ਮਾਇਆ ਪਿੱਛੇ ਭੱਜਣ
ਵਾਲਿਆ ਗੁਰੂ ਦੀ ਮੱਤ ਨਹੀਂ ਲੈਂਦਾ,
ਮੈਂ, ਮੇਰੀ ਦੇ
ਵਿੱਚ ਹੀ ਬੰਦਿਆ ਕਿਉਂ ਹਰ ਵੇਲੇ ਤੂੰ ਰਹਿੰਦਾ?
ਲੋਕਾਚਾਰੀ ਪਾਠ
ਕਰਾਵੇਂ, ਗੁਰਦਵਾਰੇ ਵੀ ਨਿੱਤ
ਜਾਵੇਂ,
ਆਪਣੇ-ਆਪ ਨੂੰ ਵੱਡਾ
ਦਿਖਾਉਣ ਲਈ, ਲੰਗਰ ਵੀ ਖੂਬ ਲਗਾਵੇਂ,
ਆਪਣੇ ਨਾਮ ਦੀ
ਅਰਦਾਸ ਤੂੰ ਬੰਦਿਆ ਹਰ ਰੋਜ਼ ਗੁਰਦਵਾਰੇ ਕਰਾਵੇਂ,
ਮੈਂ ਸਭ ਤੋਂ ਵੱਡਾ
ਦਾਨੀ ਏਹੀ ਹਰ ਵੇਲੇ ਤੂੰ ਕਹਿੰਦਾ,
ਮੈਂ, ਮੇਰੀ ਦੇ
ਵਿੱਚ ਹੀ ਬੰਦਿਆ ਕਿਉਂ ਹਰ ਵੇਲੇ ਤੂੰ ਰਹਿੰਦਾ?
ਵੱਡੇ-ਵੱਡੇ ਮਹਿਲ
ਉਸਾਰੇ ‘ਤੇ ਵੱਡੀਆਂ-ਵੱਡੀਆਂ ਗੱਡੀਆਂ,
ਪਰ ਗਰੀਬ ਦਾ ਖੂਨ
ਚੂਸਣ ਵਾਲੀਆਂ ਆਦਤਾਂ ਨਾ ਤੂੰ ਛੱਡੀਆਂ,
ਭਾਵੇਂ ਲੱਖਾਂ-ਕਰੋੜਾਂ
ਜੋੜ ਲਾ ਤੂੰ ਲੈ-ਲੈ ਕੇ ਖੂਬ ਵੱਡੀਆਂ,
ਪਰ ਕੰਗਾਲ ਦਾ
ਕੰਗਾਲ ਤੂੰ ਰਹਿਣਾ ਜਿੰਨਾ ਚਿਰ ਗੁਰੂ ਦੇ ਕੋਲ ਨਹੀਂ ਬਹਿੰਦਾ,
ਮੈਂ, ਮੇਰੀ ਦੇ
ਵਿੱਚ ਹੀ ਬੰਦਿਆ ਕਿਉਂ ਹਰ ਵੇਲੇ ਤੂੰ ਰਹਿੰਦਾ?
ਗੁਰੂ ਜੀਵਨ ਜਾਚ
ਸਿਖਾਵੇ ਫੜ੍ਹ ਲੈ ਗੁਰੂ ਦਾ ਪੱਲਾ,
ਨਹੀਂ ਤਾਂ ਇਸ ਭਰੀ
ਦੁਨੀਆਂ ਵਿੱਚ ਰਹਿ ਜਾਵੇਂਗਾ ‘ਕੱਲਾ,
ਮਾਇਆ ਦੇ ਬੰਦਨ ਚੋਂ
ਨਿਕਲ ਕੇ ਕਰ ਲੈ ਜਨਮ ਸਵੱਲਾ,
‘ਗੋਲਡੀ’ “ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” ਗੁਰੂ ਤਾਂ ਹਰ ਰੋਜ਼
ਕਹਿੰਦਾ,
ਮੈਂ, ਮੇਰੀ ਦੇ
ਵਿੱਚ ਹੀ ਬੰਦਿਆ ਕਿਉਂ ਹਰ ਵੇਲੇ ਤੂੰ ਰਹਿੰਦਾ?

No comments:
Post a Comment