਆਂ ਕੁਰੀਤੀਆਂ ਤੋਂ ਜਿਸਨੇ ਜਗਾਇਆ ਸਾਨੂ,
ਗੋਰਮਿੰਟ ਦਾ ਹਰ ਇਕ ਬੁਰਾ ਕੰਮ ਵਿਖਾਇਆ ਸਾਨੂ,
ਭ੍ਰਿਸ਼ਟਾਚਾਰ ਵਿਖਾ ਕੇ ਵੀ ਹਰ ਹਾਲ ਹਸਾਇਆ ਸਾਨੂ,
ਅੱਜ ਮੋਤ ਭੈੜੀ ਨੇ ਆਪਣੇ ਆਗੋਸ਼ ਵਿਚ ਲੈ ਲਿਆ ਹੈ ,
ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ|

ਮੋਤ ਤਾਂ ਹਮੇਸ਼ਾਂ ਸਚ ਹੈ ਇਹ ਕਦੇ ਵੀ ਟੱਲ ਨਹੀਂ ਸਕਦੀ,
ਜੋ ਜਮਿਆ ਉਸ ਨੇ ਇਕ ਦਿਨ ਮਰਨਾ ਏਹੀ ਸਚਾਈ ਹੈ ਜੱਗ ਦੀ,
ਪਰ ਕੋਈ ਕੋਈ ਏਹੋ ਜਿਹੇ ਕਮ ਕਰਦਾ ਜਿਸ ਨਾਲ ਦੁਨੀਆ ਹੈ ਯਾਦ ਕਰਦੀ,
“ਭੱਟੀ” ਵਾਂਗੂੰ ਕੁਝ ਚੰਗਾ ਕਰ ਜਾਓ, ਐਥੇ ਤਾਂ ਨਾ ਕੋਈ ਰਹੇਗਾ ਤੇ ਨਾ ਕੋਈ ਰਿਹਾ ਹੈ,
ਅੱਜ ਦੁਨੀਆ ਜਗਾਉਣ ਵਾਲਾ ਹਮੇਸ਼ਾਂ ਲਈ ਸੌਂ ਗਿਆ ਹੈ,
ਹਰ ਵੇਲੇ ਹੱਸਣ ਵਾਲਾ ਵੇਖੋ ਕਿਵੇਂ ਚੁੱਪ ਚਾਪ ਪਿਆ ਹੈ|
........ਵਰਿੰਦਰ ਸਿੰਘ (ਗੋਲਡੀ)
 
ਇਹ ਸੰਤ, ਬਾਬੇ, ਸਾਧ, ਤੇ ਬ੍ਰਹਮਗਿਆਨੀ
ਆਜੋ ਮੈ ਸੁਣਾਵਾਂ ਤੁਹਾਨੂ ਇਹਨਾ ਦੀ ਕਹਾਣੀ |
ਜਿਨਾ ਕੀਤਾ ਨੁਕਸਾਨ ਕੋਮ ਦਾ ਓਹ ਕਦੇ ਨਹੀਂ ਭਰਿਆ ਜਾਣਾ
ਬਾਨੀ ਦਾ ਇਕ ਅੱਖਰ ਨਾ ਬੋਲਣ ਪਰ ਪਾਉਂਦੇ ਸੋਹਣਾ ਬਾਣਾ|
ਰੰਗ ਬਰੰਗੇ ਕਪੜੇ ਪਾ ਪਾ ਲੋਕਾਂ ਨੂ ਭਰਮਾਉਂਦੇ
ਕੱਚੀ ਬਾਨੀ ਸੁਨਾ ਸੁਨਾ ਕੇ ਮੂਰਖ ਬੜਾ ਬਣਾਉਂਦੇ |
ਮਨਾਉਂਦੇ ਜਨਮਦਿਨ ਇਹ ਆਪਣਾ ਮਹੰਗੇ ਗਿਫਟ ਨੇ ਲੈਂਦੇ
ਆਪਣਾ ਤਖ਼ਤ ਇਹ ਨਾਲ ਹੀ ਰਖਦੇ ਭੁੰਜੇ ਕਦੇ ਨਾ ਬਹੰਦੇ |
ਮਾ ਪਿਓ ਵਰਗਿਆਂ ਕੋਲੋਂ ਮਥਾ ਇਹ ਟਿਕਵਾਉਂਦੇ
ਕਿਰਪਾਨ ਨਾਲ ਇਹ ਕੇਕ ਨੂ ਕੱਟਣ ਫਿਰ ਵੀ ਰੱਬ ਅਖਵਾਉਂਦੇ |
ਭੋਲੇ ਸਿਖਾਂ ਨੂ ਪਿਛੇ ਲਾ ਕੇ ਬ੍ਰਾਹਮਣ ਵਾਦ ਪ੍ਰਚਾਰਨ
ਬਾਨੀ ਦਾ ਇਕ ਅੱਖਰ ਕਦੇ ਵੀ ਇਹ ਮੂਹੋਂ ਨਾ ਉਚਾਰਨ |
ਇਕ ਦੇ ਲੜ ਲਗ ਜਾਓ ਸਾਰੇ ਛਡੋ ਦੇਹ ਧਾਰੀ ਪਾਖੰਡੀ
“ਗੋਲਡੀ “ ਮੁੱਕ ਜਾਉਗੀ ਨਫਰਤ ਤੇ ਕੋਮ ਦੇ ਵਿਚ ਵੰਡੀ |
....ਵਰਿੰਦਰ ਸਿੰਘ “ਗੋਲਡੀ”





ਰਾਜੋਆਣਾ ਅਤੇ ਸਾਡੇ ਜਥੇਦਾਰ !
ਇਕ ਹੈ ਪੰਥ ਦਾ ਜਿੰਦਾ ਸ਼ਹੀਦ ਤੇ ਪੰਜ ਨੇ ਜਿੰਦਾ ਲਾਸ਼ਾਂ
ਜਦੋਂ ਆਪਣੇ ਹੀ ਹੋਣ ਦੁਸ਼ਮਨ ਤਾਂ ਦੂਜੇ ਨੂ ਕੀ ਆਖਾਂ |
ਸਾਲਾਂ ਦੀ ਸੁਤੀ ਕੋਮ ਨੂ ਤੂੰ ਫਿਰ ਜਗਾ ਚਲਿਆਂ
ਇਸ ਬੁਝੀ ਹੋਈ ਚਿੰਗਾਰੀ ਤੂੰ ਫਿਰ ਧੁਖਾ ਚਲਿਆਂ  |
ਤੂੰ ਰਵੇਂ ਭਾਵੇਂ ਨਾ ਤੇਰੀ ਸੋਚ ਜਿੰਦਾ ਰਹੇਗੀ
ਆਉਣ ਵਾਲੀ ਪੀੜੀ ਸਦਾ ਇਹੀ ਕਹੇਗੀ  |
ਕੇ ਸਿਖ ਨਾ ਕਦੇ ਝੁਕਿਆ ਤੇ ਨਾ ਕਦੇ ਝੁਕੇਗਾ
ਮੋਤ ਦਾ ਸਿਲਸਲਾ ਤਾਂ ਪਤਾ ਨਹੀ ਕਦੋਂ ਰੁਕੇਗਾ |
ਪਰ ਤੂੰ ਜਿਹੜੀ ਬਾਲੀ ਅੱਗ ਓਹ ਛੇਤੀ ਨਹੀ ਹੁਣ ਬੁਝਨੀ
“ਖਾਲਸਤਾਨ” ਦੀ ਸੋਚ ਬਣਕੇ ਇਹ ਇਕ ਦਿਨ ਹੈ ਪੁਗਣੀ |
.......ਵਰਿੰਦਰ ਸਿੰਘ “ਗੋਲਡੀ”








ਇਕ ਦਿਨ ਮੈ ਇਕ ਬਾਬਾ(ਅਖੋਤੀ) ਵੇਖਿਆ ਚਿੱਟੇ ਕਪੜੇ ਪਾਏ,
ਚਿੱਟਾ ਕੁੜਤਾ ਚਿੱਟਾ ਦੁਮਾਲਾ ਪਰ ਕਮ ਕਾਲੇ ਕਰਦਾ ਜਾਏ,
ਗੁਰੂ ਗਰੰਥ ਦੇ ਬਰਾਬਰ ਬੈਠਾ ਮਥੇ ਪਿਆ ਟਿਕਾਏ,
ਦੱਸ ਪੰਦਰਾਂ ਢੋਲਕੀਆਂ ਤੇ ਚਿਮਟੇ ਵਾਲੇ ਨਾਲ ਰਲਾਏ,
ਕੀਰਤਨ ਦੇ ਨਾਮ ਤੇ ਪਤਾ ਨਹੀਂ ਕੀ ਕੀ ਬੈਠਾ ਗਾਏ,
ਝੂਠੀਆਂ ਕਹਾਣੀਆਂ ਪਤਾ ਨਹੀਂ ਕਿਥੋਂ ਲਿਆ ਕੇ ਲੋਕਾਂ ਨੂ ਸੁਨਾਏ,
ਬਾਹਰਲੇ ਮੁਲਖਾਂ ਦੇ ਵਿਚ ਆ ਕੇ ਪੈਸਾ ਬੜਾ ਕਮਾਏ,
ਸਿਖਾਂ ਨੂ ਸਿਖੀ ਤੋਂ ਹੀ, ਦੂਰ ਇਹ ਕਰਦਾ ਜਾਏ ,
ਬਾਹਦ ਵਿਚ ਪਤਾ ਲਗਾ ਮੈਨੂ ਕੇ ਇਹ ਬਲਾਤਕਾਰੀ ਸਾਧ ਕਹਾਏ,
ਅਮਰਜੀਤ ਤੇ ਤਿਜਾਬ ਸੁਟਵਾਇਆ ਬੜੇ  ਹੀ ਜੁਲਮ ਕਮਾਏ,
ਕਈਆਂ ਦਾ ਰੇਪ ਇਸ ਕੀਤਾ ਫਿਰ ਵੀ ਲੋਕਾਂ ਨੂ ਸ਼ਰਮ ਨਾ ਆਏ,
ਪਤਾ ਨਹੀਂ ਫਿਰ ਵੀ ਇਹ ਸਿਖ ਮੇਰਾ ਏਹਦੇ ਪੈਰੀਂ ਹੱਥ ਕਿਵੇਂ ਲਾਏ,
ਬਚਾ ਲਵੋ ਆਪਣੀਆਂ ਇਜ਼ਤਾਂ ਏਹਦੇ ਡੇਰੇ ਤੇ ਨਾ ਕੋਈ ਜਾਏ,
ਹੁਣੇ ਹੀ ਸੰਭਲ ਜਾਵੋ ਸਾਰੇ ਬਾਹਦ ਵਿਚ ਕਿਉਂ ਪਛਤਾਏ ,
ਆਪਣੀ ਇਜ਼ਤ ਆਪਣੇ ਹੱਥ ਹੁੰਦੀ ਕੋਣ ਇਹਨਾ ਨੂ ਸਮਝਾਏ ,
ਜੇ ਸਿਖ ਸ਼ਬਦ ਗੁਰੂ ਦੇ ਲੜ ਲਗ ਕੇ ਬੱਸ ਇਕ ਨੂ ਹੀ ਧਿਆਏ ,
ਫਿਰ ਇਹਨਾ ਝੂਠੇ ਸਾਧਾਂ ਦਾ “ਗੋਲਡੀ” ਜੜ੍ਹ ਮੁਢੋਂ ਪੁਟਿਆ ਜਾਏ , ਜੜ੍ਹ ਮੁਢੋਂ ਪੁਟਿਆ ਜਾਏ |



ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥

ਗੁਰੂ ਮੇਰੇ ਨੇ ਕਿਹਾ ਹੈ ਕੇ ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥
ਪਰ ਅਸੀਂ ਨਾ ਮਨੀਏ ਗੁਰੂ ਦੀ ਗਲ ਨੂੰ ਹਰ ਥਾਂ ਮੱਥਾ ਟੇਕੀ ਜਾਈਏ|
ਅੱਜ ਦਾਦੂ ਨੂੰ ਦਾਦੂ ਸਾਹਿਬ ਤੇ ਰਾੜੇ ਨੂੰ ਰਾੜਾ ਸਾਹਿਬ ਬਣਾਇਆ,
ਬਲਾਤਕਾਰੀ ਅਤੇ ਬਦਮਾਸ਼ਾਂ ਨੂ ਅਸੀਂ ਐਵੇਂ ਪੈਰੀਂ ਹੱਥ ਪਏ ਲਾਈਏ|
ਪੀੜੇ ਨੂ ਪੀੜਾ ਸਾਹਿਬ ਬਣਾਇਆ ਤੇ ਚੌਰ ਨੂ ਚੌਰ ਸਾਹਿਬ ,
ਬਾਕੀ ਦੀਆਂ ਗਲਾਂ ਛਡੋ ਅਸੀਂ ਤਾਂ ਬੰਦਿਆਂ ਨੂ ਸਾਹਿਬ ਕਹਾਈਏ|
ਜਥੇਦਾਰ ਸਾਹਿਬ, ਸਰਪੰਚ ਸਾਹਿਬ, ਮਾਨ ਸਾਹਿਬ ਤੇ ਸੰਧੂ ਸਾਹਿਬ,
ਜਿਨੀਆਂ ਗੋਤਾਂ ਓਨੇ ਸਾਹਿਬ ਤੇ ਹਰ ਪਦਵੀ ਨਾਲ ਸਾਹਿਬ ਲਗਾਈਏ|
੧੫੦੦੦ ਹਜਾਰ ਨੇ ਡੇਰੇ ਪੰਜਾਬ ਵਿੱਚ ਓਦੋਂ ਜਿਆਦਾ ਬਾਬੇ,
ਇਹਨਾ ਸਾਰਿਆਂ ਨੂ ਛੱਡ ਕੇ “ਗੋਲਡੀ” ਆ ਜਾਓ ਇਕ ਸਾਹਿਬ ਦੇ ਲੜ ਲੱਗ ਜਾਈਏ|
ਆ ਜਾਓ ਇਕ ਸਾਹਿਬ ਦੇ ਲੜ ਲੱਗ ਜਾਈਏ|   .....ਵਰਿੰਦਰ ਸਿੰਘ (ਗੋਲਡੀ)






ਸਾਧਾਂ ਵਿਚੋਂ ਸਾਧ ਸੁਣੀਂਦਾ ਸਾਧ ਸੁਣੀਦਾ ਜੀਤਾ,
ਆਜੋ ਸੁਣ ਲਓ ਇਸ ਦੀਆਂ ਕਰਤੂਤਾਂ ਕੀ ਕੀ ਏਹਨੇ ਕੀਤਾ,
ਸੁਖਵਿਦਰ ,ਗੁਰਪ੍ਰੀਤ ਤੇ ਰਮਨਦੀਪ ਦੀ ਸੁਣ ਲਓ ਅੱਜ ਕਹਾਣੀ,
ਇਜ਼ਤ ਇਸਦੀ ਦਾ ਜਿਨਾ ਨੇ ਕਰ ਦਿਤਾ ਫੀਤਾ ਫੀਤਾ |

“ਸੁਖਵਿੰਦਰ ਸਿੰਘ ਢੋਲਕ” ਮਾਸਟਰ ਜਿਸ ਨੇ ਪੰਜ ਸਾਲ ਸੀ ਨਾਲ ਲਗਾਏ,
ਇਸ ਬਾਬੇ ਨੇ ਉਸੇ ਉਤੇ ਹੀ ਚੋਰੀ ਦਾ ਇਲਜਾਮ ਲਗਾਇਆ|
ਬਿਨਾ ਕੇਸ ਤੋਂ ਪੁਲਿਸ ਨੂ ਚਕਵਾ ਕੇ ਹੱਡ ਪੈਰ ਤੁੜਵਾਏ,
ਜਦੋਂ ਕੁਝ ਨਾ ਪਲੇ ਪਿਆ ਤਾਂ ਝੂਠੇ ਅਵਾਰਾਗਰਦੀ ਦੇ ਕੇਸ ਵਿਚ ਫਸਾਇਆ |
ਜੇ ਇਕ ਵਾਰ ਮੰਨ ਵੀ ਲਈਏ ਕੇ ਸੁਖਵਿੰਦਰ ਸਿੰਘ ਹੈ ਝੂਠਾ,
ਪੰਜ ਸਾਲਾਂ ਦੀ  ਮਹਾਪੁਰਸ਼ਾਂ(ਅਖੋਤੀ) ਦੀ ਸੇਵਾ ਨੇ, ਕੀ ਅਵਾਰਾਗਰਦ ਹੀ ਬਣਾਇਆ|

ਦੂਜਾ ਗੁਰਪ੍ਰੀਤ ਸਿੰਘ ਜੋ ਬਾਬੇ ਦਾ ਸੀ ਡ੍ਰਾਈਵਰ,
ਪਤਾ ਨਹੀਂ ਕੀ ਗਲ ਹੋ ਗਈ ਵੀਜਾ ਲਵਾ ਕੇ ਅਮਰੀਕਾ ਦੇ ਵਿਚ ਭਜਵਾਇਆ|
ਐਥੇ ਆ ਉਸ ਨੇ ਤਾਂ ਨਾ ਹੀ ਪੁਛੋ ਕੇ ਕੀ ਭਾਣਾ ਵਰਤਾ ਦਿੱਤਾ,
ਭਾਈ ਦੀ ਕੁੜੀ ਦਾ ਰੇਪ ਕਰਕੇ ਇਸਨੇ, ਇਕ ਨਵਾਂ ਹੀ ਚੰਨ ਚੜਾਇਆ|
ਆਪੇ ਕਹੰਦਾ ਕੁੜੀ ਮੈਨੂ ਸੀ ਰੋਜ਼ ਰੋਜ਼ ਫੋਨ ਕਰਦੀ,
ਉਸੇ ਸਮੇ ਹੀ ਇਸਨੇ ਕੁੜੀ ਦੇ ਪਿਓ ਨੂ ਦੱਸ ਕੇ, ਕਿਉਂ ਨਾ ਸਿਰ ਸੜਾਇਆ|

ਤੀਜੀ ਰਮਨਦੀਪ ਜੋ ਇਸਦੀ ਬਾਰਾਂ ਸਾਲਾਂ ਤੋਂ ਸੀ ਚੇਲੀ,
ਇਕ ਦਮ ਕੀ ਭਾਣਾ ਵਰਤਿਆ, ਜੋ ਉਸ ਨੇ ਜ਼ਹਰ ਪਿਆਲਾ ਪੀਤਾ|
ਉਸਦੀ ਭੈਣ ਦੇ ਕਹਨ ਮੁਤਾਬਿਕ, ਬਾਬੇ ਨੇ SMS ਇਸ ਨੂ ਭੇਜੇ,
ਰਬ ਜਾਣੇ ਕੀ ਸੀ ਓਹਨਾ ਦੇ ਵਿਚ ਜੋ ਕੁੜੀ ਨੇ ਇਹ ਕਮ ਕੀਤਾ|
“ਗੋਲਡੀ” ਕੁਝ ਤਾਂ ਦਾਲ ਵਿਚ ਕਲਾ ਹੈ, ਜਾਂ ਫਿਰ ਦਾਲ ਹੀ ਸਾਰੀ ਕਾਲੀ,
ਜੋ ਵੀ ਹੋਵੇ ਪਰ ਇਕੋ ਇਕ ਹੈ ਰੰਗ ਬਰੰਗਾ ਸਾਧ ਆਪਣਾ ਇਹ ਜੀਤਾ|
ਸਾਧ ਆਪਣਾ ਇਹ ਜੀਤਾ |  .............ਵਰਿੰਦਰ ਸਿੰਘ “ਗੋਲਡੀ”
  
ਸਾਧਾਂ ਵਿਚੋਂ ਸਾਧ ਸੁਣੀਦਾ ਸਾਧ ਢੱਢਰੀਆਂ ਵਾਲਾ ਜੀਤਾ
ਪਰ ਲਗਦਾ ਸੁਖਵਿੰਦਰ ਤੇ ਗੁਰਪ੍ਰੀਤ ਨੇ ਏਹਦੀ ਇਜ਼ਤ ਦਾ ਕਰ ਦੇਣਾ ਫੀਤਾ ਫੀਤਾ |
ਜਿਸਨੂ R1 ਦਾ ਵੀਜਾ ਲਵਾਕੇ ਅਮਰੀਕਾ ਵਿਚ ਪਹੁੰਚਾਇਆ
ਓਹਨੇ ਐਥੇ ਆ ਕੇ ਇਕ ਨਵਾ ਹੀ ਚੰਨ ਚੜਾਇਆ |
ਭਾਈ ਦੀ ਕੁੜੀ ਦੇ ਨਾਲ ਜਬਰਦਸਤੀ ਜਿਹੜੀ ਕੀਤੀ
ਉਸਦੀ ਸਜ਼ਾ ਤਾਂ ਜਰੂਰ ਮਿਲੂਗੀ ਇਜ਼ਤ ਨਹੀਂ ਜਾਣੀ ਸੀਤੀ|
ਦੂਜਾ ਸੁਖਵਿੰਦਰ ਜਿਸਨੇ ਪੰਜ ਸਾਲ ਢੋਲਕੀ ਨਾਲ ਵਜਾਈ
ਇਕ ਇਕ ਕਰਕੇ ਬਾਬੇ ਦੀ ਹਰ ਕਰਤੂਤ ਦੁਨਿਆ ਨੂ ਵਿਖਾਈ |
ਬਿਨਾ ਪਰਚੇ ਦੇ ਪੁਲਿਸ ਨੂ ਬਾਬਾ ਬੰਦੇ ਫੜਾ ਹੈ ਸਕਦਾ
ਕਿਸਦੀ ਮਜਾਲ ਕੇ ਕੋਈ ਅਗੋਂ ਬੋਲੇ ਬਦਮਾਸ਼ੀ ਪੂਰੀ ਰਖਦਾ |
ਪਰ ਹਰ ਝੂਠ ਦਾ ਇਕ ਦਿਨ ਅੰਤ ਹੋ ਹੀ ਜਾਂਦਾ
“ਗੋਲਡੀ” ਤੇਰੀ ਕੋਮ ਕਦੋਂ ਜਾਗੁ ਏਹੀ ਫਿਕਰ ਵੱਡ ਵੱਡ ਕੇ ਖਾਂਦਾ |


ਸਿੱਖੀ

ਮੈ ਜੰਮੀ ਨਾਨਕ ਦੀ ਸੋਚ ਵਿਚੋਂ
ਮੈ ਪੜੀ ਅੰਗਦ ਦੀ ਗੁਰਮੁੱਖੀ
ਮੈਨੂ ਅਮਰਦਾਸ ਨੇ ਸੇਵਾ ਸਿਖਾਈ
ਰਾਮਦਾਸ ਨੇ ਮੈਨੂ ਸੀ ਪਾਲਿਆ
ਅਰਜਨ ਨੇ ਮੈਨੂ ਗੁਰੂ ਦੇ ਕੇ
ਹਮੇਸ਼ਾਂ ਵਾਸਤੇ ਗਿਆਂਨ ਬਕਸ਼ਿਆ
ਹਰਗੋਬਿੰਦ ਨੇ ਸਿਖਾਇਆ ਸਿਰ ਉਠਾ ਕੇ ਚਲਣਾ
ਅਤੇ ਦੁਸ਼ਮਨ ਨੂ ਮਾਰਨਾ
ਹਰ ਰਾਇ ਨੇ ਭਰਿਆ ਸੇਵਾ ਦਾ ਜਜ਼ਬਾ
ਹਰ ਕ੍ਰਿਸ਼ਨ ਨੇ ਦਸਿਆ ਕੇ
ਸਿੱਖੀ ਉਮਰਾਂ ਨਾਲ ਨਹੀਂ
ਗਿਆਂਨ ਨਾਲ ਹੁੰਦੀ ਹੈ
ਤੇਗ ਬਹਾਦੁਰ ਨੇ
ਮਜਲੂਮ ਦੀ ਰਾਖੀ ਸਿਖਾਈ
ਗੋਬਿੰਦ ਸਿੰਘ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ
ਮੈਨੂ ਇਕ ਨਵਾਂ ਰੂਪ ਦੇ ਸੰਪੂਰਨ  ਕੀਤਾ
ਇਸ ਸਿੱਖੀ ਦੇ ਵਾਸਤੇ ਕਿਨਿਆਂ ਸਿਖਾਂ ਨੇ
ਕੁਰਬਾਨੀਆਂ ਕੀਤੀਆਂ
ਅਤੇ ਮੈਨੂ ਇਸ ਦੁਨੀਆਂ ਦੀ
ਨਵੇਕਲੀ ਅਤੇ ਅਮੀਰ
ਕੌਮ ਹੋਣ ਦਾ ਮਾਨ ਬਕਸ਼ਿਆ
ਪਰ ਅੱਜ ਕੁਝ ਲੋਕ ਮੇਰੀ ਓਹ ਪਹਚਾਨ
ਭੁਲਾ ਕੇ ਮੈਨੂ ਮਾਰਨ ਦੀ ਕੋਸ਼ਿਸ਼ ਵਿੱਚ ਹਨ
ਪਰ ਜਿਸ ਦਾ ਗੁਰੂ ਗਿਆਂਨ ਹੋਵੇ
ਅਤੇ ਸੋਚ ਗੁਰੂ ਗਰੰਥ ਦੀ ਹੋਵੇ
ਉਸਨੁ ਕੋਈ ਕਦੇ ਮਾਰ ਨਹੀਂ ਸਕਦਾ
ਓਹ ਤਾਂ ਸੋਹਿਆਂ ਵਾਂਗੂੰ ਦੂਣੇ ਚੋਣੇ
ਹੋ ਕੇ ਹਰ ਪਾਸੇ ਦਿਖਦੇ ਹਨ
ਕਦੇ ਸਤਵੰਤ ਬਿਅੰਤ ਦੀ ਸੋਚ ਵਿਚ
ਕਦੇ ਭਿੰਡਰਾਂਵਾਲੇ ਦੀ ਸੋਚ ਵਿਚ
ਕਦੇ ਹਵਾਰਾ ਤੇ ਕਦੇ ਰਾਜੋਆਣਾ
ਬਣ ਕੇ ਫਿਰ ਫਿਰ ਜਮਦੇ ਹਨ |
.......ਵਰਿੰਦਰ ਸਿੰਘ (ਗੋਲਡੀ)

ਕਹਨ ਨੂ ਤਾਂ ਇਹ ਸਾਧ ਕਹਾਉਂਦੇ ਕਮ ਇਹਨਾ ਦੇ ਗੰਦੇ,
ਬਾਨੀ ਨਾਲੋਂ ਤੋੜ ਦਿੱਤਾ ਲੋਕਾਂ ਨੂ ਚਲਾ ਲਏ ਆਪਣੇ ਧੰਧੇ |
ਕਰੋੜਾਂ ਦੀਆਂ ਜਾਇਦਾਦਾਂ ਬਣਾ ਕੇ ਐਸ਼ ਦਾ ਜੀਵਨ ਜਿਉਂਦੇ ,
ਲੋਕੀ ਭੋਲੇ ਪੈਸੇ ਦੇ ਕੇ ਫਿਰ ਵੀ ਇਹਨਾ ਅਗੇ ਨਿਉਂਦੇ |
ਆਪਣੀਆਂ ਧੀਆਂ ਭੈਣਾ ਲੋਕੀ ਇਹਨਾ ਦੇ ਡੇਰੇ ਤੇ ਸ਼ੱਡ ਆਉਂਦੇ ,
ਜਦੋਂ ਕੋਈ ਵਰਤਦਾ ਭਾਣਾ ਬਾਹਦ ਵਿਚ ਬੈਠੇ ਪਛਤਾਉਂਦੇ |
ਹਾਲੇ ਵੀ ਸਮਝ ਜਾਵੋ ਲੋਕੋ ਸ਼ੱਡ ਦਵੋ ਇਹਨਾ ਦਾ ਪੱਲਾ ,
ਉਸਦੇ ਲੜ ਲਗੋ ਜਿਹੜਾ ਸਭ ਨੂ ਦੇਵੇ ,ਹੈ ਏਕੋ ਇਕੱਲਾ |
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”
ਬੱਸ ਏਹੀ ਹੈ “ਗੋਲਡੀ” ਗੁਰੂ ਮੇਰੇ ਦਾ ਇਕੋ ਇਕ ਫੁਰਮਾਨ |
.....ਵਰਿੰਦਰ ਸਿੰਘ “ਗੋਲਡੀ









ਕੀ ਮੈ ਸਿੱਖ ਹਾਂ ?
ਸ਼ਬਦ ਗੁਰੂ ਨੂ ਛੱਡਕੇ ਦੇਹਧਾਰੀਆਂ ਨੂ ਗੁਰੂ ਬਣਾਇਆ, ਕੀ ਮੈ ਸਿੱਖ ਹਾਂ ?
ਮੜੀ ਮਸਾਨੀ ਮੰਦਰੀਂ ਜਾ ਕੇ ਵੀ ਸਿਰ ਨਵਾਇਆ, ਕੀ ਮੈ ਸਿੱਖ ਹਾਂ ?
ਵੀਰਵਾਰ ਨੂ ਗੁਗੇ ਪੀਰ ਦੇ ਜਾ ਕੇ ਦੀਵਾ ਜਗਾਇਆ, ਕੀ ਮੈ ਸਿੱਖ ਹਾਂ ?
ਹਰ ਬ੍ਰਾਹਮਣੀ ਕਰਮਕਾਂਡ ਨੂ ਮੈ ਰੱਜ ਕੇ ਨਿਭਾਇਆ, ਕੀ ਮੈ ਸਿੱਖ ਹਾਂ ?
ਟਲੀਆਂ ਖੜਕਾਈਆਂ, ਸੰਖ ਵਜਾਏ, ਜੋਤਾਂ ਨੂ ਜਗਾਇਆ, ਕੀ ਮੈ ਸਿੱਖ ਹਾਂ ?
ਲੰਗਰ ਲਵਾਏ, ਪਾਠ ਕਰਵਾਏ ਪਰ ਬਾਣੀ ਨੂ ਕਦੇ ਹੱਥ ਨਾ ਲਾਇਆ, ਕੀ ਮੈ ਸਿੱਖ ਹਾਂ ?
ਝੂਠੀਆਂ ਕਹਾਣੀਆਂ ਸੁਣ ਕੇ ਸਿਰ ਹਿਲਾਏ ਪਰ ਇਤਹਾਸ ਆਪਣੇ ਨੂ ਭੁਲਾਇਆ, ਕੀ ਮੈ ਸਿੱਖ ਹਾਂ ?
ਗੁਰੂ ਦੀ ਗਲ ਨੂ ਮਨੰਣ ਦੀ ਥਾਂ ਗੁਰੂ ਦੇ ਉਤੇ ਹੀ ਸਵਾਲ ਉਠਾਇਆ, ਕੀ ਮੈ ਸਿੱਖ ਹਾਂ ?
ਗੁਰੂ ਗਰੰਥ ਸਾਹਿਬ ਦੇ ਬਰਾਬਰ ਰੱਖੀ ਕੂੜ ਕਿਤਾਬ ਨੂ ਵੀ ਸਿਰ ਝੁਕਾਇਆ, ਕੀ ਮੈ ਸਿੱਖ ਹਾਂ ?
ਗੁਰੂ ਗਰੰਥ ਦੀ ਹਜੂਰੀ ਵਿਚ ਬੈਠਕੇ ਲੋਕਾਂ ਨੂ ਮਿਰਜਾ ਤੇ ਰਾਂਝਾ ਸੁਣਾਇਆ, ਕੀ ਮੈ ਸਿੱਖ ਹਾਂ ?
ਸੱਚੇ ਬੰਦਿਆਂ ਨੂ ਪੰਥ ਵਿਚੋਂ ਛੇਕਿਆ ਅਤੇ ਝੂਠਿਆਂ ਨੂ ਸਿਰ ਤੇ ਬਠਾਇਆ, ਕੀ ਮੈ ਸਿੱਖ ਹਾਂ ?
ਕਦੇ ਸਮਾ ਲਗੇ ਤਾਂ ਜਰੂਰ ਸੋਚਣਾ, ਕੀ ਇਹ ਓਹੀ ਪੰਥ ਹੈ ਜਿਹੜਾ ਮੇਰੇ ਗੁਰੂ ਸੀ ਚਲਾਇਆ, ਤੇ ਕੀ ਮੈ ਸਿਖ ਹਾਂ ?
........ਵਰਿੰਦਰ ਸਿੰਘ (ਗੋਲਡੀ)





‘ਚਿੱਟੀ ਸਿਓਂਕ’

ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਅਕਾਲ ਦੇ ਪੁਜਾਰੀ ਨੂੰ ਕਾਲ ਦਾ ਪੁਜਾਰੀ ਬਣਾ ਗਈ ਇਹ ਚਿੱਟੀ ਸਿਓਂਕ,
ਬ੍ਰਾਹਮਿਨ ਵਾਲੇ ਸਾਰੇ ਕਰਮਕਾਂਡ ਸਿਖਾ ਗਈ ਇਹ ਚਿੱਟੀ ਸਿਓਂਕ,
ਸ਼ਬਦ ਗੁਰੂ ਨੂ ਛੱਡ ਕੇ ਬੰਦੇ ਪੂਜਨ ਲਾ ਗਈ ਇਹ ਚਿੱਟੀ ਸਿਓਂਕ ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਸ਼ਬਦਾਂ ਦੇ ਮੰਤਰ ਬਣਾ ਬਣਾ ਕੇ ਜੱਪਣ ਲਾ ਤਾ ਭੋਲੇ ਲੋਕਾਂ ਨੂੰ ,
ਜਿਥੋਂ ਬਾਬੇ ਕਢਿਆ ਸਾਨੂ ਓਥੇ ਫਿਰ ਫਸਾ ਤਾ ਭੋਲੇ ਲੋਕਾਂ ਨੂੰ,
ਲੋਕਾਂ ਕੋਲੋਂ ਲੁੱਟ ਲੁੱਟ ਕੇ ਆਪਣੇ ਮਹਲ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਲੀਡਰਾਂ ਨੂ ਨਾਲ ਰਲਾ ਕੇ ਸਿੱਖੀ ਦਾ ਘਾਣ ਇਹ ਕਰਦੇ,
ਧੀਆਂ ਭੈਣਾ ਦੀਆਂ ਇਜ਼ਤਾਂ ਲੁੱਟਨੋ ਵੀ ਇਹ ਨਾ ਡਰਦੇ,
ਕਈਆਂ ਦੇ ਘਰ ਉਜੜੇ ਤੇ ਕਈਆਂ ਨੂ ਖਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਹਾਲੇ ਵੀ ਸੰਭਲੋ ਲੋਕੋ ਇਹਨਾ ਦੀ ਅਸਲੀਅਤ ਪਹਚਾਨੋ,
ਰੱਬ ਨਾਲੋਂ ਤੋੜ ਕੇ ਆਪਣੇ ਲੜ ਲਾਉਂਦੇ ਬੱਸ ਐਨਾ ਹੀ ਜਾਨੋ,
‘ਗੋਲਡੀ’ ਸਿੱਖੀ ਦਾ ਮਤਲਬ ਹੀ ਕੁਝ ਹੋਰ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|
.......ਵਰਿੰਦਰ ਸਿੰਘ (ਗੋਲਡੀ)











ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ ਹੱਸ ਕੇ ਸਹੰਦੇ ਨੇ|

ਹੋਵੇ ਬਾਦਲ,ਬਿਅੰਤ,ਇੰਦਰਾ, ਜਾਂ ਡਾਇਰ ਸਾਡੇ ਵਾਸਤੇ ਕੋਈ ਫਰਕ ਨਹੀਂ,
ਕਿਨੇ ਮਾਰੇ ਅਤੇ ਕਿਨੇ ਫੜੇ ਇਸ ਗਿਣਤੀ ਦਾ ਵੀ ਕੋਈ ਤਰਕ ਨਹੀਂ ,
ਏਹੋ ਜਿਹੀਆਂ ਛੋਟੀਆਂ ਮੁਸੀਬਤਾਂ ਨੂ ਤਾਂ ਗੁਰੂ ਦਾ ਭਾਣਾ ਇਹ ਕਹੰਦੇ ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ ਹੱਸ ਕੇ ਸਹੰਦੇ ਨੇ|

ਛੋਟਾ ਘਲੂਘਾਰਾ, ਵੱਡਾ ਘਲੂਘਾਰਾ ਅਤੇ ਚੋਰਾਸੀ ਦਾ ਕਤਲੇ ਆਮ,
ਸ਼ਹੀਦ ਹੋਣ ਨੂ ਤਾਂ ਸਮਝਣ ਇਹ ਆਪਣੇ ਵਾਸਤੇ ਗੁਰੂ ਦਾ ਇਨਾਮ,
ਪਰ ਯਾਦ ਰਖਿਓ ਇਹ ਭਾਜੀ ਮੋੜਨ ਤੋਂ ਬਿਨਾ ਨਾ ਕਦੇ ਵੀ ਬਹੰਦੇ ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ਇਹ ਸਦਾ ਹੀ ਹੱਸ ਕੇ ਸਹੰਦੇ ਨੇ |

ਸ਼ੇਰਾਂ ਦੀ ਇਸ ਕੌਮ ਨੂੰ ਅੱਜ ਕੁੱਤੇ ਅੱਖਾਂ ਵਿਖਾਉਂਦੇ ਨੇ,
ਜਿਹੜੇ ਅੱਖ ਮਿਲਾਉਣ ਤੋਂ ਡਰਦੇ ਸੀ ਅੱਜ ਸਾਨੂ ਹਥਕੜੀਆਂ ਲਾਉਂਦੇ ਨੇ|
ਬੱਸ ਥੋੜੇ ਦਿਨਾ ਦੀ ਗਲ ਹੈ ਵੇਖ ਲਿਓ ਕਿਵੇ ਇਹ ਤਾਸ਼ ਦੇ ਪਤਿਆਂ ਵਾਂਗੂੰ ਢਹੰਦੇ ਨੇ|
ਜਿਨੇ ਮਰਜ਼ੀ ਕਰ ਲੈ ਜੁਲਮ ਤੂੰ ਇਹ ਸਦਾ ਚੜਦੀ ਕਲਾ ਵਿਚ ਰਹੰਦੇ ਨੇ,
ਹਰ ਇਕ ਜੁਲਮ ਇਹਨਾ ਸਰਕਾਰਾਂ ਦਾ ‘ਗੋਲਡੀ ਇਹ ਸਦਾ ਹੀ ਹੱਸ ਕੇ ਸਹੰਦੇ ਨੇ |
.....ਵਰਿੰਦਰ ਸਿੰਘ (ਗੋਲਡੀ)






















ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਗੁਰੂ ਦੀ ਸੋਚ ਤੇ ਚੱਲ ਕੇ ਆਪਣੀ ਜਿੰਦਗੀ ਬਦਲ ਲਵੋ,
ਕੋਈ ਕਿਸੇ ਦੁਸ਼ਮਨ ਨਹੀਂ ਹੈ ਬੱਸ ਐਨੀ ਗਲ ਤੁਸੀਂ ਸਮਝ ਲਵੋ,
ਆਪਣੀ ਹਉਮੇ ਨੂ ਅਗੇ ਰੱਖਕੇ, ਕਿਉਂ ਹਰ ਇਕ ਨਾਲ ਤੂੰ ਲੜੇਂ ਬੰਦਿਆ |
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਸਿੱਖ ਹੀ ਸਿੱਖ ਦਾ ਵੈਰੀ ਬਣਕੇ,ਸਿੱਖੀ ਨੂ ਢਾਹ ਲਾਈ ਜਾਵੇ,
ਨਾਨਕ ਦੀ ਸੋਚ ਨੂ ਖਤਮ ਕਰਨ ਦੀ ਪੂਰੀ ਵਾਹ ਲਾਈ ਜਾਵੇ,
ਤੇਰੀ ਮੇਰੀ, ਮੇਰੀ ਤੇਰੀ ਕਰ ਕੇ ਕਿਉਂ ਤੂੰ ਹਰ ਵੇਲੇ ਸੜੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਇਕ ਪੰਥ ਅਤੇ ਇਕ ਗਰੰਥ ਜੋ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ,
ਅੱਜ ਕਈ ਪੰਥ ਤੇ ਕਈ ਗਰੰਥ ਜਿਨਾ ਵਿਚ ਬਿਪਰ ਨੇ ਫਸਾਇਆ ਸੀ,
ਅਸ਼ਲੀਲ ਕਥਾ ਕਹਾਣੀਆਂ ਪੜਕੇ ਕਿਸ ਤਰਾਂ ਇਸ ਭਵਜਲ ਨੂ ਤਰੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |

ਇਕ ਗੁਰੂ ਨੂ ਛੱਡਕੇ ਅਸੀਂ ਪਾਖੰਡੀਆਂ ਪਿਛੇ ਅੱਜ ਲਗ ਗਏ ਆਂ,
ਬਾਣੀ ਨਾਲੋਂ ਟੁਟ ਕੇ ‘ਗੋਲਡੀ’ ਅਸੀਂ ਕਹਾਣੀਆਂ ਸੁਣਨ ਲਗ ਪਏ ਆਂ,
ਇਹਨਾ ਅਖੌਤੀ ਸੰਤਾਂ ਦੇ ਮਗਰ ਲਗ ਕੇ ਕਿਉਂ ਗੁਰੂ ਨਾਲ ਹੀ ਲੜੇਂ ਬੰਦਿਆ,
ਜੇ ਕੀਤਾ ਪਾਉਣਾ ਆਪਣਾ ਤੇ ਫਿਰ ਮੰਦੇ ਕਮ ਕਿਉਂ ਕਰੇਂ ਬੰਦਿਆ,
ਵਕਾਰਾਂ ਦੇ ਵਿੱਚ ਗਲਤਾਨ ਹੋ ਕੇ ਜਿਉਂਦਿਆਂ ਹੀ ਕਿਉਂ ਮਰੇਂ ਬੰਦਿਆ |
...........ਵਰਿੰਦਰ ਸਿੰਘ (ਗੋਲਡੀ)














ਪਾਖੰਡੀ ਸਾਧਾਂ ਨੇ ਲੁੱਟ ਲਈ ਕੋਮ ਮੇਰੀ, ਹਰ ਪਾਸੇ ਹੁਣ ਏਹੀ ਦਿਸਦੇ ਨੇ ,
ਸਿਖ ਕੋਮ ਦੇ ਜਖਮ ਨਾਸੂਰ ਬਣ ਗਏ , ਇਕ ਇਕ ਕਰਕੇ ਇਹ ਹੁਣ ਰਿਸਦੇ ਨੇ |
ਹਰ ਰੋਜ਼ ਕੋਈ ਨਾ ਕੋਈ ਖਬਰ ਆਵੇ , ਇਹਨਾ ਪਾਖੰਡੀਆਂ ਦੇ ਕੁਕਰਮਾ ਦੀ ,
ਫਿਰ ਵੀ ਲੋਕੀ ਇਹਨਾ ਨੂ ਰੱਬ ਮਨਦੇ, ਪੂਜਾ ਕਰਦੇ ਇਹਨਾ ਬੇਸ਼ਰਮਾ ਦੀ |
ਇਕ ਦੇ ਲੜ ਮੇਰੇ ਗੁਰੂ ਲਾਇਆ , ਇਕ ਨੂ ਸ਼ੱਡ ਇਹਨਾ ਪਿਸ਼ੇ ਤੁਰੇ ਫਿਰਦੇ ,
ਹੁਣ ਇਹਨਾ ਦਾ ਅੰਤ ਆ ਗਿਆ ਹੈ , ਵੇਖਿਓ ਇਕ ਇਕ ਕਰਕੇ ਕਿਵੇਂ ਕਿਰਦੇ |
ਪਹਲਾਂ ਮਾਨ ਸਿੰਘ ਕੇਸ ਵਿਚ ਫਸਿਆ ਸੀ , ਹੁਣ ਜੀਤੇ ਬਾਈ ਦੀ ਵੀ ਆਈ ਵਾਰੀ,
“ਗੋਲਡੀ” ਬਚਾ ਲਾ ਆਪਣੀ ਕੋਮ ਨੂ ਹੁਣ , ਲੁੱਟ ਲਈ ਇਹਨਾ ਲੋਕਾਈ ਸਾਰੀ |
......ਵਰਿੰਦਰ ਸਿੰਘ “ਗੋਲਡੀ”











ਬ੍ਰਹਮਗਿਆਨੀ ਕੋਣ ?

ਅੱਜ ਕਲ ਦੇ ਪਖੰਡੀ ਬਾਬੇ ਵੇਖੋ ਕਿਵੇਂ ਦੁਨੀਆ ਠੱਗੀ ਜਾਂਦੇ,
ਰੱਬ ਦੇ ਨਾਲੋਂ ਤੋੜ ਕੇ ਆਪਣੇ ਚੇਲੇ ਪਏ ਬਣਾਉਂਦੇ |
ਕੋਈ ਨੀਲਾ ਗਾਤਰਾ ,ਕੋਈ ਚਿੱਟਾ, ਤੇ ਕੋਈ ਕਾਲਾ ਪਾਵੇ ,
ਜਿਨੇ ਬਾਬੇ ਓਨੀਆਂ ਰੰਗਾਂ ਦੀਆਂ ਭੇਡਾਂ ਦਾ ਵਾੜਾ ਨਜਰ ਮੈਨੂ ਆਵੇ |
ਰੰਗ ਬਰੰਗੇ ਚੋਲੇ ਪਾ ਕੇ ਕੱਚੀ ਬਾਨੀ ਗਾਉਂਦੇ ,
ਗੁਰੂ ਮਹਾਰਾਜ ਦੀ ਹਜੂਰੀ ਵਿਚ ਹੀ ਮਿਰਜੇ ਦੀਆਂ ਤਰਜਾਂ ਲਾਉਂਦੇ |
ਰਹਤ ਮਰਿਆਦਾ ਇਹ ਨਹੀਂ ਮੰਨਦੇ ਬਾਨੀ ਨਾਲੋਂ ਤੋੜਨ ,
ਝੂਠੀਆਂ ਕਥਾ ਕਹਾਣੀਆਂ ਸੁਨਾ ਕੇ ਆਪਣੇ ਨਾਲ ਇਹ ਜੋੜਨ |
ਕੋਈ ਸੰਤ ਕੋਈ ਮਹਾਂਪੁਰਸ਼ ਤੇ ਕੋਈ ਬ੍ਰਹਮਗਿਆਨੀ ਕਹਾਵੇ ,
ਸਿਖ ਇਤਹਾਸ ਵਿਚੋਂ ਮੈਨੂ ਕਿਉਂ ਕੋਈ ਇਹ ਪਦਵੀ ਨਜਰ ਨਾ ਆਵੇ |
ਭਾਈ ਮਤੀਦਾਸ ,ਭਾਈ ਦਿਆਲਾ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੋ ਕੋਮ ਦੀ ਖਾਤਰ ਮਰ ਗਏ,
ਓਹ ਸ਼ਹੀਦ ਹੋ ਕੇ ਵੀ ਭਾਈ ਤੇ ਇਹ ਸਿਰਫ ਚਿਮਟਾ ਖੜਕਾ ਕੇ ਬ੍ਰਹਮਗਿਆਨੀ ਬਣ ਗਏ  |
ਜਾਗ ਜਾਓ ਗੁਰੂ ਦੇ ਸਿਖੋ, ਗੁਰੂ ਗਰੰਥ ਸਾਹਿਬ ਜੀ ਦੇ ਲੜ ਲਗੋ,
(ਗੋਲਡੀ) ਗੁਰਬਾਣੀ ਦੇ ਅਨੁਸਾਰ ਜੀਵਨ ਬਦਲ ਕੇ ਆਪਣੇ ਅੰਦਰੋਂ ਹੀ ਅਸਲੀ ਬ੍ਰਹਮਗਿਆਨੀ ਲਭੋ |
....ਵਰਿੰਦਰ ਸਿੰਘ (ਗੋਲਡੀ )



ਮੇਰੀ ਕੋਮ ਦੀ ਚੜਦੀ ਕਲਾ ਕਿਵੇਂ ਹੋਵੇ ਇਸਨੂ ਲੁੱਟ ਲਿਆ ਧਰਮ ਦੇ ਠੇਕੇਦਾਰਾਂ ਨੇ|
ਬਿਗਾਨਿਆਂ ਤੇ ਮਾਰਨਾ ਹੀ ਸੀ ਪਰ ਸਾਨੂ ਮਾਰਿਆ ਆਪਣੀਆਂ ਹੀ ਪੰਥਕ ਸਰਕਾਰਾਂ ਨੇ|
ਬਿਕ੍ਰਮੀ ਕਲੰਡਰ ਨੂ ਨਾਨਕਸ਼ਾਈ ਦਸਕੇ ਸਾਡੇ ਗਲ ਮੜਿਆ ਆਪਣੇ ਹੀ ਜਥੇਦਾਰਾਂ ਨੇ|
ਸਿੱਖ ਨੂ ਬ੍ਰਾਹਮਿਨ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਇਹਨਾ ਸੰਤਾਂ ਅਤੇ ਡੇਰੇਦਾਰਾਂ ਨੇ|
ਦੇਵੀ ਦੇਵਤਿਆਂ ਦੀਆਂ ਕਹਾਣੀਆਂ ਸੁਣਾ ਕੇ ਸਾਨੂ ਇਤਹਾਸ ਭੁਲਾਇਆ ਸਾਡੇ ਹੀ ਕਥਾਕਾਰਾਂ ਨੇ|
ਅਕਾਲ ਦੀ ਪੂਜਾ ਵਾਲੇ ਸਿੱਖ ਨੂੰ ਕਾਲਕਾ ਦਾ ਪੁਜਾਰੀ ਬਣਾਇਆ ਸਾਡੇ ਆਪਣੇ ਹੀ ਪ੍ਰਚਾਰਾਂ ਨੇ|
ਸਿੱਖ ਨੂ ਪੀਰਾਂ ਅਤੇ ਗੁਗਿਆਂ ਦੀ ਪੂਜਾ ਕਰਨ ਲਾਇਆ ਸਾਡੇ ਆਪਣੇ ਕਹਾਉਂਦੇ ਕਲਾਕਾਰਾਂ ਨੇ|
ਅਸਲੀ ਖਬਰ ਕਦੇ ਨਾ ਛਾਪੀ ਪਰ ਸਿੱਖ ਵਰੋਧੀ ਹਰ ਕੋਈ ਛਾਪੀ ਸਾਡੀਆਂ ਆਪਣੀਆਂ ਅਖਬਾਰਾਂ ਨੇ|
(ਗੋਲਡੀ) ਇਹ ਜਾਗਰੁਕ ਕਹਾਉਂਦੇ ਵੀਰ ਵੀ ਘੱਟ ਨਹੀਂ ਇਕ ਦੁਜੇ ਤੇ ਚਿੱਕੜ ਸੁਟਿਆ ਸਾਡੇ ਆਪਣੇ ਹੀ ਯਾਰਾਂ ਨੇ|












ਮੈਨੂ ਯਾਦ ਹੈ ਕਦੇ ਓਹ ਵੇਲਾ ਸੀ , ਲੋਕ ਸਰਦਾਰ ਜੀ ਕਹ ਕੇ ਬਲਾਉਂਦੇ ਸੀ ,
ਸਿਖ ਨੂ ਅਤਵਾਦੀ ਕਹਨ ਵਾਲੇ, ਕਦੇ ਅੱਖ ਵਿਚ ਅੱਖ ਨਾ ਪਾਉਂਦੇ ਸੀ ,
ਭਾਵੇਂ ਹਜਾਰਾਂ ਵਿਚ ਕੱਲਾ ਮਿਲ ਜਾਵੇ , ਸਿਖ ਨੂ ਹੱਥ ਨਾ ਕਦੇ ਵੀ ਲਾਉਂਦੇ ਸੀ ,
ਸਿਖ ਨੂ ਵੇਖ ਕੇ ਸਭ ਧਰਮਾ ਵਾਲੇ , ਆਪਣਾ ਸੀਸ ਨਵਾਉਂਦੇ ਸੀ |
ਅੱਜ ਇਹ ਕੀ ਭਾਣਾ ਵਰਤ ਗਿਆ , ਅਸੀਂ ਕਿਥੋਂ ਕਿਥੇ ਆ ਗਏ ਹਾਂ,
ਕੁਝ ਦੁਸ਼ਮਣਾ ਚਾਲਾਂ ਚਲੀਆਂ ਨੇ , ਕੁਝ ਆਪਣਿਆਂ ਤੋਂ ਧੋਖਾ ਖਾ ਗਏ ਹਾਂ,
ਗੰਦੇ ਸਿਆਸਤ ਦਾਨਾ ਕਰਕੇ ,ਅੱਜ ਆਪਣਾ ਸਭ ਕੁਝ ਗਵਾ ਗਏ ਹਾਂ ,
ਇਸ ਬ੍ਰਾਹਮਿਨ ਨਾਮ ਦੇ ਅਜਗਰ ਦੇ , ਅਸੀਂ ਵੀ ਮੁੰਹ ਵਿਚ ਆ ਗਏ ਹਾਂ |
ਨਿਰਮਲੇ, ਟਕਸਾਲੀਏ, ਨਾਨਕਸਰੀਏ, ਰਾਧਾ ਸਵਾਮੀ ਤੇ ਕਈ ਹੋਰ ਡੇਰੇ ਇਸਨੇ ਚਲਾਏ ,
ਇਤਹਾਸ ਸਾਡੇ ਵਿਚ ਰਲਗਡ ਕੀਤੀ , ਤੇ ਕਈ ਨਵੇਂ ਗਰੰਥ ਇਸਨੇ ਬਨਾਏ ,
ਇਸ ਤਰਾਂ ਧਰਮ ਤੇ ਕੀਤਾ ਕਬਜ਼ਾ , ਕਈ ਸਿਖ ਇਹਨਾ ਨੇ ਮਗਰ ਲਾਏ ,
ਝੂਠੀਆਂ ਸਾਖੀਆਂ ਸੁਨਾ ਸੁਨਾ ਕੇ , ਇਹਨਾ ਸਿਖ ਭੰਬਲ ਭੂਸੇ ਦੇ ਵਿਚ ਪਾਏ |
ਹਾਲੇ ਵੀ ਸੰਬਲ ਜਾਵੋ ਸਿਖੋ , ਇਕ ਗੁਰੂ ਦੇ ਲੜ ਲਗ ਜਾਵੋ,
ਜਿਸ ਨੇ ਤੁਹਾਨੂ ਸਭ ਕੁਝ ਦਿੱਤਾ , ਉਸ ਨੂ ਕਦੇ ਨਾ ਭੁਲਾਵੋ ,
ਬਾਨੀ ਪੜੋ ਤੇ ਵਿਚਾਰੋ , ਇਹਨਾ ਪਾਖੰਡੀਆਂ ਨੂ ਮੁੰਹ ਨਾ ਲਾਵੋ,
“ਗੋਲਡੀ” ਪੂਜਾ ਅਕਾਲ ਕੇ ,ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ .....ਬੱਸ ਇਸੇ ਨੂ ਅਪਣਾਵੋ |
ਬੱਸ ਇਸੇ ਨੂ ਅਪਣਾਵੋ |.....................ਵਰਿੰਦਰ ਸਿੰਘ “ਗੋਲਡੀ”


ਰਾਜਨੀਤੀ
ਲਓ ਸੁਣੋ ਕਹਾਣੀ ਮੇਰੀ ਕੋਮ ਦੇ ਲੀਡਰਾਂ ਦੀ,
ਇਹ ਹਰ ਗਲ ਵਿਚ ਰਾਜਨੀਤੀ ਕਰੀ ਜਾਂਦੇ |
ਕੋਈ ਮਰੇ ਜਾਂ ਜੀਵੇ ਇਹਨਾ ਨੂ ਕੋਈ ਮਤਲਬ ਨਹੀਂ,
ਇਹ ਤਾਂ ਆਪਣਾ ਟਿੱਡ ਨੇ ਭਰੀ ਜਾਂਦੇ |
ਜਿਥੇ ਕਿਤੇ ਵੀ ਕੋਈ ਦੁਖਾਂਤ ਹੁੰਦਾ ਇਹ ਸਭ ਤੋਂ ਪਹਲਾਂ ਪਹੁੰਚ ਜਾਵਣ,
ਸਭ ਨੂ ਪਤਾ ਹੈ ਇਹ ਝੂਠ ਬੋਲਣ ਲੋਕੀ ਫਿਰ ਵੀ ਪਤਾ ਨਹੀਂ ਕਿਉਂ ਇਹਨਾ ਨੂ ਜਰੀ ਜਾਂਦੇ |
ਦੁਜੇ ਦੇ ਦੁੱਖ ਦੀ ਇਹਨਾ ਨੂ ਪਰਵਾਹ ਕੋਈ ਨਾ,
ਆਪਣੀਆਂ ਰੋਟੀਆਂ ਸੇਕਣ ਲਈ ਜਖਮਾ ਉਤੇ ਲੂਣ ਇਹ ਧਰੀ ਜਾਂਦੇ |
ਜਾਗ ਜਾਓ ਪਛਾਣ ਲਵੋ ਇਹਨਾ ਬੁਕਲ ਦੇ ਸੱਪਾਂ ਨੂ ਹੁਣ,
ਸਦੀਆਂ ਤੋਂ ਸੋਸ਼ਣ ਜਿਹੜੇ ਮੇਰੀ ਕੋਮ ਦਾ ਕਰੀ ਜਾਂਦੇ |
“ਗੋਲਡੀ” ਅਮਰੀਕਾ ਨੇ ਝੰਡੇ ਨੀਵੇਂ ਕਰਕੇ ਜੋ ਸਿਖਾਂ ਦਾ ਮਾਨ ਵਧਾਇਆ,
ਇਹ ਲੀਡਰ ਓਹ ਵੇਖ ਵੇਖ ਕੇ ਵੀ ਨੇ ਸੜੀ ਜਾਂਦੇ |
.......ਵਰਿੰਦਰ ਸਿੰਘ (ਗੋਲਡੀ)


1 comment: