Showing posts with label ਕਵਿਤਾ. Show all posts
Showing posts with label ਕਵਿਤਾ. Show all posts

Thursday, May 23, 2013

ਜੇ ਤੂੰ ਰੱਬ ਨੂੰ ਪਾਉਣਾ ਬੰਦਿਆ


ਜੇ ਤੂੰ ਰੱਬ ਨੂੰ ਪਾਉਣਾ ਬੰਦਿਆ ਫੜ੍ਹ ਲੈ ਗੁਰੂ ਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਅੱਜ ਇਸ ਦੁਨੀਆਂ ਵਿੱਚ ਕਈ ਸੰਤ ਮਹਾਂਪੁਰਸ਼ ਕਹਾਉਂਦੇ,
ਆਪਣਾ-ਆਪਣਾ ਨਾਮ ਦੇ ਕੇ ਚੇਲੇ ਪਏ ਬਣਾਉਂਦੇ,
ਲੱਖਾਂ ਦੇ ਚੜਾਵੇ ਚੜ੍ਹਦੇ ‘ਤੇ ਪੈਸਾ ਬੜਾ ਕਮਾਉਂਦੇ,
ਮੂਰਖ ਲੋਕੀ ਇਹਨਾਂ ਮਗਰ ਲੱਗ ਕੇ ਸਾਰਾ ਕੁੱਝ ਗਵਾਉਂਦੇ,
ਹਾਲੇ ਵੀ ਸੁਧਰ ਜਾ ਬੰਦਿਆ ਕਿਉਂ ਹੋਇਆ ਫਿਰਦਾਂ ਝੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।

ਕੋਈ ਕਹਿੰਦਾ ਮਾਲਾ ਫੇਰਨ ਨੂੰ ‘ਤੇ ਕੋਈ ਜਪਾਵੇ ਨਾਮ,
ਕੋਈ ਕਹੇ ਦੁੱਖ ਭੰਜਨੀ ਪੜ੍ਹ ਲਾ ਮਿਲ ਜਾਊ ਦੁੱਖਾਂ ਤੋਂ ਆਰਾਮ,
ਕੋਈ ਕਹੇ ਬੱਸ ਇੱਕ ਸੰਪਟ ਪਾਠ ਕਰਾਲਾ ਹੋ ਜਾਊ ਤੇਰਾ ਕਾਮ,
ਜਿੰਨੇ ਬਾਬੇ ਓਨੇ ਤਰੀਕੇ ਲੁੱਟਣ ਸਵੇਰੇ ਸ਼ਾਮ,
ਕਿਸੇ ਨਹੀਂ ਨਿਭਣਾ ਨਾਲ ਤੇਰੇ, ਤੂੰ ਰਹਿ ਜਾਵੇਂਗਾ ਕੱਲਾ ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਗੁਰਬਾਣੀ ਕੋਈ ਮੰਤਰ ਨਹੀਂ ਹੈ, ਜੀਵਨ ਜਾਚ ਸਿਖਾਵੇ,
ਇਹਨੂੰ ਸਮਝ ਕੇ ਹਰ ਇੱਕ ਬੰਦਾ ਸਹੀ ਰਸਤੇ ਤੇ ਆਵੇ,
ਵਕਾਰਾਂ ਤੋਂ ਖਲਾਸੀ ਪਾ ਕੇ ਰੱਬੀ ਗੁਣ ਅਪਣਾਵੇ,
ਇੱਕ ਸਚਿਆਰਾ ਮਨੁੱਖ ਬਨਣ ਦਾ ਰਸਤਾ ਇਸਤੋਂ ਪਾਵੇ,
ਗੋਲਡੀ ਗੁਰੂ ਦੀ ਬਾਣੀ ਨੂੰ ਧਾਰ ਲੈ ਅੰਦਰ, ਛੱਡੀਂ ਨਾ ਇਹਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।

Tuesday, May 14, 2013

ਰੱਬ ਕਿੱਥੇ ਹੈ ?



ਰੱਬ ਕਿੱਥੇ ਹੈ ?
ਕੋਈ ਲੱਭੇ ਓਹਨੂੰ ਗੁਰਦਵਾਰੇ ਤੇ ਕੋਈ ਲੱਭਦਾ ਸਾਧ ਦੇ ਡੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਕੋਈ ਲਭੇ ਓਹਨੂੰ ਜੰਗਲਾਂ ਦੇ ਵਿੱਚ ਤੇ ਕੋਈ ਲਭਦਾ ਮਸੀਤੇ,
ਕੋਈ ਕਹੰਦਾ ਓਹਨੂੰ ਪਾਉਣ ਲਈ ਆਹ ਆਹ ਕੰਮ ਮੈ ਕੀਤੇ,
ਕਈਆਂ ਨੇ ਤਾਂ ਓਹਨੂੰ ਪਾਉਣ ਲਈ ਪੈਰ ਵੀ ਧੋ ਧੋ ਪੀਤੇ,
ਕੋਈ ਮੜੀਆਂ ਤੇ ਦੀਵੇ ਜਗਾਵੇ ਤੇ ਕੋਈ ਮਾਲਾ ਫੇਰੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਬਾਣੀ ਪੜ ਪੜ ਜਨਮ ਗਵਾਇਆ ਪਰ ਗੁਰੂ ਦੀ ਮੱਤ ਨਹੀਂ ਪਾਈ,
ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਤੂੰ ਸਾਰੀ ਉਮਰ ਗਵਾਈ,
ਰੱਬ ਨੂੰ ਪਾਉਣ ਵਾਸਤੇ ਬੰਦਿਆ ਤੂੰ ਕਿਹੜੀ ਵਾਹ ਨਹੀਂ ਲਾਈ,
ਤੀਰਥ ਨਾਤੇ,ਮੱਥੇ ਟੇਕੇ ਹਰ ਗੁਰਦਵਾਰੇ ਦੇ ਲਾਏ ਗੇੜੇ,
ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|

ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਸੱਚ ਦਾ ਰਸਤਾ ਫੱੜਨਾ,
ਰੱਬੀ ਗੁਣਾ ਨੂੰ ਧਾਰ ਕੇ ਅੰਦਰ ਵਿਕਾਰਾਂ ਨੂੰ ਬਾਹਰ ਕਰਨਾ,
  ਸਬਦਿ ਮਰਹੁ ਫਿਰਿ ਜੀਵਹੁ ਸਦ ਹੀ” ਕਹੇ ਅਨੁਸਾਰ ਮਰਨਾ,
“ਗੋਲਡੀ” ਰੱਬ ਨੂੰ ਪਾਉਣ ਲਈ ਬੰਦਾ ਓਦਾਂ ਕਰਦਾ ਯਤਨ ਬਥੇਰੇ,

ਇਹਨੀ ਥਾਈਂ ਰੱਬ ਨਹੀਂ ਲੱਭਣਾ ਓਹ ਤਾਂ ਬੈਠਾ ਅੰਦਰ ਤੇਰੇ|
 


Wednesday, May 8, 2013

ਰਾਜਨੀਤੀ



ਰਾਜਨੀਤੀ
ਲਓ ਸੁਣੋ ਕਹਾਣੀ ਮੇਰੀ ਕੋਮ ਦੇ ਲੀਡਰਾਂ ਦੀ,
ਇਹ ਹਰ ਗਲ ਵਿਚ ਰਾਜਨੀਤੀ ਕਰੀ ਜਾਂਦੇ |
ਕੋਈ ਮਰੇ ਜਾਂ ਜੀਵੇ ਇਹਨਾ ਨੂ ਕੋਈ ਮਤਲਬ ਨਹੀਂ,
ਇਹ ਤਾਂ ਆਪਣਾ ਟਿੱਡ ਨੇ ਭਰੀ ਜਾਂਦੇ |
ਜਿਥੇ ਕਿਤੇ ਵੀ ਕੋਈ ਦੁਖਾਂਤ ਹੁੰਦਾ ਇਹ ਸਭ ਤੋਂ ਪਹਲਾਂ ਪਹੁੰਚ ਜਾਵਣ,
ਸਭ ਨੂ ਪਤਾ ਹੈ ਇਹ ਝੂਠ ਬੋਲਣ ਲੋਕੀ ਫਿਰ ਵੀ ਪਤਾ ਨਹੀਂ ਕਿਉਂ ਇਹਨਾ ਨੂ ਜਰੀ ਜਾਂਦੇ |
ਦੁਜੇ ਦੇ ਦੁੱਖ ਦੀ ਇਹਨਾ ਨੂ ਪਰਵਾਹ ਕੋਈ ਨਾ,
ਆਪਣੀਆਂ ਰੋਟੀਆਂ ਸੇਕਣ ਲਈ ਜਖਮਾ ਉਤੇ ਲੂਣ ਇਹ ਧਰੀ ਜਾਂਦੇ |
ਜਾਗ ਜਾਓ ਪਛਾਣ ਲਵੋ ਇਹਨਾ ਬੁਕਲ ਦੇ ਸੱਪਾਂ ਨੂ ਹੁਣ,
ਸਦੀਆਂ ਤੋਂ ਸੋਸ਼ਣ ਜਿਹੜੇ ਮੇਰੀ ਕੋਮ ਦਾ ਕਰੀ ਜਾਂਦੇ |
“ਗੋਲਡੀ” ਅਮਰੀਕਾ ਨੇ ਝੰਡੇ ਨੀਵੇਂ ਕਰਕੇ ਜੋ ਸਿਖਾਂ ਦਾ ਮਾਨ ਵਧਾਇਆ,
ਇਹ ਲੀਡਰ ਓਹ ਵੇਖ ਵੇਖ ਕੇ ਵੀ ਨੇ ਸੜੀ ਜਾਂਦੇ |
.......ਵਰਿੰਦਰ ਸਿੰਘ (ਗੋਲਡੀ)

ਮੈਨੂ ਯਾਦ ਹੈ ਕਦੇ ਓਹ ਵੇਲਾ ਸੀ



ਮੈਨੂ ਯਾਦ ਹੈ ਕਦੇ ਓਹ ਵੇਲਾ ਸੀ , ਲੋਕ ਸਰਦਾਰ ਜੀ ਕਹ ਕੇ ਬਲਾਉਂਦੇ ਸੀ ,
ਸਿਖ ਨੂ ਅਤਵਾਦੀ ਕਹਨ ਵਾਲੇ, ਕਦੇ ਅੱਖ ਵਿਚ ਅੱਖ ਨਾ ਪਾਉਂਦੇ ਸੀ ,
ਭਾਵੇਂ ਹਜਾਰਾਂ ਵਿਚ ਕੱਲਾ ਮਿਲ ਜਾਵੇ , ਸਿਖ ਨੂ ਹੱਥ ਨਾ ਕਦੇ ਵੀ ਲਾਉਂਦੇ ਸੀ ,
ਸਿਖ ਨੂ ਵੇਖ ਕੇ ਸਭ ਧਰਮਾ ਵਾਲੇ , ਆਪਣਾ ਸੀਸ ਨਵਾਉਂਦੇ ਸੀ |
ਅੱਜ ਇਹ ਕੀ ਭਾਣਾ ਵਰਤ ਗਿਆ , ਅਸੀਂ ਕਿਥੋਂ ਕਿਥੇ ਆ ਗਏ ਹਾਂ,
ਕੁਝ ਦੁਸ਼ਮਣਾ ਚਾਲਾਂ ਚਲੀਆਂ ਨੇ , ਕੁਝ ਆਪਣਿਆਂ ਤੋਂ ਧੋਖਾ ਖਾ ਗਏ ਹਾਂ,
ਗੰਦੇ ਸਿਆਸਤ ਦਾਨਾ ਕਰਕੇ ,ਅੱਜ ਆਪਣਾ ਸਭ ਕੁਝ ਗਵਾ ਗਏ ਹਾਂ ,
ਇਸ ਬ੍ਰਾਹਮਿਨ ਨਾਮ ਦੇ ਅਜਗਰ ਦੇ , ਅਸੀਂ ਵੀ ਮੁੰਹ ਵਿਚ ਆ ਗਏ ਹਾਂ |
ਨਿਰਮਲੇ, ਟਕਸਾਲੀਏ, ਨਾਨਕਸਰੀਏ, ਰਾਧਾ ਸਵਾਮੀ ਤੇ ਕਈ ਹੋਰ ਡੇਰੇ ਇਸਨੇ ਚਲਾਏ ,
ਇਤਹਾਸ ਸਾਡੇ ਵਿਚ ਰਲਗਡ ਕੀਤੀ , ਤੇ ਕਈ ਨਵੇਂ ਗਰੰਥ ਇਸਨੇ ਬਨਾਏ ,
ਇਸ ਤਰਾਂ ਧਰਮ ਤੇ ਕੀਤਾ ਕਬਜ਼ਾ , ਕਈ ਸਿਖ ਇਹਨਾ ਨੇ ਮਗਰ ਲਾਏ ,
ਝੂਠੀਆਂ ਸਾਖੀਆਂ ਸੁਨਾ ਸੁਨਾ ਕੇ , ਇਹਨਾ ਸਿਖ ਭੰਬਲ ਭੂਸੇ ਦੇ ਵਿਚ ਪਾਏ |
ਹਾਲੇ ਵੀ ਸੰਬਲ ਜਾਵੋ ਸਿਖੋ , ਇਕ ਗੁਰੂ ਦੇ ਲੜ ਲਗ ਜਾਵੋ,
ਜਿਸ ਨੇ ਤੁਹਾਨੂ ਸਭ ਕੁਝ ਦਿੱਤਾ , ਉਸ ਨੂ ਕਦੇ ਨਾ ਭੁਲਾਵੋ ,
ਬਾਨੀ ਪੜੋ ਤੇ ਵਿਚਾਰੋ , ਇਹਨਾ ਪਾਖੰਡੀਆਂ ਨੂ ਮੁੰਹ ਨਾ ਲਾਵੋ,
“ਗੋਲਡੀ” ਪੂਜਾ ਅਕਾਲ ਕੇ ,ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ .....ਬੱਸ ਇਸੇ ਨੂ ਅਪਣਾਵੋ |
ਬੱਸ ਇਸੇ ਨੂ ਅਪਣਾਵੋ |.....................ਵਰਿੰਦਰ ਸਿੰਘ “ਗੋਲਡੀ”